ਖਾਲਸਾ ਕਾਲਜ ਮਾਹਿਲਪੁਰ ਪੁੱਜੇ ਪੁਰਾਣੇ ਖਿਡਾਰੀ ਵਿਦਿਆਰਥੀਆਂ ਦਾ ਸਨਮਾਨ
ਮਾਹਿਲਪੁਰ, 16 ਜਨਵਰੀ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪੁੱਜੇ ਅੱਜ ਸੰਸਥਾ ਦੇ ਦੋ ਪੁਰਾਣੇ ਖਿਡਾਰੀ ਵਿਦਿਆਰਥੀਆਂ ਸੁਖਜਿੰਦਰ ਸਿੰਘ ਸੁੱਖਾ (ਕੈਨੇਡਾ) ਅਤੇ ਡੈਨੀ ਧਾਲੀਵਾਲ (ਕੈਨੇਡਾ) ਨੇ ਸੰਸਥਾ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਉਕਤ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ ਕਾਲਜ ਤੋਂ ਸਿੱਖਿਆ ਹਾਸਲ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਣ ਵਾਲੇ ਵਿਦਿਆਰਥੀ ਇਸ ਸੰਸਥਾ ਨਾਲ ਵਿਸ਼ੇਸ਼ ਮੋਹ ਰੱਖਦੇ ਹਨ। ਦੱਸਣਯੋਗ ਹੈ ਕਿ ਸੁਖਜਿੰਦਰ ਸਿੰਘ ਸੁੱਖਾ ਨੇ ਕਾਲਜ ਦੀ ਫੱੁਟਬਾਲ ਟੀਮ ਵਿੱਚ ਸਾਲ 2001 -02 ਵਿੱਚ ਖੇਡਣ ਉਪਰੰਤ ਜੇਸੀਟੀ ਫਗਵਾੜਾ ਦੀ ਫੁੱਟਬਾਲ ਟੀਮ ਵਿੱਚ ਤਿੰਨ ਸਾਲ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਡੈਨੀ ਧਾਲੀਵਾਲ ਨੇ ਵੀ ਆਪਣੀ ਸ਼ਾਨਦਾਰ ਖੇਡ ਨਾਲ ਸਾਲ 1995-96 ਦੌਰਾਨ ਕਾਲਜ ਦੀ ਫੁੱਟਬਾਲ ਟੀਮ ਵਿੱਚ ਵਿਸ਼ੇਸ਼ ਥਾਂ ਬਣਾਈ ਸੀ।
ਇਸ ਮੌਕੇ ਕਾਲਜ ਵਿੱਚ ਪੁੱਜੇ ਉਕਤ ਵਿਦਿਆਰਥੀਆਂ ਨੇ ਆਪਣੇ ਖੇਡ ਸਫ਼ਰ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਦੌਰਾਨ ਪਿ੍ਰੰ ਪਰਵਿੰਦਰ ਸਿੰਘ ਅਤੇ ਸਟਾਫ ਵੱਲੋਂ ਸੁਖਜਿੰਦਰ ਸਿੰਘ ਅਤੇ ਡੈਨੀ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰੋ ਤਜਿੰਦਰ ਸਿੰਘ, ਡਾ ਜੇ ਬੀ ਸੇਖੋਂ, ਡਾ ਰਾਕੇਸ਼ ਕੁਮਾਰ, ਪ੍ਰੋ ਅਸ਼ੋਕ ਕੁਮਾਰ ਵੀ ਹਾਜ਼ਰ ਸਨ।