ਭਾਰਤ ਦੀ ਹਵਾਲਗੀ ਬੇਨਤੀ ‘ਤੇ ਅਮਰੀਕਾ ’ਚ ਨੀਰਵ ਮੋਦੀ ਦਾ ਭਰਾ ਗ੍ਰਿਫ਼ਤਾਰ
ਨਵੀਂ ਦਿੱਲੀ, 5 ਜੁਲਾਈ- ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਸੀਬੀਆਈ ਦੀਆਂ ਹਵਾਲਗੀ ਬੇਨਤੀਆਂ ਦੇ ਆਧਾਰ ‘ਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਛੋਟੇ ਭਰਾ ਨਿਹਾਲ ਮੋਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਬਾਰੇ ਭਾਰਤ ਨੂੰ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਹਾਲ ਮੋਦੀ ਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਮਾਮਲੇ ਵਿੱਚ ਸੁਣਵਾਈ ਦੀ ਅਗਲੀ ਤਰੀਕ 17 ਜੁਲਾਈ ਹੈ, ਜਦੋਂ ਨਿਹਾਲ ਜ਼ਮਾਨਤ ਦੀ ਮੰਗ ਕਰ ਸਕਦਾ ਹੈ, ਪਰ ਅਮਰੀਕੀ ਵਕੀਲ ਇਸ ਦਾ ਵਿਰੋਧ ਕਰਨਗੇ।

ਇਹ ਕਦਮ ਈਡੀ ਅਤੇ ਸੀਬੀਆਈ ਵੱਲੋਂ ਸਾਂਝੇ ਤੌਰ ‘ਤੇ ਪੇਸ਼ ਕੀਤੀ ਗਈ ਹਵਾਲਗੀ ਬੇਨਤੀ ‘ਤੇ ਆਇਆ ਹੈ। ਅਮਰੀਕੀ ਵਕੀਲਾਂ ਦੀ ਅਗਵਾਈ ਹੇਠ ਹਵਾਲਗੀ ਦੀ ਕਾਰਵਾਈ ਦੋ ਦੋਸ਼ਾਂ ‘ਤੇ ਕੀਤੀ ਗਈ ਸੀ – ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੀ ਧਾਰਾ 3 ਦੇ ਤਹਿਤ ਮਨੀ ਲਾਂਡਰਿੰਗ ਦਾ ਇੱਕ ਦੋਸ਼ ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 120-ਬੀ (ਮੁਜਰਮਾਨਾ ਸਾਜ਼ਿਸ਼) ਅਤੇ 201 (ਲਾਪਤਾ) ਦੇ ਤਹਿਤ ਅਪਰਾਧਿਕ ਸਾਜ਼ਿਸ਼ ਦਾ ਇੱਕ ਦੋਸ਼।
ਗ਼ੌਰਤਲਬ ਹੈ ਕਿ 46 ਸਾਲਾ ਨਿਹਾਲ, ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ 13,000 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਦੇ ਮਾਮਲੇ, ਜਿਹੜਾ ਆਪਣੇ ਆਪ ਵਿਚ ਅਜਿਹਾ ਇਕ ਸਭ ਤੋਂ ਵੱਡਾ ਧੋਖਾਧੜੀ ਮਾਮਲੇ ਹੈ, ਦਾ ਦੋਸ਼ੀ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਇਹ ਧੋਖਾਧੜੀ ਦੋਵਾਂ ਭਰਾਵਾਂ ਅਤੇ ਉਨ੍ਹਾਂ ਦੇ ਚਾਚਾ ਮੇਹੁਲ ਚੋਕਸੀ ਦੁਆਰਾ ਕੀਤੀ ਗਈ ਸੀ।