
440 ਗ੍ਰਾਮ ਸਲਫਾ ਦਾ ਸਪਲਾਇਰ ਗ੍ਰਿਫ਼ਤਾਰ
ਹਿਸਾਰ: ਹਾਂਸੀ ਦੇ ਪੁਲਿਸ ਸੁਪਰਡੈਂਟ ਅਮਿਤ ਯਸ਼ਵਰਧਨ ਦੇ ਨਿਰਦੇਸ਼ਾਂ ਅਨੁਸਾਰ, ਪੂਰੇ ਜ਼ਿਲ੍ਹੇ ਵਿੱਚ ਅਪਰਾਧਾਂ ਨੂੰ ਰੋਕਦੇ ਹੋਏ, ਸੀਆਈਏ ਸਟਾਫ ਹਾਂਸੀ ਪੁਲਿਸ ਨੇ ਧਰਮਵੀਰ ਪੁੱਤਰ ਪੂਰਨਾ ਨਿਵਾਸੀ ਮੁੰਡਲ ਖੁਰਦ ਨੂੰ 440 ਗ੍ਰਾਮ ਸਲਫਾ ਸਪਲਾਈ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ੀਰਕਪੁਰ, 11 ਜੂਨ: ਨਗਰ ਕੌਂਸਲ ਜ਼ੀਰਕਪੁਰ ਨੇ ਸਰਕਾਰੀ ਜਗ੍ਹਾ ਤੇ ਮੁੜ ਤੋਂ ਸ਼ੁਰੂ ਹੋਏ ਠੇਕੇ ਦੀ ਅਣ-ਅਧਿਕਾਰਿਤ ਉਸਾਰੀ ਨੂੰ ਅੱਜ ਸਵੇਰੇ ਢਾਹ ਦਿੱਤਾ। ਇਸ ਦੇ ਨਾਲ ਹੀ ਨਗਰ ਕੌਂਸਲ ਵਲੋਂ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਦੁਹਰਾਉਣ ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਦੱਸਿਆ ਕਿ ਬੀਤੀ 29 ਮਈ ਨੂੰ ਸਥਾਨਕ ਸਰਕਾਰ ਵਿਭਾਗ, ਪੰਜਾਬ ਦੇ ਮੰਤਰੀ ਡਾ. ਰਵਜੋਤ ਸਿੰਘ, ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਅਤੇ ਹੋਰ ਉਚ-ਅਧਿਕਾਰੀਆਂ ਦੀ ਜ਼ੀਰਕਪੁਰ ਸ਼ਹਿਰ ਦੀ ਆਮਦ ਦੌਰਾਨ ਪੀਰ-ਮੁਛੱਲਾ ਦੇ ਦੌਰੇ ਸਮੇਂ ਆਮ ਲੋਕਾਂ ਵਲੋਂ ਸਰਕਾਰੀ ਜਗ੍ਹਾ ਤੇ ਠੇਕੇ ਦੀ ਅਣ-ਅਧਿਕਾਰਤ ਉਸਾਰੀ ਸਬੰਧੀ ਮੰਤਰੀ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ਸਬੰਧੀ ਨਗਰ ਕੌਂਸਲ ਵਲੋਂ ਕਾਰਵਾਈ ਕਰਦੇ ਹੋਏ ਇਸ ਅਣ-ਅਧਿਕਾਰਤ ਉਸਾਰੀ ਨੂੰ ਮੌਕੇ ਤੇ ਹੀ ਢਾਹ/ਹਟਾ ਦਿੱਤਾ ਗਿਆ ਸੀ।
ਪਰੰਤੂ ਨਿਮਨ ਕੱਲ੍ਹ ਸਰਕਾਰੀ ਜਗ੍ਹਾ ਤੇ ਠੇਕੇ ਦੀ ਅਣ-ਅਧਿਕਾਰਿਤ ਉਸਾਰੀ ਨੂੰ ਮੁੜ ਤੋਂ ਸੁਰੂ ਕਰਨ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਦੀ ਟੀਮ ਵਲੋਂ ਅੱਜ ਨੂੰ ਇਸ ਅਣ-ਅਧਿਕਾਰਿਤ ਉਸਾਰੀ ਨੂੰ ਮੁੜ ਢਾਹ ਦਿੱਤਾ ਗਿਆ।
ਕਾਰਜ ਸਾਧਕ ਅਫ਼ਸਰ ਵਲੋਂ ਆਸ-ਪਾਸ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਭਵਿੱਖ ਵਿੱਚ ਕੋਈ ਵੀ ਅਣ-ਅਧਿਕਾਰਤ ਉਸਾਰੀ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੋਂ ਸਥਾਨਕ ਸਰਕਾਰ ਦੇ ਨਿਰਧਾਰਿਤ ਨਿਯਮਾਂ ਅਨੁਸਾਰ ਨਕਸ਼ਾ ਪਾਸ ਕਰਵਾਉਣ ਉਪਰੰਤ ਹੀ ਉਸਾਰੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾਂ ਦੀ ਸੂਰਤ ਵਿੱਚ ਸਬੰਧਤ ਵਿਅਕਤੀ/ ਅਣ-ਅਧਿਕਾਰਤ ਉਸਾਰੀ-ਕਰਤਾ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
