ਅਸੀਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਹਾਂ ਪਰ ਵਰਕਰਾਂ ਨਾਲ ਧੱਕਾ ਹੋਇਆ: ਹਰਜਿੰਦਰ ਕੌਰ ਚੱਬੇਵਾਲ
ਗੜ੍ਹਸ਼ੰਕਰ, 23 ਅਕਤੂਬਰ - ਵਿਧਾਨ ਸਭਾ ਹਲਕਾ ਚੱਬੇਵਾਲ ਦੀ ਉਪ ਚੋਣ ਲਈ ਕਾਂਗਰਸ ਦੀ ਟਿਕਟ ਦੀ ਰਹੀਂ ਦਾਅਵੇਦਾਰ ਹਰਜਿੰਦਰ ਕੌਰ ਚੱਬੇਵਾਲ ਨੇ ਕੀਤੀ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਉਹ ਟਿਕਟ ਦੀ ਪ੍ਰਮੁੱਖ ਦਾਵੇਦਾਰ ਸਨ ਪਰ ਜਿਸ ਤਰ੍ਹਾਂ ਪਾਰਟੀ ਨੇ ਉਹਨਾਂ ਦੀ ਬਜਾਏ ਕਿਸੇ ਹੋਰ ਵਿਅਕਤੀ ਨੂੰ ਟਿਕਟ ਦੇ ਦਿੱਤੀ ਹੈ|

ਉਸ ਨਾਲ ਪਾਰਟੀ ਹਾਈ ਕਮਾਂਡ ਦੇ ਉਹ ਫੈਸਲੇ ਦੇ ਨਾਲ ਜਰੂਰ ਹਨ ਪਰ ਹਲਕੇ ਦੇ ਵਰਕਰਾਂ ਨਾਲ ਇਹ ਧੱਕਾ ਹੋਇਆ ਹੈ| ਕਿਉਂਕਿ ਪਿਛਲੇ 15 ਸਾਲ ਤੋਂ ਉਹ ਲਗਾਤਾਰ ਮਿਹਨਤ ਇੱਕ ਆਸ ਉਮੀਦ ਨਾਲ ਕਰ ਰਹੇ ਸਨ ਕਿ ਸ਼ਾਇਦ ਉਹਨਾਂ ਨੂੰ ਟਿਕਟ ਮਿਲੇਗੀ ਪਰ ਅਜਿਹਾ ਹੋਇਆ ਨਹੀਂ।
ਹਰਜਿੰਦਰ ਕੌਰ ਚੱਬੇਵਾਲ ਨੇ ਦੱਸਿਆ ਕਿ ਉਹ ਯੂਥ ਕਾਂਗਰਸ ਵਿੱਚ ਅਸੈਂਬਲੀ ਹਲਕਾ ਤੋਂ ਇਲੈਕਟਡ ਪ੍ਰਧਾਨ, ਸੂਬੇ ਦੀ ਜਨਰਲ ਸੈਕਟਰੀ ਅਤੇ ਸੂਬੇ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਪਿੰਡ ਦੀ ਸਰਪੰਚ ਇਲੈਕਟਡ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਪਤੀ ਬਲਾਕ ਸੰਮਤੀ ਮਾਹਿਲਪੁਰ ਦੇ ਚੇਅਰਮੈਨ ਹਨ ਅਤੇ ਇਸ ਬਲਾਕ ਸੰਮਤੀ ਦੇ ਅਧੀਨ ਵਿਧਾਨ ਸਭਾ ਹਲਕਾ ਚੱਬੇਵਾਲ ਦੇ 116 ਦੇ ਕਰੀਬ ਪਿੰਡ ਆਉਂਦੇ ਹਨ ਜਦਕਿ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਕੁੱਲ ਪਿੰਡਾਂ ਦੀ ਗਿਣਤੀ 200 ਦੇ ਕਰੀਬ ਹੈ।