ਸਮਰ ਬੂਟ ਕੈਂਪ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 23 ਜੂਨ- ਸਟੈਪ ਟੂ ਸਟੈਪ ਡਾਂਸ ਸਟੂਡੀਓ ਵੱਲੋਂ ਸਿਲਵੀ ਪਾਰਕ ਵਿਖੇ ਸਮਰ ਬੂਟ ਕੈਂਪ ਅਤੇ ਫੈਮਲੀ ਕਲੀਨਿਕ ਵੱਲੋਂ ਡਾਕਟਰ ਜੋਤੀ ਅਰੋੜਾ ਦੀ ਅਗਵਾਈ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।
ਐਸ ਏ ਐਸ ਨਗਰ, 23 ਜੂਨ- ਸਟੈਪ ਟੂ ਸਟੈਪ ਡਾਂਸ ਸਟੂਡੀਓ ਵੱਲੋਂ ਸਿਲਵੀ ਪਾਰਕ ਵਿਖੇ ਸਮਰ ਬੂਟ ਕੈਂਪ ਅਤੇ ਫੈਮਲੀ ਕਲੀਨਿਕ ਵੱਲੋਂ ਡਾਕਟਰ ਜੋਤੀ ਅਰੋੜਾ ਦੀ ਅਗਵਾਈ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।
ਸਟੈਪ ਟੂ ਸਟੈਪ ਡਾਂਸ ਸਟੂਡੀਓ ਦੇ ਐਮਡੀ ਸ੍ਰੀ ਯਤੀਨ ਗੁਪਤਾ ਨੇ ਦੱਸਿਆ ਕਿ ਉਹਨਾਂ ਦੇ ਸਟੂਡੀਓ ਵੱਲੋਂ ਹਰ ਸਾਲ ਇਸ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਸੀਨੀਅਰ ਗਰੁੱਪ ਦੇ ਸਟੂਡੈਂਟਾਂ ਵੱਲੋਂ ਡਾਂਸ ਅਤੇ ਗੇਮ ਖੇਡ ਕੇ ਇਸ ਨੂੰ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਡਾਕਟਰ ਜੋਤੀ ਵੱਲੋਂ ਉਹਨਾਂ ਦੇ ਇਸ ਪ੍ਰੋਗਰਾਮ ਵਿੱਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਇਸ ਮੌਕੇ ਟਰਾਈ ਸਿਟੀ ਦੇ ਸਭ ਤੋਂ ਛੋਟੇ ਡੀ ਜੇ ਕੈਨ ਵੱਲੋਂ ਡੀ ਜੇ ਦਾ ਸੰਚਾਲਨ ਕੀਤਾ ਗਿਆ।
ਇਸ ਮੌਕੇ ਗਾਇਨੀ ਮਾਹਿਰ ਡਾਕਟਰ ਜੋਤੀ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈ ਵੀ ਦਿੱਤੀ ਗਈ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਰੋਜ਼ ਦੇ ਖਾਣ ਪੀਣ ਅਤੇ ਕਸਰਤ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਲਕੀ, ਸਹਜ ਪ੍ਰੀਤ ਕੌਰ ਆਦਿ ਅਤੇ ਕੁਲਦੀਪ ਕੁਮਾਰ ਨੇ ਵੀ ਆਪਣਾ ਯੋਗਦਾਨ ਦਿੱਤਾ।