ਹੁਸ਼ਿਆਰਪੁਰ ਪੁਲਿਸ ਵੱਲੋਂ ਫਾਇਰਿੰਗ ਅਤੇ ਮਾਰਪੀਟ ਮਾਮਲੇ ਦੇ ਦੋਸ਼ੀ ਗ੍ਰਿਫਤਾਰ
ਹੁਸ਼ਿਆਰਪੁਰ:- ਮਾਨਯੋਗ ਸ੍ਰੀ ਸੰਦੀਪ ਕੁਮਾਰ ਮਲਿਕ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਐਸ ਪੀ ਇੰਨਵੈਸਟੀਗੈਸ਼ਨ ਸ੍ਰੀ ਡਾ ਮੁਕੇਸ ਕੁਮਾਰ ਅਤੇ ਸ੍ਰੀ ਜਸਪ੍ਰੀਤ ਸਿੰਘ. ਡੀ ਐੱਸ ਪੀ ਗੜਸ਼ੰਕਰ ਜੀ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਜੈ ਪਾਲ ਮੁੱਖ ਅਫਸਰ ਥਾਣਾ ਮਾਹਿਲਪੁਰ ਦੇ ਅਣਥੱਕ ਯਤਨਾ ਸਦਕਾ ਅਤੇ ਦੇਖ-ਰੇਖ ਹੇਠ ਏ ਐੱਸ ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨਾਕਾ ਬੰਦੀ ਪਰ ਮੌਜੂਦ ਸੀ ਤਾ ਮਿਤੀ 12-09-2025 ਨੂੰ ਕੰਟਰੋਲ ਰੂਮ ਹੁਸ਼ਿਆਰਪੁਰ ਤੋ ਇਤਲਾਹ ਮਿਲੀ ਕਿ ਪਿੰਡ ਢਾਡਾ ਖੁਰਦ ਵਿਖੇ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਵਾਸੀ ਢਾਡਾ ਖੁਰਦ ਦੇ ਘਰ ਪਰ ਗੋਲੀ ਚੱਲੀ ਹੈ, ਮੌਕਾ ਪਰ ਪੁੱਜੋ।

ਜਿਸ ਤੇ ਏ ਐਸ ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਮੋਕਾ ਪਰ ਪੁੱਜੀ ਤਾ ਪਰਮਿੰਦਰ ਸਿੰਘ ਉਰਫ ਪਿੰਦਰੀ ਪੁੱਤਰ ਤਰਸੇਮ ਸਿੰਘ ਉਰਫ ਗਦਾਵਰ ਸਿੰਘ ਵਾਸੀ ਢਾਡਾ ਖੁਰਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦੇ ਬਿਆਨ ਦਿਤਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹਾ। ਕੱਲ ਮਿਤੀ 12-09-2025 ਨੂੰ ਵਕਤ ਕਰੀਬ 5.30 PM ਦਾ ਹੋਵੇਗਾ ਕਿ ਮੈਂ ਆਪਣੇ ਘਰ ਪਿੰਡ ਢਾਡਾ ਖੁਰਦ ਮੌਜੂਦ ਸੀ।
ਤਾ ਮੇਰੇ ਘਰ ਦੇ ਬਾਹਰ ਗੱਡੀਆ ਰੁੱਕਣ ਦੀ ਅਵਾਜ ਆਈ ਤਾ ਜਦੋ ਮੈਂ ਬਾਹਰ ਜਾ ਕੇ ਦੇਖਿਆ ਤਾ ਗੱਡੀ ਨੰਬਰ PB-74-A-7151 ਮਾਰਕਾ ਮਹਿੰਦਰਾ ਥਾਰ ਜਿਸ ਵਿੱਚੋ ਜਤਿੰਦਰ ਸਿੰਘ ਉਰਫ ਸੋਨੂੰ ਭਲਵਾਨ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਚੇਤਾ ਥਾਣਾ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿਸ ਨਾਲ ਬਿੰਦੀ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਅੱਛਰਵਾਲ ਥਾਣਾ ਮਾਹਿਲਪੁਰ ਅਤੇ ਗੁਰਜੀਤ ਸਿੰਘ ਉਰਫ ਭਲਵਾਨ ਪੁੱਤਰ ਸਤਨਾਮ ਸਿੰਘ ਅਟਵਾਲ ਵਾਸੀ ਪਿੰਡ ਬਹੜੋਵਾਲ ਥਾਣਾ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਉਤਰ ਕੇ ਆਏ, ਜਿਨਾ ਨੇ ਹੱਥਾ ਵਿੱਚ ਖੰਡੇ ਅਤੇ ਗੰਡਾਸੇ ਫੜੇ ਹੋਏ ਸੀ।
