ਖ਼ਾਲਸਾ ਕਾਲਜ ਵਿਖੇ ਜਸਪ੍ਰੀਤ ਸਿੰਘ ਦਰੜ ਯਾਦਗਾਰੀ ਵਜੀਫ਼ਾ ਵੰਡ ਸਮਾਗਮ ’ਚ ਲੋੜਵੰਦ ਵਿਦਿਆਰਥੀਆਂ ਨੂੰ 3.50 ਲੱਖ ਦੀ ਰਾਸ਼ੀ ਦੇ ਚੈੱਕ ਤਕਸੀਮ
ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਸਾਬਕਾ ਵਿਦਿਆਰਥੀ ਸਮਾਜ ਸੇਵੀ ਦਰਸ਼ਨ ਸਿੰਘ ਪਿੰਕਾ ਯੂ.ਐੱਸ.ਏ. ਵਲੋਂ ਆਪਣੇ ਪੁੱਤਰ ਜਸਪ੍ਰੀਤ ਸਿੰਘ ਦਰੜ ਦੀ ਯਾਦ ਵਿਚ ਦਿੱਤੀ ਜਾਂਦੀ 2 ਲੱਖ ਦੀ ਮਾਇਕ ਰਾਸ਼ੀ ਲੋੜਵੰਦ ਵਿਦਿਆਰਥੀਆਂ ਵਿਚ ਤਕਸੀਮ ਕਰਨ ਲਈ ਜਸਪ੍ਰੀਤ ਸਿੰਘ ਦਰੜ ਯਾਦਗਾਰੀ ਵਜੀਫ਼ਾ ਵੰਡ ਸਮਾਗਮ ਕਰਵਾਇਆ ਗਿਆ। ਕਾਲਜ ਦੀ ਸਕਾਲਰਸ਼ਿਪ ਕਮੇਟੀ ਵਲੋਂ ਪਿ੍ਰੰਸਪਲ ਡਾ. ਅਮਨਦੀਪ ਹੀਰਾ ਦੀ ਦੇਖ-ਰੇਖ ਹੇਠ ਕਰਵਾਏ ਗਏ ਵਜੀਫ਼ਾ ਵੰਡ ਸਮਾਗਮ ’ਚ ਸਮਾਜ ਸੇਵੀ ਦਰਸ਼ਨ ਸਿੰਘ ਪਿੰਕਾ ਯੂ.ਐੱਸ.ਏ. ਵਲੋਂ 2 ਲੱਖ ਦੀ ਮਾਇਕ ਰਾਸ਼ੀ ਭੇਟ ਕੀਤੀ ਗਈ।

ਇਸ ਮੌਕੇ ਦਰਸ਼ਨ ਸਿੰਘ ਪਿੰਕਾ ਵਲੋਂ ਭੇਟ ਕੀਤੀ 2 ਲੱਖ ਰੁਪਏ ਦੀ ਰਾਸ਼ੀ ਅਤੇ ਪਿਛਲੇ ਸਮੇਂ ’ਚ ਮੋਹਣਵਾਲ ਵਾਸੀ ਰੇਸ਼ਮ ਸਿੰਘ ਖਾਲਸਾ ਯੂ.ਐੱਸ.ਏ. ਦਿੱਤੀ ਗਈ ਇਕ ਲੱਖ ਰੁਪਏ ਅਤੇ ਮੋਹਣਵਾਲ ਵਾਸੀ ਕੁਲਵੀਰ ਸਿੰਘ ਖੱਖ ਵਲੋਂ ਦਿੱਤੀ ਕਈ 50 ਹਜ਼ਾਰ ਰੁਪਏ ਦੀ ਰਾਸ਼ੀ ਦੀ ਕੁਲ ਰਕਮ 3.50 ਲੱਖ ਦੇ ਚੈੱਕ ਦਰਸ਼ਨ ਸਿੰਘ ਪਿੰਕਾ ਵਲੋਂ 50 ਦੇ ਕਰੀਬ ਲੋੜਵੰਦ ਵਿਦਿਆਰਥੀਆਂ ਨੂੰ ਤਕਸੀਮ ਕੀਤੇ ਗਏ।
ਇਸ ਮੌਕੇ ਸੰਬੋਧਨ ਦੌਰਾਨ ਦਰਸ਼ਨ ਸਿੰਘ ਪਿੰਕਾ ਨੇ ਜਿਥੇ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਆਗਿਆਕਾਰੀ ਬਣਨ ਲਈ ਪ੍ਰੇਰਿਤ ਕੀਤਾ, ਉਥੇ ਉਨ੍ਹਾਂ ਆਪਣੇ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦਿਆਂ ਔਖੇ ਸਮੇਂ ਵਿਚ ਵੀ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਆਪਣੇ ਮਰਹੂਮ ਪੁੱਤਰ ਜਸਪ੍ਰੀਤ ਸਿੰਘ ਦਰੜ ਦੀ ਯਾਦ ’ਚ ਕਾਲਜ ਦਾ ਮੁੱਖ ਗੇਟ ਉਸਾਰਕੇ ਦੇਣ ਦਾ ਵਾਅਦਾ ਕਰਦਿਆਂ ਲੋੜਵੰਦ ਵਿਦਿਆਰਥੀਆਂ ਲਈ ਮਾਇਕ ਮਦਦ ਨਿਰੰਤਰ ਜਾਰੀ ਰੱਖਣ ਦਾ ਭਰੋਸਾ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਪਿੰਕਾ ਵਲੋਂ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਅਤੇ ਇਲਾਕੇ ਵਿਚ ਖੇਡਾਂ, ਸਿੱਖਿਆ ਤੇ ਧਾਰਮਿਕ ਖੇਤਰ ’ਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ ਕਿ ਦਰੜ ਪਰਿਵਾਰ ਦੇ ਇਸ ਉਪਰਾਲੇ ਨਾਲ ਉਨ੍ਹਾਂ ਅਨੇਕਾਂ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਮਦਦ ਮਿਲਦੀ ਹੈ ਜੋ ਕੋਈ ਸਰਕਾਰੀ ਜਾਂ ਹੋਰ ਸਕਾਲਰਸ਼ਿਪ ਸੁਵਿਧਾ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਮੌਕੇ ਸਕਾਲਰਸ਼ਿਪ ਕਮੇਟੀ ਦੇ ਕੋਆਰਡੀਨੇਟਰ ਡਾ. ਜਾਨਕੀ ਅਗਰਵਾਲ ਨੇ ਸਕਾਲਰਸ਼ਿਪ ਲਈ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਸ ਵਜੀਫੇ ਲਈ ਲੋੜਵੰਦ ਦੇ ਨਾਲ ਨਾਲ ਪੜ੍ਹਾਈ ਵਿਚ ਚੰਗੇ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਵਿਚਾਰ ਪੇਸ਼ ਕਰਦਿਆਂ ਦਰਸ਼ਨ ਸਿੰਘ ਪਿੰਕਾ ਤੇ ਪਰਿਵਾਰ ਦਾ ਇਸ ਉਪਰਾਲੇ ਦੀ ਧੰਨਵਾਦ ਕੀਤਾ। ਸਮਾਗਮ ਦਾ ਸਟੇਜ ਸੰਚਾਲਨ ਕਰਦਿਆਂ ਡਾ. ਨਰੇਸ਼ ਕੁਮਾਰੀ ਨੇ ਦਰਸ਼ਨ ਸਿੰਘ ਪਿੰਕਾ ਵਲੋਂ ਸਮਾਜ ਸੇਵਾ ਦੇ ਖੇਤਰ ’ਚ ਪਾਏ ਜਾ ਰਹੇ ਯੋਗਦਾਨ ’ਤੇ ਚਾਨਣਾ ਪਾਇਆ।
ਸਮਾਗਮ ’ਚ ਅਜੇਪਾਲ ਸਿੰਘ, ਜਸਵੀਰ ਸਿੰਘ, ਪ੍ਰੋ. ਕੰਵਰ ਕੁਲਵੰਤ ਸਿੰਘ, ਡਾ. ਮਨਬੀਰ ਕੌਰ, ਪ੍ਰੋ. ਰੀਤੂ ਸਿੰਘ, ਡਾ. ਕੁਲਦੀਪ ਕੌਰ, ਪ੍ਰੋ. ਜਤਿੰਦਰ ਕੌਰ, ਪ੍ਰੋ. ਗੁਰਪ੍ਰੀਤ ਸਿੰਘ ਕਲਸੀ, ਪ੍ਰੋ. ਮੁਕੇਸ਼ ਸ਼ਰਮਾ, ਪ੍ਰੋ. ਸੰਘਾ ਗੁਰਬਖਸ਼ ਕੌਰ, ਪ੍ਰੋ. ਕਿਰਨਜੋਤ ਕੌਰ, ਪ੍ਰੋ. ਰਾਏਦੀਪ ਸਿੰਘ, ਪ੍ਰੋ. ਅਜੇ ਦੱਤਾ, ਡਾ. ਕਮਲਜੀਤ ਕੌਰ, ਡਾ. ਪ੍ਰੀਤ ਇੰਦਰ ਸਿੰਘ, ਪ੍ਰੋ. ਨਵਦੀਪ ਸਿੰਘ, ਪਰਮਿੰਦਰ ਸਿੰਘ ਸੁਪਰਡੈਂਟ ਤੇ ਹੋਰ ਹਾਜ਼ਰ ਹੋ।