ਕਾਲੀ ਬਾੜੀ ਸਿੱਧ ਪੀਠ ਮੰਦਰ ਵੱਲੋਂ ਸਮੇਂ-ਸਮੇਂ ਤੇ ਇਲਾਕੇ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ-ਪੰਡਤ ਸੁਰੇਸ਼ ਕੁਮਾਰ ਸ਼ਰਮਾ
ਹੁਸ਼ਿਆਰਪੁਰ- ਨਵਰਾਤਰਿਆਂ ਦੇ ਸ਼ੁਭ ਮੌਕੇ ‘ਤੇ ਕਾਲੀ ਬਾੜੀ ਸਿੱਧ ਪੀਠ ਮੰਦਰ ਹੁਸ਼ਿਆਰਪੁਰ ਦੇ ਮੁੱਖ ਸੰਚਾਲਕ ਪੰਡਤ ਸੁਰੇਸ਼ ਕੁਮਾਰ ਸ਼ਰਮਾ ਸ਼ਾਸਤਰੀ ਹੋਰਾਂ। ਨਾਲ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਵਲੋਂ ਕੀਤੀ ਗਈ ਵਿਸ਼ੇਸ਼ ਗੱਲਬਾਤ ਜਿਸ ਦੌਰਾਨ ਪੰਡਤ ਜੀ ਨੇ ਦੱਸਿਆ ਕਿ ਇਲਾਕੇ ਦੇ ਲੋੜਵੰਦ ਲੋਕਾਂ ਮੰਦਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।

ਜੋ ਲੋਕ ਸਹਾਇਤਾ ਲਈ ਆਉਂਦੇ ਹਨ, ਉਹਨਾਂ ਦੀ ਸਹਾਇਤਾ ਮੰਦਰ ਵੱਲੋਂ ਕੀਤੀ ਜਾਂਦੀ ਹੈ ਤੇ ਇਹ ਸਹਾਇਤਾ ਗੱਲੇ ਵਿੱਚ ਆਉਣ ਵਾਲੇ ਦਾਨ ਨਾਲ ਕੀਤੀ ਜਾਂਦੀ ਹੈ, ਜੋ ਮਾਇਆ ਰੂਪੀਂ ਸ਼ਰਧਾਲੂਆਂ ਦਾ ਭਾਵ ਹੈ।
ਉਹਨਾਂ ਇਹ ਵੀ ਕਿਹਾ ਕਿ ਮੰਦਰ ਵੱਲੋਂ ਸਮੇਂ-ਸਮੇਂ ‘ਤੇ ਸਮਾਜ ਸੇਵਾ, ਮੁਫ਼ਤ ਮੈਡੀਕਲ ਕੈਂਪ ਅਤੇ ਹੋਰ ਜਨ-ਹਿਤ ਕਾਰਜ ਕੀਤੇ ਜਾਂਦੇ ਹਨ। ਹਰ ਸਾਲ ਬਸੰਤ ਮੇਲੇ ਮੌਕੇ ਵਿਸ਼ਾਲ ਆਯੋਜਨ ਕੀਤਾ ਜਾਂਦਾ ਹੈ ਅਤੇ ਤੇ ਵਿਸ਼ਵ ਸ਼ਾਂਤੀ ਲਈ ਹਵਨ-ਯੱਗ ਵੀ ਕਰਵਾਏ ਜਾਂਦੇ ਹਨ।
ਪੰਡਤ ਸੁਰੇਸ਼ ਕੁਮਾਰ ਸ਼ਰਮਾ ਸ਼ਾਸਤਰੀ ਨੇ ਕਿਹਾ ਕਿ ਗ੍ਰਿਹਸਥ ਜੀਵਨ ਵਿੱਚ ਰਹਿੰਦੇ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਭਗਵਾਨ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਮਨੁੱਖ ਅਤੇ ਉਸਦੇ ਪਰਿਵਾਰ ‘ਤੇ ਭਗਵਾਨ ਦੀ ਕਿਰਪਾ ਸਦਾ ਬਣੀ ਰਹਿੰਦੀ ਹੈ, ਮੁਸ਼ਕਲ ਤੋਂ ਮੁਸ਼ਕਲ ਸਮੱਸਿਆਵਾਂ ਦਾ ਹੱਲ ਆਪ ਹੀ ਨਿਕਲ ਆਉਂਦਾ ਹੈ ਅਤੇ ਮਨੁੱਖ ਦੇ ਜੀਵਨ ਵਿੱਚ ਸੁੱਖ-ਸਮਰਿਧੀ ਅਤੇ ਖੁਸ਼ੀਆਂ ਦਾ ਨਿਵਾਸ ਹੁੰਦਾ ਹੈ।