ਅਤੇ ਉਹਨਾ ਨਾਲ ਦੋ ਹੋਰ ਸਵੀਫਟ ਕਾਰਾ ਵਿੱਚੋ ਕਰੀਬ 10/12 ਵਿਅਕਤੀ ਉਤਰ ਕੇ ਆਏ ਜਿਨਾ ਦੇ ਹੱਥਾ ਵਿੱਚ ਵੀ ਗੰਡਾਸੇ ਅਤੇ ਕ੍ਰਿਪਾਨਾ ਸਨ, ਤਾ ਜਤਿੰਦਰ ਸਿੰਘ ਉਰਫ ਸੋਨੂੰ ਭਲਵਾਨ ਨੇ ਲਲਕਾਰਾ ਮਾਰਿਆ ਕਿ ਇਸ ਨੂੰ ਫੜ ਲਉ, ਇਹਨੂੰ ਅੱਜ ਨਹੀਂ ਛੱਡਣਾ ਤਾ ਜਤਿੰਦਰ ਸਿੰਘ ਉਰਫ ਸੋਨੂੰ ਭਲਵਾਨ ਅਤੇ ਉਸਦੇ ਸਾਥੀਆਂ ਨੇ ਗੁੱਸੇ ਵਿੱਚ ਆ ਕੇ ਸ਼ੈਡ ਵਿੱਚ ਪਈ ਅਲਮਾਰੀ ਅਤੇ ਬੁਲਟ ਮੋਟਰ ਸਾਈਕਲ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤਾ।
ਅਤੇ ਘਰ ਦੇ ਗੇਟ ਦੇ ਬਾਹਰ ਜਾ ਕੇ ਜਤਿੰਦਰ ਸਿੰਘ ਉਰਫ ਸੋਨੂੰ ਭਲਵਾਨ, ਬਿੰਦੀ ਵਾਸੀ ਅੱਛਰਵਾਲ, ਗੁਰਜੀਤ ਸਿੰਘ ਉਰਫ ਭਲਵਾਨ ਵਾਸੀ ਬਾਹੜੋਵਾਲ ਨੇ ਆਪਣੀ-ਆਪਣੀ ਡੱਬ ਵਿੱਚੋ ਪਿਸਟਲ ਕੱਢ ਕੇ ਪਿਸਟਲ ਦਾ ਮੂੰਹ ਸਾਡੇ ਘਰ ਵੱਲ ਨੂੰ ਕਰਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ ਤਾ ਮੇਰੇ ਪਿਤਾ ਦੇ ਚਾਚੇ ਦੀਦਾਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਢਾਡਾ ਖੁਰਦ ਵਲੋ ਉਕਤ ਜਾਰਵਾਨਾ ਨੂੰ ਸਮਝਾਉਣ ਦੀ ਕੋਸ਼ਿਸ ਕੀਤਾ ਤਾ ਉਕਤਾਨ ਜਾਰਵਾਨਾ ਨੇ ਉਸਦੀ ਕੁੱਟਮਾਰ ਕੀਤੀ।
ਅਤੇ ਇਨਾ ਵਿੱਚੋ ਇੱਕ ਨੇ ਦੀਦਾਰ ਸਿੰਘ ਦੇ ਸੱਜੇ ਪੱਟ ਦੇ ਬਾਹਰਲੇ ਪਾਸੇ ਗੋਲੀ ਮਾਰੀ, (3), 32 333,125 ਦੌਰਾਨੇ ਤਫਤੀਸ਼ 14-09-2025 ਨੂੰ ਏ ਐਸ ਆਈ ਸਤਨਾਮ ਸਿੰਘ ਨੰਬਰ 1231/ਹੁਸ਼ਿ: ਨੇ ਦੋਸ਼ੀ ਹਰਵਿੰਦਰ ਸਿੰਘ ਉਰਫ ਮੋਨੂੰ ਪੁੱਤਰ ਕਮਲਜੀਤ ਸਿੰਘ ਵਾਸੀ ਕਰਨਾਣਾ ਥਾਣਾ ਸਦਰ ਬੰਗਾ ਜਿਲ੍ਹਾ SBS ਨਗਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।
ਮਿਤੀ 20-09-2025 ਨੂੰ ਏ ਐਸ ਆਈ ਸਤਨਾਮ ਸਿੰਘ ਨੰਬਰ 1231/ਹੁਸ਼ਿ: ਨੇ ਉਕਤ ਮੁਕੱਦਮਾ ਵਿੱਚ ਦੋਸ਼ੀ ਦਵਿੰਦਰ ਸਿੰਘ ਉਰਫ ਬਿੰਦੀ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਅੱਛਰਵਾਲ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਅਤੇ ਜਤਿੰਦਰ ਸਿੰਘ ਉਰਫ ਸੋਨੂੰ ਭਲਵਾਨ ਉਰਫ ਸੋਨੂੰ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਚੇਤਾ ਥਾਣਾ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।
ਮਿਤੀ 21-9-25 ਨੂੰ ਦੋਸ਼ੀ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਦਾਤਾ ਥਾਣਾ ਮਾਹਿਲਪੁਰ ਅਤੇ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਜੋਗਾ ਸਿੰਘ ਵਾਸੀ ਜੰਡਿਆਲਾ ਥਾਣਾ ਮਾਹਿਲਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਗਈ ਅਤੇ ਦੋਸ਼ੀਆਨ ਪਾਸੋ ਪੁਛਗਿੱਛ ਕੀਤੀ ਜਾ ਰਹੀ ਹੈ।
ਬ੍ਰਾਮਦਗੀ :- ਪਿਸਟਲ ਦੇਸੀ 32 ਬੋਰ ਗੱਡੀ ਥਾਰ,ਸਵਿਫਟ ਕਾਰ