ਮਹਿੰਦਰ ਸਿੰਘ ਮਾਨੂੰਪੁਰੀ ਦਾ ਸੰਪੂਰਨ ਬਾਲ ਕਾਵਿ ਸੰਗ੍ਰਹਿ 'ਅੱਗੇ ਵਧਦੇ ਜਾਵਾਂਗੇ' ਰਿਲੀਜ਼

ਪਟਿਆਲਾ, 13 ਅਪ੍ਰੈਲ - ਪਿਛਲੇ ਦਿਨੀਂ ਇਥੇ ਮਜੀਠੀਆ ਇਨਕਲੇਵ ਵਿਖੇ ਪ੍ਰੋਫੈਸਰ ਅਵਤਾਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਮਰਹੂਮ ਸ਼੍ਰੋਮਣੀ ਬਾਲ ਸਾਹਿਤ ਲੇਖਕ ਮਹਿੰਦਰ ਸਿੰਘ ਮਾਨੂੰਪੁਰੀ ਦਾ ਸੰਪੂਰਨ ਬਾਲ ਕਾਵਿ ਸੰਗ੍ਰਹਿ 'ਅੱਗੇ ਵਧਦੇ ਜਾਵਾਂਗੇ' (ਸੰਪਾਦਕ ਪ੍ਰੋਫੈਸਰ ਅਵਤਾਰ ਸਿੰਘ ਧਾਲੀਵਾਲ ਤੇ ਨਾਵਲਕਾਰ ਅਵਤਾਰ ਸਿੰਘ ਬਿਲਿੰਗ) ਰਿਲੀਜ਼ ਕੀਤਾ ਗਿਆ।

ਮਾਨੂੰਪੁਰੀ ਦੇ ਜਮਾਤੀ ਰਹੇ ਪ੍ਰੋਫ਼ੈਸਰ ਧਾਲੀਵਾਲ ਤੇ ਇਨ੍ਹਾਂ ਦੋਹਾਂ ਦੇ ਸ਼ਾਗਿਰਦ ਬਿਲਿੰਗ ਨੇ ਮਾਨੂੰਪੁਰੀ  ਨਾਲ ਆਪਣੇ ਲੰਬੇ ਸਮੇਂ ਦੇ ਸੰਬੰਧਾਂ ਨੂੰ ਯਾਦ ਕੀਤਾ। ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ.ਦਰਸ਼ਨ ਸਿੰਘ   ਆਸ਼ਟ ਤੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਮਾਨੂੰਪੁਰੀ ਦੀ ਬਾਲ ਸਾਹਿਤ ਨੂੰ ਨਿੱਗਰ ਦੇਣ ਬਾਰੇ ਜਾਣਕਾਰੀ ਦਿੱਤੀ। ਪੁਸਤਕ ਦੇ ਪਬਲਿਸ਼ਰ ਗਰੇਸ਼ੀਅਸ ਬੁਕਸ ਨਿਸ਼ਾਂਤ ਸੂਦ, ਹਿੰਦੀ ਸੰਸਕ੍ਰਿਤ  ਦੇ ਵਿਦਵਾਨ ਡਾ. ਮਧੂਬਾਲਾ, ਪ੍ਰੋਫੈਸਰ ਕੇ ਕੇ ਸ਼ਰਮਾ, ਮਨਜੀਤ ਕੌਰ ਧਾਲੀਵਾਲ, ਹਰਦੇਵ ਕੌਰ ਪੰਨੂ, ਮੇਜਰ ਝੰਡਾ ਸਿੰਘ, ਵਿੰਗ ਕਮਾਂਡਰ ਰਾਜਿੰਦਰ ਸਿੰਘ ਧਾਲੀਵਾਲ, ਰਾਸ਼ਾ ਧਾਲੀਵਾਲ, ਜਗਮੇਲ ਸਿੱਧੂ, ਡੈਨਮਾਰਕ, ਕੁਲਵੰਤ ਕਸਕ ਤੇ ਹਰਪ੍ਰੀਤ ਸਿੰਘ ਮਾਨ ਨੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਭਾਗ ਲਿਆ।