ਹੈਪੀ ਸਾਧੋਵਾਲ ਨੇ ਬੇਟੀ ਦੇ ਜਨਮ ਦਿਨ ਨੂੰ ਯਾਦਗਾਰ ਬਣਾਉਂਦੇ ਹੋਏ ਜ਼ਰੂਰਤਮੰਦ ਨੂੰ ਵ੍ਹੀਲ ਚੇਅਰ ਭੇਂਟ ