ਸੇਵਾ ਪੱਖਵਾੜਾ ਅਤੇ ਨਮੋ ਯੁਵਾ ਰਨ ਦੇ ਆਯੋਜਨ ਨਾਲ ਹਰਿਆਣਾ ਨੂੰ ਨਸ਼ਾਮੁਕਤ ਕਰਨ ਦਾ ਹੈ ਪ੍ਰਣ-ਰਾਜ ਮੰਤਰੀ ਸ੍ਰੀ ਗੌਰਵ

ਚੰਡੀਗੜ੍ਹ, 13 ਸਤੰਬਰ-ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉਦਮਿਤਾ ਅਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇੇ ਕਿਹਾ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮ ਦਿਨ ਅਤੇ ਭਗਵਾਨ ਵਿਸ਼ਵਕਰਮਾ ਜੈਯੰਤੀ ਦੇ ਮੌਕੇ 'ਤੇ ਪੂਰੇ ਸੂਬੇ ਵਿੱਚ ਸੇਵਾ ਪੱਖਵਾੜਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਪੱਖਵਾੜੇ ਦਾ 2 ਅਕਤੂਬਰ ਨੂੰ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸ਼ਤਰੀ ਦੀ ਜੈਯੰਤੀ 'ਤੇ ਪੂਰਾ ਹੋਵੇਗਾ।

ਮੰਤਰੀ ਅੱਜ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਮੰਤਰੀ ਸ੍ਰੀ ਗੌਰਵ ਗੌਤਮ ਨੇ ਦੱਸਿਆ ਕਿ ਸੇਵਾ ਪੱਖਵਾੜਾ ਤਹਿਤ ਸਮਾਜ ਸੇਵਾ ਅਤੇ ਜਨਜਾਗਰਣ ਨਾਲ ਜੁੜੇ ਕਈ ਪ੍ਰੋਗਰਾਮ ਹੋਣਗੇ। ਇਨ੍ਹਾਂ ਵਿੱਚ ਨਮੋ ਯੁਵਾ ਰਨ, ਬਲੱਡ ਡੋਨੇਸ਼ਨ ਕੈਂਪ, ਸਿਹਤ ਜਾਂਚ ਕੈਂਪ ਅਤੇ ਇੱਕ ਰੁੱਖ ਮਾਂ ਦੇ ਨਾਮ ਜਿਹੀ ਮੁਹਿੰਮਾਂ ਸ਼ਾਮਲ ਹਨ। ਸੇਵਾ ਪੱਖਵਾੜਾ ਸਮੇ ਵਿੱਚ ਪੂਰੇ ਸੂਬੇ ਵਿੱਚ ਰੁੱਖ ਲਗਾਏ ਜਾਣਗੇ ਅਤੇ ਇਸ ਵਿੱਚ ਸੂਬੇ ਦੇ ਲੋਕਾਂ ਦੀ ਅਹਿਮ ਭਾਗੀਦਾਰੀ ਹੋਵੇਗੀ।
ਮੰਤਰੀ ਨੇ ਕਿਹਾ ਕਿ 21 ਨੂੰ ਕੁਰੂਕਸ਼ੇਤਰ ਅਤੇ ਗੁਰੂਗ੍ਰਾਮ ਵਿੱਚ ਨਸ਼ੇ ਵਿਰੁਧ ਨਮੋ ਯੁਵਾ ਰਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਕੁਰੂਕਸ਼ੇਤਰ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਗੁਰੂਗ੍ਰਾਮ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਇਸ ਯੁਵਾ ਦੌੜ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ।
ਮੰਤਰੀ ਸ੍ਰੀ ਗੌਰਵ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੱੜ੍ਹ ਪੀੜਤ ਕਿਸਾਨਾਂ ਲਈ ਮੁਆਵਜਾ ਪੋਰਟਲ ਸ਼ੁਰੂ ਕੀਤਾ ਹੈ ਜਿੱਥੇ ਰਜਿਸਟ੍ਰੇਸ਼ਨ ਕਰਨ 'ਤੇ ਫਸਲ ਖਰਾਬ ਦਾ ਮੁਆਵਜਾ ਜਲਦ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੇ ਖਿਡਾਰੀਆਂ ਦੀ ਪ੍ਰਤੀਭਾ ਨਿਖਾਰਨ ਲਈ ਹੁਣ ਤੱਕ 1500 ਖੇਡ ਨਰਸਰਿਆਂ ਖੋਲੀ ਗਈਆਂ ਹਨ ਅਤੇ ਜਲਦ ਹੀ 500 ਨਵੀਂ ਨਰਸਰਿਆਂ ਵੀ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸੇਵਾ ਪੱਖਵਾੜਾ ਦਾ ਟੀਚਾ ਸਿਰਫ਼ ਔਪਚਾਰਿਕ ਆਯੋਜਨ ਕਰਨਾ ਨਹੀਂ ਹੈ ਸਗੋਂ ਜਨਤਾ ਨੂੰ ਸੇਵਾ, ਸਫਾਈ, ਵਾਤਾਵਰਣ ਸੁਰੱਖਿਆ ਅਤੇ ਨਸ਼ਾ ਮੁਕਤੀ ਦੀ ਮਹਾ ਅਭਿਆਨ ਨਾਲ ਜੋੜਨਾ ਹੈ। ਹਰਿਆਣਾ ਸਰਕਾਰ ਇਸ ਮੁਹਿੰਮ ਨੂੰ ਸਫਲ ਬਣਾਵੇਗੀ ਤਾਂ ਜੋ ਸੂਬੇ ਦੇ ਹਰੇਕ ਨਾਗਰਿਕ ਨੂੰ ਸਮਾਜ ਸੇਵਾ ਦਾ ਮਹੱਤਵ ਸਮਝ ਆਵੇ ਅਤੇ ਯੁਵਾ ਵਰਗ ਸਰਗਰਮ ਦਿਸ਼ਾ ਵਿੱਚ ਅੱਗੇ ਵੱਧੇ।