ਕੋਈ ਅਜਿਹਾ ਮਤਾ ਨਾ ਲਿਆਂਦਾ ਜਾਵੇ ਜਿਸ ਨਾਲ ਸ਼ਹਿਰ ਜਾਂ ਆਮ ਜਨਤਾ ਦਾ ਨੁਕਸਾਨ ਹੋਵੇ - ਸੋਮਨਾਥ ਆਦੀਆਂ

ਹੁਸ਼ਿਆਰਪੁਰ- ਸਫਾਈ ਕਰਮਚਾਰੀ ਯੂਨੀਅਨ ਦੇ ਦਫਤਰ ਵਿੱਚ ਇੱਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਉਪ ਪ੍ਰਧਾਨ ਸੋਮਨਾਥ ਆਦੀਆ ਜੀ ਵੱਲੋਂ ਕੀਤੀ ਗਈ ਜਿਸ ਵਿੱਚ ਯੂਨੀਅਨ ਮੈਂਬਰਾ ਤੇ ਉਪ ਪ੍ਰਧਾਨ ਵਲੋਂ ਐਮ.ਸੀ. ਸਾਹਿਬਾਨਾ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਬੀਤੇ ਦਿਨੀ ਕਿਸੀ ਚਿੰਤਾ ਜਨਕ ਮਤੇ ਦਾ ਵਿਰੋਧ ਕਰਕੇ ਹਾਊਸ ਦੀ ਮੀਟਿੰਗ ਦਾ ਬਾਈਕਾਟ ਕੀਤਾ।

ਇਸ ਦੇ ਨਾਲ ਹੀ ਉਪ ਪ੍ਰਧਾਨ ਸੋਮਨਾਥ ਆਦੀਆ ਵਲੋਂ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੋਈ ਵੀ ਇਸ ਤਰ੍ਹਾਂ ਦਾ ਮਤਾ ਹਾਊਸ ਵਿੱਚ ਨਾ ਲਿਆਂਦਾ ਜਾਵੇ ਜੋ ਨਗਰ ਨਿਗਮ ਦੇ ਕਰਮਚਾਰੀਆਂ ਤੇ ਸ਼ਹਿਰ ਦੇ ਹਿੱਤ ਵਿੱਚ ਨਾ ਹੋਵੇ। ਜੇਕਰ ਨਗਰ ਨਿਗਮ ਪ੍ਰਸ਼ਾਸਨ ਕਿਸੀ ਦਬਾਅ ਹੇਠਾਂ ਭਵਿੱਖ ਵਿੱਚ ਕੋਈ ਵੀ ਇਸ ਪ੍ਰਕਾਰ ਦਾ ਮਤਾ ਜਾਂ ਕੋਈ ਪਾਲਿਸੀ ਲਿਆਂਦਾ ਹੈ ਤਾਂ ਸਫਾਈ ਕਰਮਚਾਰੀ ਯੂਨੀਅਨ ਇਸ ਦਾ ਵਿਰੋਧ ਕਰੇਗੀ। 
ਜਿਸ ਦੀ ਜਿੰਮੇਵਾਰੀ ਨਗਰ ਨਿਗਮ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਤੇ ਸੀਨਿਅਰ ਉਪ ਪ੍ਰਧਾਨ ਵਿਕਰਮਜੀਤ, ਸਰਦਾਰ ਕੁਲਵੰਤ ਸਿੰਘ ਸੈਣੀ, ਜੈ ਗੋਪਾਲ, ਦੇਵ ਕੁਮਾਰ, ਹਰਬਿਲਾਸ, ਪਰਦੀਪ ਕੁਮਾਰ, ਨਵੀਨ ਕੁਮਾਰ ਆਦਿ ਸ਼ਾਮਲ ਸਨ ।