ਮੈਡੀਕਲ ਸੁਪਰਡੈਂਟ ਡਾ. ਸੰਜੇ ਕਾਮਰਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦਾ ਕੀਤਾ ਦੋਰਾ

ਪਟਿਆਲਾ 29 ਸਤੰਬਰ- ਮੈਡੀਕਲ ਸੁਪਰਡੈਂਟ ਡਾ.ਸੰਜੇ ਕਾਮਰਾ ਵੱਲੋ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸੁਪਰਵੀਜਨ ਤਹਿਤ ਮਾਤਾ ਕੁਸ਼ੱਲਿਆ ਹਸਪਤਾਲ ਦੇ ਵੱਖ-ਵੱਖ ਵਾਰਡਾ ਜਿਵੇਂ ਕਿ ਬੱਚਿਆ ਦਾ ਆਈ.ਸੀ.ਯੁ, ਨਿਉ ਨੇਟਲ ਇੰਟੇਨਸਿਵ ਕੇਰ ਯੁਨਿਟ, ਪੋਸਟ ਨੇਟਲ ਇੰਟੇਨਸਿਵ ਕੇਰ ਯੁਨਿਟ ਅਤੇ ਐਮਰਜੇਂਸੀ ਕੇਰ ਸਮੇਤ ਵੱਖ-ਵੱਖ ਵਾਰਡਾ ਦਾ ਦੋਰਾ ਕੀਤਾ। ਦੋਰੇ ਦੋਰਾਣ ਉਹਨਾਂ ਵੱਲੋਂ ਹਸਪਤਾਲ ਵਿੱਚ ਸਟਾਫ ਦੀ ਹਾਜਰੀ, ਦਵਾਈਆਂ ਅਤੇ ਹੋਰ ਸਾਜੋ ਸਮਾਨ ਦਾ ਰਿਕਾਰਡ ਚੈਕ ਕੀਤਾ।

ਅਤੇ ਕਮਰਿਆ ਵਿੱਚ ਜਾ ਕੇ ਕੰਮ ਕਰ ਰਹੇ ਸਟਾਫ ਨਾਲ ਰੂ ਬਰੂ ਹੋ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਵੱਲੋਂ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜਾਂ ਨਾਲ ਗਲਬਾਤ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਮਿਲ ਰਹੀਆਂ ਮੁਫਤ ਦਵਾਈਆ ਬਾਰੇ ਵੀ ਪੁੱਛਿਆ, ਜਿਸ ਤੇਂ ਮਰੀਜਾ ਵੱਲੋਂ ਹਸਪਤਾਲ ਵਿੱਚ ਦਿਤੀਆਂ ਜਾ ਰਹੀਆ ਸਿਹਤ ਸੇਵਾਵਾਂ ਬਾਰੇ ਸੰਤੁਸ਼ਟੀ ਪ੍ਰਗਟ ਕੀਤੀ ਗਈ।
 ਉਹਨਾਂ ਮੋਕੇ ਤੇ ਮੋਜੂਦ ਮੈਡੀਕਲ ਅਫਸਰ ਅਤੇ ਸਟਾਫ ਨੂੰ ਹਰੇਕ ਮਰੀਜ ਨਾਲ ਪ੍ਰੇਮ ਭਰਿਆ ਵਤੀਰਾ ਰੱਖਣ, ਸਟਾਫ ਦਾ ਡਿਉਟੀ ਤੇਂ ਸਮੇ ਸਿਰ ਆਉਣਾ ਅਤੇ ਡਿਉਟੀ ਸਮੇਂ ਦੋਰਾਣ ਡਿਉਟੀ ਤੇਂ ਹਜਾਰੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆ। ਹਸਪਤਾਲ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਚਲਾਏ ਜਾਂਦੇ ਸਿਹਤ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।