30 ਅਪ੍ਰੈਲ ਪਵਨ ਕੁਮਾਰ ਸਰਮਾ ਦੀ ਸੇਵਾ ਮੁਕਤੀ ਤੇ ਵਿਸ਼ੇਸ਼
ਗੜ੍ਹਸ਼ੰਕਰ- ਲੈਕਚਰਾਰ ਪਵਨ ਕੁਮਾਰ ਸ਼ਰਮਾਂ ਦਾ ਜਨਮ 5 ਅਪ੍ਰੈਲ 1967 ਨੂੰ ਬੀਤ ਇਲਾਕੇ ਦੇ ਪਿੰਡ ਝੋਣੇਵਾਲ ਵਿੱਚ ਪਿਤਾ ਸ੍ਰੀ ਭਗਤ ਰਾਮ ਧਰਮਾਂ ਦੇ ਘਰ ਮਾਤਾ ਸ਼ੀਲਾ ਦੇਵੀ ਦੀ ਕੁੱਖੋਂ ਹੋਇਆ। ਬੀਐਸਸੀ, ਬੀਐੱਡ, ਡਬਲ ਐਮ ਏ ਪਾਸ ਪਵਨ ਕੁਮਾਰ ਸ਼ਰਮਾਂ ਨੇ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਸਕੂਲ ਵਿੱਚੋਂ ਟਾਪ ਕੀਤਾ। ਉਪਰੰਤ ਬੀਐਸਸੀ ਤਕ ਦੀ ਪੜ੍ਹਾਈ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ ਤੋਂ ਪਾਸ ਕੀਤੀ।

ਜਦ ਕਿ ਬੀ ਐੱਡ ਦੀ ਡਿਗਰੀ ਡੀ ਏ ਵੀ ਹੁਸ਼ਿਆਰਪੁਰ ਤੋਂ ਅਤੇ ਐਮ ਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪਾਸ ਕੀਤੀ। ਪਵਨ ਕੁਮਾਰ ਸ਼ਰਮਾਂ 7 ਅਪ੍ਰੈਲ 1994 ਨੂੰ ਸਰਕਾਰੀ ਸੇਵਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਵਿੱਚ ਬਤੌਰ ਸਾਇੰਸ ਮਾਸਟਰ ਨਿਯੁੱਕਤ ਹੋਏ ਅਤੇ 25 ਨਵੰਬਰ 2024 ਨੂੰ ਤਰੱਕੀ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਬਿਸ਼ਨਪੁਰੀ (ਭਵਾਨੀਪੁਰ) ਵਿੱਚ ਪ੍ਰਮੋਟ ਹੋ ਕੇ ਬਤੌਰ ਲੈਕਚਰਾਰ ਅਹੁਦਾ ਸੰਭਾਲਿਆ।
ਬਹੁਤ ਹੀ ਮਿਹਨਤੀ, ਨੇਕ ਅਤੇ ਸ਼ਾਂਤ ਸੁਭਾਅ ਦੇ ਮਾਲਿਕ ਪਵਨ ਕੁਮਾਰ ਸ਼ਰਮਾਂ ਨੂੰ ਸੇਵਾ ਦੌਰਾਨ ਤਿੰਨ ਵਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈਏਐਸ ਵਲੋਂ ਵਧੀਆ ਸੇਵਾਵਾਂ ਬਦਲੇ ਪ੍ਰਸੰਸਾ ਪਤਰ ਦੇ ਕੇ ਜਨਮਾਨਿਤ ਕੀਤਾ ਗਿਆ ਅਤੇ ਇੱਕ ਵਾਰ ਡੀ ਸੀ ਹੁਸ਼ਿਆਰਪੁਰ ਵਲੋਂ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਲੈਕਚਰਾਰ ਪਵਨ ਕੁਮਾਰ ਸ਼ਰਮਾਂ ਨੂੰ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਵਲੋਂ ਵੀ ਬੈਸਟ ਟੀਚਰ ਅਵਾਰਡ ਨਾਲ ਨਿਵਾਜਿਆ ਗਿਆ। ਹੁਣ ਕਰੀਬ 31 ਸਾਲ 1 ਮਹੀਨੇ ਦੀ ਬੇਦਾਗ ਸਰਵਿਸ ਤੋਂ ਬਾਅਦ 30 ਅਪ੍ਰੈਲ ਨੂੰ ਪਵਨ ਕੁਮਾਰ ਸ਼ਰਮਾਂ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਭਵਾਨੀਪੁਰ ਤੋਂ ਬਤੌਰ ਲੈਕਚਰਾਰ ਸੇਵਾ ਮੁਕਤ ਹੋ ਰਹੇ ਹਨ।
ਇਸ ਮੌਕੇ ਉਹਨਾਂ ਨੂੰ ਸਮੂਹ ਸਟਾਫ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਪਵਨ ਕੁਮਾਰ ਸ਼ਰਮਾਂ ਵਲੋਂ ਪੜ੍ਹਾਏ ਜਾ ਰਹੇ ਵਿਸ਼ਿਆਂ ਸਾਇੰਸ ਤੇ ਪੰਜਾਬੀ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਸੌ ਪ੍ਰਤੀਸ਼ਤ ਅੰਕ ਹਾਸਲ ਕੀਤੇ। ਇਹਨਾਂ ਨੂੰ ਆਪਣੇ ਪਿੰਡ ਦੇ ਪਹਿਲੇ ਸਾਇੰਸ ਮਾਸਟਰ ਹੋਣ ਦਾ ਮਾਣ ਵੀ ਪ੍ਰਾਪਤ ਹੈ।