ਜੈਮ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਆਯੋਜਿਤ

ਐਸ.ਏ.ਐਸ.ਨਗਰ, 7 ਨਵੰਬਰ - ਜੈਮ ਪਬਲਿਕ ਸਕੂਲ ਮੁਹਾਲੀ ਵਲੋਂ ਆਪਣਾ ਸਲਾਨਾ ਦਿਵਸ ‘ਸਫ਼ਰਨਾਮਾ’ ਧੂਮ ਧਾਮ ਨਾਲ ਮਨਾਇਆ।

ਐਸ.ਏ.ਐਸ.ਨਗਰ, 7 ਨਵੰਬਰ - ਜੈਮ ਪਬਲਿਕ ਸਕੂਲ ਮੁਹਾਲੀ ਵਲੋਂ ਆਪਣਾ ਸਲਾਨਾ ਦਿਵਸ ‘ਸਫ਼ਰਨਾਮਾ’ ਧੂਮ ਧਾਮ ਨਾਲ ਮਨਾਇਆ।

ਸਮਾਗਮ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਸ. ਕਮਲ ਮਿੱਢਾ ਅਤੇ ਸ੍ਰੀਮਤੀ ਸਿਮਰਨ ਮਿੱਢਾ ਨੇ ਕੀਤੀ।

ਸਮਾਗਮ ‘ਈਸ਼ ਵੰਦਨਾ’ ਤੋਂ ਸ਼ੁਰੂ ਕੀਤਾ ਗਿਆ। ਸਮਾਗਮ ਵਿੱਚ ਮੁੱਖ ਪਾਤਰ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਦਿਖਾਇਆ ਗਿਆ ਅਤੇ ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪ ਢੰਗ ਨਾਲ ਮੁੱਖ ਪਾਤਰ ਦੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦੇ ਸਾਰੇ ਪੜਾਅ ਪੇਸ਼ ਕੀਤੇ।

ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਗਰੀਮਾ ਭਰਦਵਾਜ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਕਾਮਨਾ ਕੀਤੀ।

ਸਮਾਗਮ ਦਾ ਅੰਤ ਸਕੂਲ ਦੇ ਗਾਨ ਰਾਹੀਂ ਕੀਤਾ ਗਿਆ।