ਖ਼ਾਲਸਾ ਕਾਲਜ 'ਚ ਵਿਰਾਸਤੀ ਮੇਲਾ ਕਰਵਾਇਆ

ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜਸ਼ੰਕਰ ਵਿਖੇ ਕਾਲਜ ਦੇ ਵੋਮੈਨ ਸੈੱਲ ਵਲੋਂ ਸਾਵਣ ਮਹੀਨੇ ਨੂੰ ਸਮਰਪਿਤ ਵਿਰਾਸਤੀ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਵਿਦਿਆਰਥਣਾਂ ਵਲੋਂ ਵੱਖ-ਵੱਖ ਸੱਭਿਆਚਾਰਕ ਪ੍ਰੇਸ਼ਕਾਰੀਆਂ ਕੀਤੀਆਂ ਗਈਆਂ। ਵਿਦਿਆਰਥਣਾਂ ਵਲੋਂ ਸੁਹਾਗ, ਘੋੜੀਆਂ ਆਦਿ ਲੋਕ ਗੀਤਾਂ ਦੇ ਨਾਲ ਨਾਲ ਗਿੱਧੇ ਦਾ ਪੇਸ਼ਕਾਰੀ ਵੀ ਬਾਖੂਬੀ ਕੀਤੀ। ਵਿਦਿਆਰਥਣਾਂ ਵਲੋਂ ਮਹਿੰਦੀ ਅਤੇ ਸੇਵੀਆਂ ਵੱਟਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਇਨਾਮ ਪ੍ਰਾਪਤ ਕੀਤੇ।

ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜਸ਼ੰਕਰ ਵਿਖੇ ਕਾਲਜ ਦੇ ਵੋਮੈਨ ਸੈੱਲ ਵਲੋਂ ਸਾਵਣ ਮਹੀਨੇ ਨੂੰ ਸਮਰਪਿਤ ਵਿਰਾਸਤੀ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਵਿਦਿਆਰਥਣਾਂ ਵਲੋਂ ਵੱਖ-ਵੱਖ ਸੱਭਿਆਚਾਰਕ ਪ੍ਰੇਸ਼ਕਾਰੀਆਂ ਕੀਤੀਆਂ ਗਈਆਂ।
 ਵਿਦਿਆਰਥਣਾਂ ਵਲੋਂ ਸੁਹਾਗ, ਘੋੜੀਆਂ ਆਦਿ ਲੋਕ ਗੀਤਾਂ ਦੇ ਨਾਲ ਨਾਲ ਗਿੱਧੇ ਦਾ ਪੇਸ਼ਕਾਰੀ ਵੀ ਬਾਖੂਬੀ ਕੀਤੀ। ਵਿਦਿਆਰਥਣਾਂ ਵਲੋਂ ਮਹਿੰਦੀ ਅਤੇ ਸੇਵੀਆਂ ਵੱਟਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਇਨਾਮ ਪ੍ਰਾਪਤ ਕੀਤੇ। 
ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਵਿਦਿਆਰਥਣਾਂ ਨੂੰ ਆਪਣੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨਾਂ ਵਿਰਾਸਤੀ ਮੇਲੇ ਦਾ ਪ੍ਰਬੰਧ ਕਰਨ ਲਈ ਵੋਮੈਨ ਸੈੱਲ ਦੇ ਡਾ. ਜਾਨਕੀ ਅਗਰਵਾਲ ਤੇ ਸਮੂਹ ਸਟਾਫ਼ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਸਭਿਆਚਾਰਕ ਆਈਟਮਾਂ ਦੀ ਪ੍ਰਸੰਸਾ ਕੀਤੀ। 
ਇਸ ਮੌਕੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾ. ਕੰਵਲਜੀਤ ਕੌਰ ਅਤੇ ਵਿਦਿਆਰਥਣਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਡਾ. ਮਨਬੀਰ ਕੌਰ, ਪ੍ਰੋ. ਰੀਤੂ ਸਿੰਘ, ਡਾ. ਅਰਵਿੰਦਰ ਕੌਰ, ਡਾ. ਹਰਵਿੰਦਰ ਕੌਰ ਤੇ ਸਮੂਹ ਸਟਾਫ਼ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਵਿਦਿਆਰਥਣਾਂ ਤੇ ਸਟਾਫ਼ ਦੀ ਭਰਵੀਂ ਸ਼ਮੂਲੀਅਤ ਅਤੇ ਮੇਲੇ ਦੇ ਵਿਰਾਸਤੀ ਰੰਗ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।