
ਗੜ੍ਹਸ਼ੰਕਰ ਪੁਲਿਸ ਨੇ 263 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪਿੰਡ ਬਿਲੜੋ ਦਾ ਇੱਕ ਨੌਜਵਾਨ ਕੀਤਾ ਕਾਬੂ , ਮਾਮਲਾ ਦਰਜ ।
ਗੜ੍ਹਸ਼ੰਕਰ 10 ਅਕਤੂਬਰ - ਪੁਲਿਸ ਸਬ ਡਵੀਜ਼ਨ ਗੜਸ਼ੰਕਰ ਅਧੀਨ ਪੈਂਦੇ ਥਾਣਾ ਗੜ੍ਹਸ਼ੰਕਰ ਦੇ ਥਾਣਾ ਮੁੱਖੀ ਇੰਸਪੈਕਟਰ ਜੈ ਪਾਲ ਦੀ ਦੇਖ ਰੇਖ ਹੇਠ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਲੇਡੀ ਸਬ ਇੰਸਪੈਕਟਰ ਰਮਨਦੀਪ ਕੌਰ ਥਾਣਾ ਗੜ੍ਹਸ਼ੰਕਰ ਨੇ ਸਮੇਤ ਸਾਥੀ ਕਰਮਚਾਰੀਆਂ ਨਾਲ ਚੈਕਿੰਗ ਟੀ -ਪੁਆਇੰਟ ਪਾਹਲੇਵਾਲ , ਬੀਰਮਪੁਰ ਰੋਡ ਗੜ੍ਹਸੰਕਰ ਤੋਂ ਇੱਕ ਨੌਜਵਾਨ ਵਿਅਕਤੀ ਪੁਸ਼ਵਿੰਦਰ ਸਿੰਘ ਉਰਫ ਲਾਡੀ ਪੁੱਤਰ ਰਘੁਵੀਰ ਸਿੰਘ ਵਾਸੀ ਪਿੰਡ ਬਿਲੜੋ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨ੍ਹਾ ਤੇ ਰੋਕ ਕੇ ਦੋਰਾਨੇ ਤਲਾਸ਼ੀ ਉਸ ਪਾਸੋਂ 263 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ ।
ਗੜ੍ਹਸ਼ੰਕਰ 10 ਅਕਤੂਬਰ - ਪੁਲਿਸ ਸਬ ਡਵੀਜ਼ਨ ਗੜਸ਼ੰਕਰ ਅਧੀਨ ਪੈਂਦੇ ਥਾਣਾ ਗੜ੍ਹਸ਼ੰਕਰ ਦੇ ਥਾਣਾ ਮੁੱਖੀ ਇੰਸਪੈਕਟਰ ਜੈ ਪਾਲ ਦੀ ਦੇਖ ਰੇਖ ਹੇਠ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਲੇਡੀ ਸਬ ਇੰਸਪੈਕਟਰ ਰਮਨਦੀਪ ਕੌਰ ਥਾਣਾ ਗੜ੍ਹਸ਼ੰਕਰ ਨੇ ਸਮੇਤ ਸਾਥੀ ਕਰਮਚਾਰੀਆਂ ਨਾਲ ਚੈਕਿੰਗ ਟੀ -ਪੁਆਇੰਟ ਪਾਹਲੇਵਾਲ , ਬੀਰਮਪੁਰ ਰੋਡ ਗੜ੍ਹਸੰਕਰ ਤੋਂ ਇੱਕ ਨੌਜਵਾਨ ਵਿਅਕਤੀ ਪੁਸ਼ਵਿੰਦਰ ਸਿੰਘ ਉਰਫ ਲਾਡੀ ਪੁੱਤਰ ਰਘੁਵੀਰ ਸਿੰਘ ਵਾਸੀ ਪਿੰਡ ਬਿਲੜੋ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨ੍ਹਾ ਤੇ ਰੋਕ ਕੇ ਦੋਰਾਨੇ ਤਲਾਸ਼ੀ ਉਸ ਪਾਸੋਂ 263 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ । ਜਿਸ ਤੇ ਥਾਣਾ ਗੜ੍ਹਸ਼ੰਕਰ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਰਜਿਸਟਰ ਕੀਤਾ ਗਿਆ । ਇਸ ਸਬੰਧੀ ਥਾਣਾ ਮੁਖੀ ਗੜ੍ਹਸ਼ੰਕਰ ਇੰਸਪੈਕਟਰ ਜੈ ਪਾਲ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ ਕਿ ਉਕਤ ਵਿਅਕਤੀ ਨਸ਼ੀਲਾ ਪਦਾਰਥ ਕਿਸ ਪਾਸੋਂ ਖਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਦੇ ਹਨ ।
