ਹਾਊਸ ੳਨਰਜ਼ ਵੈਲਫੇਅਰ ਸੁਸਾਇਟੀ ਫੇਜ਼-5, ਵੱਲੋਂ ਬੱਚੀਆਂ ਦੀ ਲੋਹੜੀ ਮਨਾਉਣ ਦਾ ਪ੍ਰੋਗਰਾਮ ਧਰਾਨਾ ਭਵਨ ਫੇਜ਼ ਪੰਜ ਵਿਚ ਆਯੋਜਿਤ ਕੀਤਾ ਗਿਆ।

14 ਜਨਵਰੀ ਨੂੰ ਹਾਊਸ ੳਨਰਜ਼ ਵੈਲਫੇਅਰ ਸੁਸਾਇਟੀ ਫੇਜ਼-5, ਵੱਲੋਂ ਬੱਚੀਆਂ ਦੀ ਲੋਹੜੀ ਮਨਾਉਣ ਦਾ ਪ੍ਰੋਗਰਾਮ ਧਰਾਨਾ ਭਵਨ ਫੇਜ਼ ਪੰਜ ਵਿਚ ਆਯੋਜਿਤ ਕੀਤਾ ਗਿਆ। ਸੁਸਾਇਟੀ ਵੱਲੋਂ ਫੇਜ਼ ਦੀਆ ਪੰਜ ਬੱਚੀਆਂ Baby Parikshta, Baby Pehar, Baby Gunisha, Baby Aashi Shukla, Baby Manvika ਨੂੰ ਬੇਬੀ ਕਿਟ, ਅਤੇ ਖਿਡਾਉਣੇ ਦੇ ਕੇ ਸਨਮਾਨਿਤ ਕੀਤਾ ਗਿਆ।

ਕਾਉਂਸਲਰ ਜਸਪ੍ਰੀਤ ਸਿੰਘ ਗਿੱਲ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ੀਰਕਤ ਕੀਤੀ ਅਤੇ ਕਿਹਾ ਕਿ ਧੀਆਂ ਨੂੰ ਚੰਗੀ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਉਣਾ ਚਾਹੀਦਾ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਸਭ ਨੂੰ ਨਵੇਂ ਸਾਲ ਅਤੇ ਲੋਹੜੀ ਦੀ  ਵਧਾਈ ਦਿੱਤੀ । ਇਸ ਪਵਿੱਤਰ ਤਿਉਹਾਰ ਦੇ ਮੌਕੇ ਮੈਂਬਰਾਂ ਵੱਲੋਂ ਲੋਹੜੀ ਬਾਲ ਕੇ ਸਭ ਨੂੰ ਗੱਚਕ ਰਿਉੜੀਆਂ ਅਤੇ ਮੂੰਗਫਲੀਆਂ ਵੰਡੀਆਂ ਗਈਆਂ। 
ਸੁਸਾਇਟੀ ਦੇ ਪ੍ਰਧਾਨ ਜੈ ਸਿੰਘ ਸੈਹੰਬੀ ਨੇ ਆਏ ਹੋਏ ਮਹਿਮਾਨਾ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਪੀ.ਡੀ.ਵਧਵਾ, ਰਸ਼ਪਾਲ ਸਿੰਘ, ਸੁਰਜੀਤ ਸਿੰਘ ਗਰੇਵਾਲ, ਸਿਕੰਦਰ ਸਿੰਘ ਧਮੋਟ, ਐਸ ਆਰ ਧੀਮਾਨ, ਦਵਿੰਦਰ ਸਿੰਘ ਧਮੋਟ, ਆਰ ਐਸ ਨੰਦਾ,ਕੀਰਤ ਸਿੰਘ, ਪ੍ਰਸ਼ੋਤਮ ਦਾਵਰਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।