ਅਰਜਨ ਕੀਰਤਨ ਮੰਡਲ ਨੇ ਆਪਣੇ ਮੈਂਬਰਾਂ ਦੀ ਯਾਦ ਵਿੱਚ ਕਰਵਾਇਆ ਕੀਰਤਨ ਸਮਾਗਮ

ਪਟਿਆਲਾ : ਲਗਭਗ 70 ਸਾਲ ਪੁਰਾਣੀ ਪ੍ਰਸਿੱਧ ਧਾਰਮਿਕ ਸੰਸਥਾ ਗੁਰੂ ਅਰਜਨ ਕੀਰਤਨ ਮੰਡਲ ਪਟਿਆਲਾ, ਜੋ ਹਰ ਸਾਲ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਵੱਡੇ ਪੱਧਰ 'ਤੇ ਮਨਾਏ ਜਾਣ ਤੋਂ ਇਲਾਵਾ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ

ਪਟਿਆਲਾ : ਲਗਭਗ 70 ਸਾਲ ਪੁਰਾਣੀ ਪ੍ਰਸਿੱਧ ਧਾਰਮਿਕ ਸੰਸਥਾ ਗੁਰੂ ਅਰਜਨ ਕੀਰਤਨ ਮੰਡਲ ਪਟਿਆਲਾ, ਜੋ ਹਰ ਸਾਲ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਵੱਡੇ ਪੱਧਰ 'ਤੇ ਮਨਾਏ ਜਾਣ ਤੋਂ ਇਲਾਵਾ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ, ਨੇ ਨਿਵੇਕਲੀ ਪਹਿਲ ਕਰਦੇ ਹੋਏ ਸਥਾਨਕ ਗੁਰਦੁਆਰਾ ਸਾਹਿਬ ਆਹਲੂਵਾਲੀਆ ਵਿਖੇ ਮੰਡਲ ਨਾਲ ਸਬੰਧਿਤ ਸ਼ਖ਼ਸ਼ੀਅਤਾਂ, ਜੋ ਪਿਛਲੇ ਸਾਲਾਂ ਦੌਰਾਨ ਸਵਰਗਵਾਸ ਹੋ ਗਈਆਂ ਸਨ, ਦੀ ਯਾਦ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ। ਗੁਰੂ ਅਰਜਨ ਕੀਰਤਨ ਮੰਡਲ ਦੇ ਪ੍ਰਧਾਨ ਸ੍ਰ. ਰਾਮ ਸਿੰਘ ਨੇ ਦੱਸਿਆ ਕਿ ਡਾ. ਸਰਬ ਸਿੰਘ ਨੇ ਇਸ ਧਾਰਮਿਕ ਸੰਸਥਾ ਦੀ ਸਥਾਪਨਾ ਕੀਤੀ ਅਤੇ ਸ. ਤਖ਼ਤ ਸਿੰਘ, ਮਾਸਟਰ ਤਰਲੋਚਨ ਸਿੰਘ ਜੀਤ, ਸ. ਜਗਜੀਤ ਸਿੰਘ ਤੇ ਇਸਦੇ ਹੋਰਨਾਂ ਪ੍ਰਮੁੱਖ ਮੈਂਬਰਾਂ ਨੇ ਇਸਨੂੰ ਬੁਲੰਦੀਆਂ 'ਤੇ ਪਹੁੰਚਾਇਆ। ਆਯੋਜਿਤ ਕੀਰਤਨ ਸਮਾਗਮ ਵਿੱਚ ਭਾਈ ਸੁਰਿੰਦਪਾਲ ਸਿੰਘ ਰਾਜੂ ਨੇ ਜਿੱਥੇ ਰਸਭਿੰਨਾ ਕੀਰਤਨ ਕੀਤਾ ਉੱਥੇ ਮੰਡਲ ਦੀਆਂ ਸਵਰਗ ਸਿਧਾਰ ਗਈਆਂ ਸ਼ਖ਼ਸ਼ੀਅਤਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਭਾਈ ਇੰਦਰਬੀਰ ਸਿੰਘ, ਬੀਬਾ ਦਿਲਪ੍ਰੀਤ ਕੌਰ ਤੇ ਬੀਬਾ ਤਰਨਪ੍ਰੀਤ ਕੌਰ ਦੇ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।