ਰੁੱਖ ਲਗਾਉਣਾ ਧਰਤੀ ਮਾਂ ਦੇ ਪ੍ਰਤੀ ਸਾਡੀ ਸਭ ਤੋਂ ਵੱਡੀ ਸੇਵਾ ਹੈ – ਬਹਾਦੁਰ ਚੰਦ ਅਰੋੜਾ
ਨਵਾਂਸ਼ਹਿਰ- ਵਾਤਵਾਰਨ ਸੰਭਾਲ ਲਈ ਕੰਮ ਕਰ ਰਹੀ ਐਸ ਕੇ ਟੀ ਪਲਾਂਟੇਸ਼ਨ ਟੀਮ ਦੀ "ਜਨਮਦਿਨ ‘ਤੇ ਪੌਧਾਰੋਪਣ ਮੁਹਿੰਮ" ਦੇ ਤਹਿਤ ਸਮਾਜ ਸੇਵੀ ਬਹਾਦੁਰ ਚੰਦ ਅਰੋੜਾ ਨੇ ਆਪਣਾ 79ਵਾਂ ਜਨਮਦਿਨ ਬੂਟੇ ਲਗਾ ਕੇ ਮਨਾਇਆ। ਉਨ੍ਹਾਂ ਨੇ ਐਸ ਕੇ ਟੀ ਪਲਾਂਟੇਸ਼ਨ ਟੀਮ ਨਾਲ ਮਿਲ ਕੇ ਟੀਚਰ ਕਾਲੋਨੀ ਪਾਰਕ ਵਿਚ ਬੂਟੇ ਲਗਾਏ। ਜਿਕਰਯੋਗ ਹੈ ਕਿ ਇਹ ਟੀਮ ਪਿਛਲੇ 9 ਸਾਲਾਂ ਤੋਂ ਸ਼ਹਿਰ ਵਾਸੀਆਂ ਨੂੰ ਆਪਣੇ ਜਨਮਦਿਨ ਅਤੇ ਹੋਰ ਖਾਸ ਮੌਕਿਆਂ ‘ਤੇ ਬੂਟੇ ਲਗਾਉਣ ਲਈ ਪ੍ਰੇਰਿਤ ਕਰ ਰਹੀ ਹੈ।

ਇਸ ਮੌਕੇ ਬਹਾਦੁਰ ਚੰਦ ਅਰੋੜਾ ਨੇ ਕਿਹਾ ਕਿ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹੈ, ਹੁਣ ਸਾਡਾ ਫ਼ਰਜ਼ ਹੈ ਕਿ ਅਸੀਂ ਉਸ ਦਾ ਕਰਜ਼਼ ਉਤਾਰੀਏ। ਰੁੱਖ ਲਗਾਉਣਾ ਕੋਈ ਭਾਰ ਨਹੀਂ, ਸਗੋਂ ਧਰਤੀ ਮਾਂ ਲਈ ਚੁੱਕਿਆ ਗਿਆ ਇੱਕ ਛੋਟਾ ਜਿਹਾ ਕਦਮ ਹੈ। ਜੇ ਅਸੀਂ ਅੱਜ ਬੂਟੇ ਲਗਾਵਾਂਗੇ, ਤਾਂ ਕੱਲ੍ਹ ਸਾਡੀਆਂ ਸਾਹਾਂ ਦੀ ਸੁਰੱਖਿਆ ਹੋਵੇਗੀ।
ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਕਿਸੇ ਇੱਕ ਸੰਸਥਾ ਦਾ ਕੰਮ ਨਹੀਂ, ਸਗੋਂ ਸਾਰੇ ਸਮਾਜ ਦੀ ਜ਼ਿੰਮੇਵਾਰੀ ਹੈ। ਸਾਡੀ ਟੀਮ ਸਿਰਫ਼ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ, ਪਰ ਅਸਲੀ ਬਦਲਾਵ ਤਾਂ ਉਸ ਵੇਲੇ ਆਏਗਾ ਜਦੋਂ ਹਰ ਵਿਅਕਤੀ ਖੁਦ ਰੁੱਖ ਲਗਾਉਣ ਲਈ ਅੱਗੇ ਆਏਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮਦਿਨ ਨੂੰ "ਵਾਤਾਵਰਨ ਦਿਵਸ" ਵਾਂਗ ਮਨਾਉਣ ਅਤੇ ਘੱਟੋ-ਘੱਟ ਇੱਕ ਬੂਟਾ ਲਗਾ ਕੇ ਇਸ ਨੇਕ ਕੰਮ ਵਿਚ ਸਾਂਝ ਪਾਉਣ।
ਵਿਸ਼ਵਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਪਰਵਿੰਦਰ ਬੱਤਰਾ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਲਈ ਸਾਨੂੰ ਸਿਰਫ਼ ਗੱਲਾਂ ਨਹੀਂ, ਸਗੋਂ ਕੰਮ ਕਰਨਾ ਹੋਵੇਗਾ। ਜਿਵੇਂ ਬਹਾਦੁਰ ਚੰਦ ਅਰੋੜਾ ਜੀ ਨੇ ਆਪਣੇ ਜਨਮਦਿਨ ‘ਤੇ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਵੱਲ ਕਦਮ ਚੁੱਕਿਆ ਹੈ, ਉਸੇ ਤਰ੍ਹਾਂ ਸਾਨੂੰ ਵੀ ਇਸ ਮੁਹਿੰਮ ਨੂੰ ਅੱਗੇ ਵਧਾਉਣਾ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾ ਕੇ ਹੀ ਅਸੀਂ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ।ਇਸ ਮੌਕੇ ‘ਤੇ ਟੀਮ ਦੇ ਮੈਂਬਰ ਕੁਲਵਿੰਦਰ ਸਿੰਘ, ਕਮਲਜੀਤ ਚਾਂਦਲਾ, ਅਸ਼ਵਨੀ ਨੈਯਰ ਅਤੇ ਮੁਕੇਸ਼ ਅਗਨਿਹੋਤਰੀ ਵੀ ਹਾਜ਼ਰ ਸਨ।