ਸ਼ਹੀਦਾਂ ਦੀ ਯਾਦ ਵਿੱਚ ਪੇਕ ਨੇ ਰੱਖਿਆ 2 ਮਿੰਟ ਦਾ ਮੌਨ

ਚੰਡੀਗੜ੍ਹ, 30 ਜਨਵਰੀ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ‘ਚ ਆਪਣੀ ਜ਼ਿੰਦਗੀ ਕੁਰਬਾਨ ਕਰ ਦੇਣ ਵਾਲੇ ਵੀਰਾਂ ਦੀ ਯਾਦ ‘ਚ ਸ਼ਹੀਦ ਦਿਵਸ ਮਨਾਇਆ। ਇਸ ਮੌਕੇ ‘ਤੇ ਸਵੇਰੇ 11:00 ਵਜੇ, ਪ੍ਰਸ਼ਾਸਕੀ ਬਲਾਕ ਦੇ ਬਾਹਰ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।

ਇਸ ਸ਼ਰਧਾਂਜਲੀ ਸਮਾਗਮ ‘ਚ ਰਜਿਸਟਰਾਰ ਕਰਨਲ (ਵੈਟਰਨ) ਆਰ. ਐਮ. ਜੋਸ਼ੀ, ਡੀਨ ਸਟੂਡੈਂਟ ਅਫੇਅਰਜ਼ ਡਾ. ਡੀ. ਆਰ. ਪ੍ਰਜਾਪਤੀ, ਫੈਕਲਟੀ ਮੈਂਬਰ, ਸਟਾਫ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਰਨਲ ਜੋਸ਼ੀ ਨੇ ਸ਼ਹੀਦ ਦਿਵਸ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ, ਕਿ 30 ਜਨਵਰੀ ਨੂੰ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਉਨ੍ਹਾਂ ਅਣਗਿਣਤ ਕੁਰਬਾਨੀਆਂ ਦੀ ਯਾਦ ਦਿਲਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ। ਇਹ ਦਿਨ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਦੀ 1948 ‘ਚ ਹੋਈ ਹਤਿਆ ਦੀ ਯਾਦ ‘ਚ ਵੀ ਮਨਾਇਆ ਜਾਂਦਾ ਹੈ।
ਇਹ ਸਮਾਗਮ ਸਵੇਰੇ 10:59 ਵਜੇ ‘ਆਲ ਕਲੀਅਰ’ ਸਾਇਰਨ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ 11:00 ਵਜੇ ਤੋਂ 11:02 ਵਜੇ ਤੱਕ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। 11:02 ਵਜੇ ਦੁਬਾਰਾ ਸਾਇਰਨ ਵੱਜਣ ‘ਤੇ ਸਮਾਪਤ ਹੋਇਆ। ਪੂਰੇ ਕਾਲਜ ਪਰਿਵਾਰ ਨੇ ਇੱਕਜੁਟ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਬਲਿਦਾਨ ਅਤੇ ਸਮਰਪਣ ਨੂੰ ਯਾਦ ਕੀਤਾ।