
ਅਪ੍ਰੈਸਨ ਸ਼ੀਲਡ ਅਤੇ ਫਸਟ ਏਡ ਬਾਰੇ ਜਾਣਕਾਰੀ ਦਿੱਤੀ।
ਜੂਨ 5, ਪਟਿਆਲਾ- ਪੀ ਆਰ ਟੀ ਸੀ ਵਲੋ ਚਲਾਏ ਜਾ ਰਹੇ ਡਰਾਈਵਰ, ਕੰਡਕਟਰ ਅਤੇ ਟੈਕਨੀਕਲ ਸਟਾਫ ਦੇ ਟਰੇਨਿੰਗ ਸਕੂਲ ਵਿਖੇ, ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਅਤੇ ਸਹਾਇਕ ਕੰਟਰੋਲਰ ਕਮ ਜ਼ਿਲਾ ਕਮਾਂਡਰ ਸਿਵਲ ਡਿਫੈਂਸ ਪਟਿਆਲਾ ਗੁਰਲਵਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ, ਅਪ੍ਰੈਸਨ ਸੰਧੂਰ ਅਤੇ ਅਪ੍ਰੈਸਨ ਸ਼ੀਲਡ ਬਾਰੇ ਜਾਣਕਾਰੀ ਦਿੱਤੀ ਗਈ।
ਜੂਨ 5, ਪਟਿਆਲਾ- ਪੀ ਆਰ ਟੀ ਸੀ ਵਲੋ ਚਲਾਏ ਜਾ ਰਹੇ ਡਰਾਈਵਰ, ਕੰਡਕਟਰ ਅਤੇ ਟੈਕਨੀਕਲ ਸਟਾਫ ਦੇ ਟਰੇਨਿੰਗ ਸਕੂਲ ਵਿਖੇ, ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਅਤੇ ਸਹਾਇਕ ਕੰਟਰੋਲਰ ਕਮ ਜ਼ਿਲਾ ਕਮਾਂਡਰ ਸਿਵਲ ਡਿਫੈਂਸ ਪਟਿਆਲਾ ਗੁਰਲਵਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ, ਅਪ੍ਰੈਸਨ ਸੰਧੂਰ ਅਤੇ ਅਪ੍ਰੈਸਨ ਸ਼ੀਲਡ ਬਾਰੇ ਜਾਣਕਾਰੀ ਦਿੱਤੀ ਗਈ।
ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਅਤੇ ਸਿਵਲ ਡਿਫੈਂਸ ਦੇ ਬਾਰਡਨ ਵਲੋਂ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਜੰਗਾਂ, ਕੁਦਰਤੀ ਜਾਂ ਮਨੁੱਖੀ ਆਫਤਾਵਾਂ ਸਮੇਂ ਆਪਣੇ ਆਪ ਨੂੰ, ਆਪਣੇ ਘਰ ਪਰਿਵਾਰਾਂ, ਮਹੱਲਿਆ, ਕਾਲੋਨੀਆਂ, ਦਫ਼ਤਰਾਂ, ਅਦਾਰਿਆਂ ਅਤੇ ਪੀੜਤਾਂ ਨੂੰ ਬਚਾਉਣ ਲਈ ਹਰੇਕ ਵਿਅਕਤੀ ਨੂੰ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ।
ਅਪ੍ਰੈਸਨ ਸ਼ੀਲਡ ਅਨੁਸਾਰ ਹਵਾਈ ਹਮਲਿਆਂ, ਬੰਬਾਂ, ਮਿਜ਼ਾਇਲਾਂ ਦੇ ਧਮਾਕਿਆਂ ਜਾਂ ਭੁਚਾਲ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਮੇਂ ਤੁਰੰਤ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ, ਹਰੇਕ ਵਿਦਿਆਰਥੀ, ਨਾਗਰਿਕ ਕਰਮਚਾਰੀ ਨੂੰ ਹੁਣੇ ਤੋਂ ਹੀ ਤਿਆਰ ਹੋਣਾ ਜ਼ਰੂਰੀ ਹੈ।
ਉਨ੍ਹਾਂ ਨੇ ਖ਼ਤਰੇ ਦੇ ਸਾਇਰਨ, ਬਲੈਕ ਆਊਟ, ਜ਼ਮੀਨ ਜਾਂ ਖਾਈਆਂ ਬੰਕਰਾਂ ਵਿੱਚ ਲੇਟਣ, ਕੰਨਾਂ ਵਿੱਚ ਉਂਗਲਾਂ ਦੇਣਾ, ਮੂੰਹ ਨੱਕ ਤੇ ਗਿੱਲਾ ਰੁਮਾਲ ਬੰਨਣਾ, ਦੰਦਾਂ ਵਿੱਚ ਰੁਮਾਲ ਦੇਣਾ, ਗੈਸਾਂ, ਧੂੰਏਂ ਤੋਂ ਬਚਣ, ਪੀੜਤਾਂ ਦੀ ਜਾਨਾਂ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ, ਸਿਲੰਡਰਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ।
ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਾਹ ਕਿਰਿਆ ਬੰਦ ਹੋਣ ਤੇ ਪੀੜਤਾਂ ਨੂੰ ਬਚਾਉਣ ਦੇ ਢੰਗ ਤਰੀਕੇ ਦਸੇ। ਹੈਲਪ ਲਾਈਨ ਨੰਬਰਾਂ, ਸਾਇਬਰ ਸੁਰੱਖਿਆ, ਨਸ਼ਿਆਂ, ਅਪਰਾਧਾਂ ਤੋਂ ਬਚਣ ਦੀ ਜਾਣਕਾਰੀ ਦਿੱਤੀ। ਸਕੂਲ ਦੇ ਇੰਚਾਰਜ, ਇੰਸਪੈਕਟਰ ਜਸਪਾਲ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਕਾ ਰਾਮ ਵਰਮਾ ਵਲੋਂ ਹਾਦਸੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਵਧੀਆ ਸ਼ਾਨਦਾਰ ਢੰਗ ਤਰੀਕਿਆਂ ਨਾਲ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ।
ਕਰਮਚਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਅਤਿ ਮਹੱਤਵਪੂਰਨ ਗਤੀਵਿਧੀਆਂ ਦੀ ਜਾਣਕਾਰੀ ਹਰ ਘਰ, ਪਰਿਵਾਰ, ਮੱਹਲੇ, ਸੰਸਥਾਵਾਂ ਪਿੰਡਾਂ, ਕਸਬਿਆਂ ਵਿਖੇ ਪਹੁੰਚਾਉਣ ਲਈ ਯਤਨ ਕੀਤੇ ਜਾਣ ਕਿਉਂਕਿ ਸਿਖਿਅਤ ਇਨਸਾਨ ਹੀ ਹੌਂਸਲੇ, ਹਿਮੰਤ, ਤਜਰਬੇ ਨਾਲ ਪੀੜਤਾਂ ਦੀ ਸਹਾਇਤਾ ਕਰ ਸਕਦੇ ਹਨ।
