ਓਸ਼ੋ ਆਸ਼ਰਮ ਪਿੰਡ ਬਾਰਾਪੁਰ ਵਿਖੇ ਧਿਆਨ ਸਾਧਨਾ ਸ਼ਿਵਰ ਲਗਾਇਆ
ਮਾਹਿਲਪੁਰ, 18 ਮਈ- ਗੜਸ਼ੰਕਰ- ਨੰਗਲ ਰੋਡ 'ਤੇ ਪਿੰਡ ਬਾਰਾਪੁਰ ਵਿਖੇ ਬਣੇ ਹੋਏ ਓਸ਼ੋ ਆਸ਼ਰਮ ਵਿਖੇ ਅੱਜ ਸੁਆਮੀ ਆਨੰਦ ਸਥਿਆਰਥੀ ਜੀ ਦੀ ਦੇਖ ਰੇਖ ਹੇਠ ਇੱਕ ਧਿਆਨ ਸਾਧਨਾ ਸਿਵਰ ਲਗਾਇਆ ਗਿਆ। ਸ਼ਿਵਰ ਦੀ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ ਮਾਂ ਕ੍ਰਾਂਤੀ ਨੇ ਸਾਰਿਆਂ ਨੂੰ ਲਾਫਿੰਗ ਮੈਡੀਟੇਸ਼ਨ ਕਰਵਾਈ।

ਇਸ ਤੋਂ ਬਾਅਦ ਸੁਆਮੀ ਅਨੰਦ ਸਥਿਆਰਥੀ ਜੀ ਨੇ ਰਜਨੀਸ਼ ਓਸ਼ੋ ਜੀ ਦੀਆਂ ਦੱਸੀਆਂ ਧਿਆਨ ਵਿਧੀਆਂ ਦਾ ਸਾਧਕਾ ਨੂੰ ਅਭਿਆਸ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਰਜਨੀਸ਼ ਓਸ਼ੋ ਜੀ ਦੀਆਂ ਧਿਆਨ ਵਿਧੀਆਂ ਸਿੱਖ ਕੇ ਅਤੇ ਉਨਾਂ ਦਾ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਅਭਿਆਸ ਕਰਕੇ ਹਰ ਵਿਅਕਤੀ ਤਣਾਅ ਪੂਰਵਕ ਜਿੰਦਗੀ ਨੂੰ ਤਿਆਗ ਕੇ ਸੁੱਖਮਈ ਅਤੇ ਆਨੰਦਮਈ ਜ਼ਿੰਦਗੀ ਬਤੀਤ ਕਰ ਸਕਦਾ ਹੈ।
ਇਸ ਧਿਆਨ ਸ਼ਿਵਰ ਵਿੱਚ ਸੁਵਾਮੀ ਆਨੰਦ ਸਥਿਆਰਥੀ, ਕ੍ਰਾਂਤੀ ਮਾਂ, ਰਕੇਸ਼ ਕੁਮਾਰ ਡਾਂਸੀਵਾਲ, ਸੁਆਮੀ ਪ੍ਰੇਮ ਪ੍ਰਸਾਦ ਨਕੋਦਰ, ਸੁਆਮੀ ਪ੍ਰੇਮ ਨਿਰਦੋਸ਼, ਸੁਰਿੰਦਰ ਸਿੰਘ ਨੰਗਲ ਕਲਾਲਾ, ਜਸਵੰਤ ਸਿੰਘ, ਸੁਆਮੀ ਧਿਆਨ ਆਧਾਰ, ਸੁਆਮੀ ਸ਼ਾਮ ਲਾਲ ਨਵਾਂ ਸ਼ਹਿਰ, ਆਸ਼ਾ ਰਾਣੀ,ਪਰਮਜੀਤ ਕੌਰ, ਅਰਾਧਨਾ, ਨੀਤੂ, ਨਿਰਮਲ ਸਿੰਘ ਮੁੱਗੋਵਾਲ ਆਦਿ ਸਾਥੀ ਹਾਜ਼ਰ ਹੋਏ।
ਇਸ ਸ਼ਿਵਰ ਦੇ ਅਖੀਰ ਵਿੱਚ ਸਾਰਿਆਂ ਨੇ ਰਲ- ਮਿਲ ਕੇ ਚਾਹ ਪਾਣੀ ਅਤੇ ਪ੍ਰਸ਼ਾਦਾ ਛਕਿਆ। ਜਿਸ ਵਿੱਚ ਸੁਆਮੀ ਨਿਰੂਪਾ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ।