ਆਵਾਰਾ ਕੁੱਤਿਆਂ ਦੇ ਆਤੰਕ ਕਾਰਨ ਲੋਕ ਪਰੇਸ਼ਾਨ ਆਏ ਦਿਨ ਵੱਧ ਰਹੇ ਹਨ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢਣ ਦੇ ਮਾਮਲੇ

ਐਸ ਏ ਐਸ ਨਗਰ, 3 ਨਵੰਬਰ - ਪਿਛਲੇ ਕੁੱਝ ਸਮੇਂ ਤੋਂ ਮੁਹਾਲੀ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੇ ਵੱਧਦੇ ਆਤੰਕ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਇਹ ਆਵਾਰਾ ਕੁੱਤੇ ਆਏ ਦਿਨ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਬਾਹਰ ਹੀ ਵੱਢ ਲੈਂਦੇ ਹਨ ਜਿਸਤੋਂ ਬਾਅਦ ਲੋਕਾਂ ਨੂੰ ਹਸਪਤਾਲ ਜਾ ਕੇ ਟੀਕੇ ਲਗਾਉਣੇ ਪੈਂਦੇ ਹਨ।

ਇਹ ਆਵਾਰਾ ਕੁੱਤੇ ਉਹਨਾਂ ਲੋਕਾਂ ਦੇ ਘਰਾਂ ਤੋਂ ਬਾਹਰ ਡੇਰਾ ਜਮਾਈ ਰੱਖਦੇ ਹਨ ਜਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਾਮਾਨ (ਜਿਵੇਂ ਦੁੱਧ, ਰੋਟੀਆਂ ਬਿਸਕੁਟ ਅਤੇ ਅਜਿਹਾ ਹੋਰ ਸਾਮਾਨ ਮਿਲਦਾ ਹੈ।

ਸਥਾਨਕ ਫੇਜ਼ 1 ਵਿੱਚ ਦੋ ਤਿੰਨ ਦਿਨਾਂ ਪਹਿਲਾਂ ਵੀ ਇਹਨਾਂ ਆਵਾਰਾ ਕੁੱਤਿਆਂ ਵਲੋਂ ਦੋ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਜਾ ਕੇ ਟਾਂਕੇ ਲਗਾਉਣੇ ਪਏ।

ਫੇਜ਼ 1 ਦੇ ਐਚ ਈ ਮਕਾਨਾਂ ਦੀ ਵਸਨੀਕ ਭੁਪਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਗੇਟ ਤੋਂ ਬਾਹਰ ਨਿਕਲੇ ਹੀ ਸੀ ਕਿ ਅਚਾਨਕ ਇੱਕ ਆਵਾਰਾ ਕੁੱਤੇ ਨੇ ਉਹਨਾਂ ਦੀ ਲੱਤ ਨੂੰ ਵੱਢ ਲਿਆ।

ਸਮਾਜ ਸੇਵੀ ਆਗੂ ਖੁਸ਼ਵੰਤ ਸਿੰਘ ਰੂਬੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਅਵਾਰਾ ਕੁੱਤਿਆਂ ਤੇ ਕਾਬੂ ਪਾਇਆ ਜਾਵੇ ਅਤੇ ਜਿਹੜੇ ਲੋਕ ਪਾਰਕਾਂ ਵਿੱਚ ਕੁੱਤਿਆਂ ਨੂੰ ਲੈ ਕੇ ਘੁੰਮਦੇ ਹਨ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਕੁੱਤੇ ਪਾਰਕਾਂ ਵਿੱਚ ਆ ਕੇ ਗੰਦਗੀ ਫੈਲਾਉਂਦੇ ਹਨ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਹਾਮਣਾ ਕਰਨਾ ਪੈਂਦਾ ਹੈ ਇਸ ਲਈ ਇਸ ਸੰਬੰਧੀ ਤੁਰੰਤ ਕਾਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕ ਅਤੇ ਛੇਟੇ ਬੱਚੇ ਬੇਫਿਕਰ ਹੋ ਕੇ ਪਾਰਕਾਂ ਅਤੇ ਆਪਣੀਆਂ ਗਲੀਆਂ ਵਿੱਚ ਘੁੰਮ ਸਕਣ।