ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਅੱਜ ਵਿਧਾਨਸਭਾ ਵਿੱਚ ਵਿਧਾਇਕ ਸ੍ਰੀ ਆਦਿਤਅ ਸੁਰਜੇਵਾਲਾ ਵੱਲੋਂ ਕਾਨੂੰਨ ਵਿਵਸਥਾ ਨਾਲ ਜੁੜੇ ਸੁਆਲ ਦਾ ਜਵਾਬ ਦਿੱਤਾ।

ਚੰਡੀਗੜ੍ਹ, 27 ਅਗਸਤ - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਅੱਜ ਵਿਧਾਨਸਭਾ ਵਿੱਚ ਦਸਿਆ ਕਿ ਰਾਜ ਵਿੱਚ ਸੰਗਠਤ ਅਪਰਾਧ ਅਤੇ ਕੁਖਿਆਤ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਸਾਲ 2017 ਵਿੱਚ ਐਸਟੀਐਫ ਦਾ ਗਠਨ ਕੀਤਾ ਗਿਆ ਸੀ। ਹੁਣ ਤੱਕ ਐਸਟੀਐਫ ਵੱਲੋਂ 1,830 ਅਪਰਾਧੀਆਂ ਨੂੰ ਗਿਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਮੌਜੂਦਾ ਵਿੱਚ ਇਸ ਦੀ 9 ਫੀਲਡ ਯੂਨਿਟਸ ਸਰਗਰਮ ਰੂਪ ਨਾਲ ਕੰਮ ਕਰ ਰਹੀਆਂ ਹਨ।

          ਸ੍ਰੀ ਪੰਵਾਰ ਮਾਨਸੂਨ ਸੈਸ਼ਨ ਦੇ ਆਖੀਰੀ ਦਿਨ ਵਿਧਾਇਕ ਸ੍ਰੀ ਆਦਿਤਅ ਸੁਰਜੇਵਾਲਾ ਵੱਲੋਂ ਕਾਨੂੰਨ ਵਿਵਸਥਾ ਨਾਲ ਜੁੜੇ ਸੁਆਲ 'ਤੇ ਮੁੱਖ ਮੰਤਰੀ ਵੱਲੋਂ ਜਵਾਬ ਦੇ ਰਹੇ ਸਨ।
          ਉਨ੍ਹਾਂ ਨੇ ਦਸਿਆ ਕਿ ਸਾਲ 2018 ਤੋਂ 2025 ਦੇ ਵਿੱਚ ਹਤਿਆ, ਹੱਤਿਆ ਦਾ ਯਤਨ, ਜਬਰਜਨਾਹ, ਡਕੈਤੀ, ਅਗਵਾਹ, ਜਬਰਨ ਵਸੂਲੀ, ਚੋਰੀ, ਛੇੜਛਾੜ ਅਤੇ ਨਸ਼ੀਲੇ ਪਦਾਰਥਾਂ ਦੀ ਅਵੈਧ ਵਿਕਰੀ ਵਰਗੇ ਮਾਮਲਿਆਂ ਵਿੱਚ ਲਗਾਤਾਰ ਕਮੀ ਦਰਜ ਕੀਤੀ ਗਈ ਹੈ।
          ਉਨ੍ਹਾਂ ਨੇ ਦਸਿਆ ਕਿ ਸਾਲ 2018 ਵਿੱਚ ਹੱਤਿਆ ਦੇ 1104 ਮਾਮਲੇ ਦਰਜ ਹੋਏ ਸਨ, ਜੋ 31 ਜੁਲਾਈ 2025 ਤੱਕ ਘੱਟ ਕ 530 ਰਹਿ ਗਏ। ਇਸੀ ਸਮੇਂ ਵਿੱਚ ਹੱਤਿਆ ਦੇ ਯਤਨ 984 ਤੋਂ ਘੱਟ ਕੇ 602, ਜਬਰਜਨਾਹ, 1296 ਤੋਂ ਘੱਟ ਕੇ 663, ਡਕੈਤੀ 194 ਤੋਂ ਘੱਟ ਕੇ 57 ਅਤੇ ਅਗਵਾਹ 5015 ਤੋਂ ਘੱਟ ਕੇ 2316 ਮਾਮਲੇ ਦਰਜ ਕੀਤੇ ਗਏ। ਜਬਰਨ ਵਸੂਲੀ ਦੇ ਮਾਮਲੇ ਵਿੱਚ 299 ਤੋਂ ਘੱਟ ਕੇ 254 ਹੋ ਗਏ।
          ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ, ਸਾਲ 2018 ਵਿੱਚ ਚੋਰੀ ਦੇ ਮਾਮਲੇ 28,969 ਤੋਂ ਘੱਟ ਕੇ ਸਾਲ 2025 ਵਿੱਚ 13,972 ਹੋ ਗਏ। ਉੱਥੇ ਹੀ, ਛੇੜਛਾੜ ਦੇ ਮਾਮਲੇ 2671 ਤੋਂ ਘੱਟ ਕੇ 662 ਹੋ ਗਏ, ਜਦੋਂ ਕਿ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਦਰਜ ਮਾਮਲੇ 2587 ਤੋਂ ਘੱਟ ਕੇ 2138 ਰਹਿ ਗਏ।
          ਉਨ੍ਹਾਂ ਨੇ ਦਸਿਆ ਕਿ ਸਾਲ 2018 ਤੋਂ 31 ਜੁਲਾਈ 2025 ਤੱਕ ਆਈਪੀਸੀ/ਬੀਐਨਐਸ ਤਹਿਤ ਦਰਜ ਕੁੱਲ ਮਾਮਲਿਆਂ ਦੀ ਗਿਣਤੀ 1,08,212 ਤੋਂ ਘੱਟ ਕੇ 63,136 ਹੋ ਗਈ ਹੈ। ਪਿਛਲੇ ਦੋ ਸਾਲਾਂ ਵਿੱਚ ਗੈਂਗਸਟਰਸ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਡਕੈਤੀ ਦੇ 14, ਲੁੱਟ ਦੇ 43, ਸੇਂਧਮਾਰੀ ਦੇ 111, ਚੋਰੀ ਦੇ 316 ਅਤੇ ਹੋਰ 214 ਮਾਮਲਿਆਂ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਇਸ ਤੋਂ ਇਲਾਵਾ, ਕੌਮਾਂਤਰੀ ਪੱਧਰ 'ਤੇ ਜੁੜੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਦੇ ਹੋਏ 24 ਗੈਂਗ ਦੇ ਮੈਂਬਰਾਂ ਦੇ ਖਿਲਾਫ ਲੁੱਕਆਉਟ ਅਤੇ ਰੈਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ।