ਡੀ.ਐਸ.ਪੀ. ਸ. ਗੁਰਮੁੱਖ ਸਿੰਘ ਵੱਲੋਂ ਜ਼ਿਲ੍ਹਾ ਚੋਕਬਾਲ ਐਸੋਸੀਏਸ਼ਨ ਕਪੂਰਥਲਾ ਵਿੱਚ ਮੈਂਬਰਾਂ ਦੀ ਨਿਯੁਕਤੀ
ਕਪੂਰਥਲਾ- ਜ਼ਿਲ੍ਹਾ ਚੋਕਬਾਲ ਐਸੋਸੀਏਸ਼ਨ ਕਪੂਰਥਲਾ ਵੱਲੋਂ ਫਾਈਟਰ ਸਪੋਰਟਸ ਜ਼ੋਨ ਕਰਤਾਰਪੁਰ ਰੋਡ, ਕਪੂਰਥਲਾ ‘ਚ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡੀ.ਐਸ.ਪੀ. ਸ. ਗੁਰਮੁੱਖ ਸਿੰਘ ਪਹੁੰਚੇ। ਮੀਟਿੰਗ ਦੌਰਾਨ ਜ਼ਿਲ੍ਹਾ ਚੋਕਬਾਲ ਐਸੋਸੀਏਸ਼ਨ ਵਿੱਚ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ।

ਸ. ਗੁਰਮੁੱਖ ਸਿੰਘ ਨੇ ਰਾਜੀਵ ਵਾਲੀਆ ਨੂੰ ਸੀਨੀਅਰ ਉਪ ਪ੍ਰਧਾਨ, ਜਦਕਿ ਤੰਜੀੰਦਰ ਸਿੰਘ ਭੰਡਾਰੀ, ਬਲਵਿੰਦਰ ਸਿੰਘ ਅਤੇ ਬੀ.ਐਸ.ਐਫ. ਦੇ ਇੰਸਪੈਕਟਰ ਸਤੀਸ਼ ਕੁਮਾਰ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ।
ਇਸ ਤੋਂ ਇਲਾਵਾ ਮਮਤਾ ਨੂੰ ਮਹਾ ਸਕੱਤਰ, ਗਗਨਦੀਪ ਕੌਰ ਨੂੰ ਖਜਾਂਚੀ, ਪਰਮਜੀਤ ਸਿੰਘ ਅਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਜਗਤਾਰ ਸਿੰਘ ਨੂੰ ਸੰਯੁਕਤ ਸਕੱਤਰ, ਨੀਤਿਨ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ, ਮਨਿਸ਼ ਚੋਪੜਾ ਨੂੰ ਪ੍ਰੈਸ ਸਕੱਤਰ, ਕਰਣ ਕੁਮਾਰ ਨੂੰ ਤਕਨੀਕੀ ਡਾਇਰੈਕਟਰ ਅਤੇ ਪ੍ਰਦੀਪ ਕੁਮਾਰ ਨੂੰ ਕੋਚ ਨਿਯੁਕਤ ਕੀਤਾ ਗਿਆ। ਇਸ ਮੌਕੇ ‘ਤੇ ਸ. ਗੁਰਮੁੱਖ ਸਿੰਘ ਅਤੇ ਯੂਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਨਿਯੁਕਤ ਮੈਂਬਰਾਂ ਨੂੰ ਫੁੱਲ-ਮਾਲਾਵਾਂ ਪਵਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਨਵੇਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਭਰਤਾ ਅਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਚੋਕਬਾਲ ਖੇਡ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਉਣ। ਇਸ ਮੌਕੇ ਨਿਯੁਕਤ ਮੈਂਬਰਾਂ ਨੇ ਪ੍ਰਧਾਨ ਸ. ਗੁਰਮੁੱਖ ਸਿੰਘ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।