
ਫੇਜ਼ 1 ਅਤੇ ਫੇਜ਼ 5 ਵਿੱਚ ਨਾਜਾਇਜ਼ ਕਬਜ਼ੇ ਹਟਾਏ
ਐਸ ਏ ਐਸ ਨਗਰ 7 ਨਵੰਬਰ - ਨਗਰ ਨਿਗਮ ਦੇ ਨਾਜਾਇਜ਼ ਕਬਜੇ ਹਟਾਉਣ ਵਾਲੀ ਟੀਮ ਵਲੋਂ ਫੇਜ਼ 1 ਅਤੇ ਫੇਜ਼ 5 ਵਿੱਚ ਕਾਰਵਾਈ ਕਰਦੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ।
ਐਸ ਏ ਐਸ ਨਗਰ 7 ਨਵੰਬਰ - ਨਗਰ ਨਿਗਮ ਦੇ ਨਾਜਾਇਜ਼ ਕਬਜੇ ਹਟਾਉਣ ਵਾਲੀ ਟੀਮ ਵਲੋਂ ਫੇਜ਼ 1 ਅਤੇ ਫੇਜ਼ 5 ਵਿੱਚ ਕਾਰਵਾਈ ਕਰਦੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ।
ਇਸ ਮੌਕੇ ਨਗਰ ਨਿਗਮ ਦੇ ਇੰਸਪੈਕਟਰ ਬਰਿੰਦਰ ਨੇ ਕਿਹਾ ਕਿ ਜਿਹੜੇ ਕਬਜ਼ੇ ਹਟਾਏ ਗਏ ਹਨ, ਉਹਨਾਂ ਦਾ ਸਮਾਨ ਵੀ ਜਬਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਲੋਕ ਸੜਕਾਂ ਦੇ ਕਿਨਾਰੇ ਆਪਣੀਆਂ ਰੇਹੜੀਆਂ ਫੜੀਆਂ ਲਗਾ ਲੈਂਦੇ ਹਨ। ਉਹਨਾਂ ਕਿਹਾ ਕਿ ਇਸ ਦੌਰਾਨ ਖਰੀਦਦਾਰ ਵੀ ਆਪਣੀਆਂ ਗੱਡੀਆਂ ਸੜਕ ਵਿੱਚ ਹੀ ਖੜ੍ਹੀਆਂ ਕਰਕੇ ਸਾਮਾਨ ਖਰੀਦਣ ਲੱਗ ਜਾਂਦੇ ਹਨ ਜਿਸ ਕਾਰਨ ਜਿਸ ਕਾਰਨ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਵਾਹਣ ਚਾਲਕਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹਨਾਂ ਕਿਹਾ ਕਿ ਇਸ ਸੰਬੰਧੀ ਲੋਕਾਂ ਦੀਆਂ ਕਾਫੀ ਸ਼ਿਕਾਇਤਾਂ ਵੀ ਆ ਰਹੀਆਂ ਸਨ ਜਿਸਤੋਂ ਬਾਅਦ ਨਗਰ ਨਿਗਮ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
