ਖਾਲਸਾ ਕਾਲਜ ਮਾਹਿਲਪੁਰ ਵਿੱਚ ਫੂਡ ਪ੍ਰੋਡਕਸ਼ਨ, ਬੇਕਰੀ, ਕੁਕਿੰਗ ਅਤੇ ਕੇਟਰਿੰਗ ਮੈਨੇਜਮੈਂਟ ਕੋਰਸਾਂ ਦੇ ਸੰਚਾਲਨ ਲਈ ਵੱਖਰੀ ਇਮਾਰਤ ਦਾ ਉਦਘਾਟਨ

ਮਾਹਿਲਪੁਰ, 17 ਅਗਸਤ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਵੱਖ ਵੱਖ ਕੋਰਸਾਂ ਦੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਕੇਂਦਰਿਤ ਤੇ ਹੁਨਰਮੰਦ ਕੋਰਸਾਂ ਨਾਲ ਜੋੜਨ ਦੇ ਉੱਦਮ ਤਹਿਤ ਫੂਡ ਪ੍ਰੋਡਕਸ਼ਨ ਅਤੇ ਕੇਟਰਿੰਗ ਮੈਨੇਜਮੈਂਟ ਨਾਲ ਸਬੰਧਤ ਦੋ ਨਵੇਂ ਸਰਟੀਫਿਕੇਟ ਕੋਰਸ ਆਰੰਭ ਕੀਤੇ ਗਏ ਹਨ।

ਮਾਹਿਲਪੁਰ, 17 ਅਗਸਤ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਵੱਖ ਵੱਖ ਕੋਰਸਾਂ ਦੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਕੇਂਦਰਿਤ ਤੇ ਹੁਨਰਮੰਦ ਕੋਰਸਾਂ ਨਾਲ ਜੋੜਨ ਦੇ ਉੱਦਮ ਤਹਿਤ ਫੂਡ ਪ੍ਰੋਡਕਸ਼ਨ ਅਤੇ ਕੇਟਰਿੰਗ ਮੈਨੇਜਮੈਂਟ ਨਾਲ ਸਬੰਧਤ ਦੋ ਨਵੇਂ ਸਰਟੀਫਿਕੇਟ ਕੋਰਸ ਆਰੰਭ ਕੀਤੇ ਗਏ ਹਨ। 
ਇਨ੍ਹਾਂ ਕੋਰਸਾਂ ਦੇ ਸੁਚਾਰੂ ਸੰਚਾਲਨ ਲਈ ਕਾਲਜ ਕੈਂਪਸ ਵਿੱਚ ਵੱਖਰੀ ਇਮਾਰਤ ਦਾ ਉਦਘਾਟਨ ਮੁੱਖ ਮਹਿਮਾਨ ਪਰਵਾਸੀ ਦਾਨੀ ਸੱਜਣ ਹਰਬੰਸ ਸਿੰਘ ਕੈਨੇਡਾ ਅਤੇ ਨਰਿੰਦਰ ਸਿੰਘ ਵੱਲੋਂ ਕੀਤਾ ਗਿਆ। 
ਇਸ ਮੌਕੇ ਹਰਬੰਸ ਸਿੰਘ ਨੇ ਕਿਹਾ ਕਿ ਅਜਿਹੇ ਹੁਨਰ ਕੇਂਦਰਿਤ ਕੋਰਸ ਵਿਦਿਆਰਥੀਆਂ ਦੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੂੰ ਰੁਜ਼ਗਾਰ ਕੇਂਦਰਿਤ ਵੀ ਕਰਨਗੇ ਅਤੇ ਫੂਡ ਪ੍ਰੋਡਕਸ਼ਨ ਉਦਯੋਗ ਵਿੱਚ ਰੁਜ਼ਗਾਰ ਦੀਆਂ ਨਵੀਂਆਂ ਸੰਭਾਵਨਾਵਾਂ ਨਾਲ ਵੀ ਜੋੜਨਗੇ। 
ਉਹਨਾਂ ਕਾਲਜ ਦੇ ਪ੍ਰਬੰਧਕਾਂ ਨੂੰ ਅਜਿਹੇ ਕੋਰਸਾਂ ਦੀ ਆਰੰਭਤਾ 'ਤੇ ਮੁਬਾਰਕਬਾਦ ਦਿੱਤੀ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਪ੍ਰੋਫੈਸਰ ਅਪਿੰਦਰ ਸਿੰਘ ਅਤੇ ਖਜ਼ਾਨਚੀ ਵੀਰਇੰਦਰ ਸ਼ਰਮਾ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ ਅਤੇ ਵਿਦਿਆਰਥੀਆ ਨੂੰ ਅਜਿਹੇ ਕੋਰਸਾਂ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ। 
ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਕੈਂਪਸ ਵਿੱਚ ਚੱਲ ਰਹੇ ਬਾਬੂ ਜੀ ਹਰੀ ਸਿੰਘ ਬਾਸੀ ਇੰਟਰਪ੍ਰਾਇਨਸ਼ਿਪ ਸੈਂਟਰ ਦੇ ਸਹਿਯੋਗ ਨਾਲ ਕਾਲਜ ਵਿੱਚ ਤਿੰਨ ਮਹੀਨੇ ਦੀ ਸਮਾਂ ਮਿਆਦ ਵਾਲੇ ਸਰਟੀਫਿਕੇਟ ਕੋਰਸ ਇਨ ਫੂਡ ਪ੍ਰੋਡਕਸ਼ਨ ਐਂਡ ਬੇਕਰੀ ਅਤੇ ਸਰਟੀਫਿਕੇਟ ਕੋਰਸ ਇਨ ਕੂਕਿੰਗ ਐਂਡ ਕੇਟਰਿੰਗ ਮੈਨੇਜਮੈਂਟ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਇਸ ਸੈਸ਼ਨ ਤੋਂ ਵਿਦਿਆਰਥੀਆਂ ਦਾ ਬਹੁਤ ਘੱਟ ਫੀਸਾਂ ‘ਤੇ ਦਾਖਿਲਾ ਆਰੰਭ ਹੋ ਗਿਆ ਹੈ। 
ਉਨ੍ਹਾਂ ਕਿਹਾ ਕਿ ਉਕਤ ਦੋਵੇਂ ਸਰਟੀਫਿਕੇਟ ਕੋਰਸਾਂ ਵਿੱਚ ਦਾਖ਼ਲੇ ਲਈ ਦਸਵੀਂ, ਅਤੇ ਬਾਰ੍ਹਵੀਂ ਤੋਂ ਬਾਅਦ ਦੇ ਵਿਦਿਆਰਥੀ ਦਾਖ਼ਲ ਹੋ ਸਕਦੇ ਹਨ ਅਤੇ ਕਾਲਜ ਵਿੱਚ ਬਾਰ੍ਹਵੀਂ ਅਤੇ ਅੰਡਰ ਗਰੈਜੂਏਟ ਕੋਰਸ ਕਰਨ ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਨਾਲ ਵੀ ਇਸ ਕੋਰਸ ਵਿੱਚ ਦਾਖ਼ਲਾ ਵੀ ਲੈ ਸਕਦੇ ਹਨ। ਇਸ ਮੌਕੇ ਫੂਡ ਪ੍ਰੋਡਕਸ਼ਨ ਅਤੇ ਬੇਕਰੀ ਵਿਭਾਗ ਦੇ ਚੀਫ ਇੰਸਟਰੱਕਟਰ ਅਰੁਣ ਮਹਾਜਨ ਸਮੇਤ ਕਾਲਜ ਦੇ ਸਟਾਫ਼ ਮੈਂਬਰਾਨ ਹਾਜ਼ਰ ਸਨ।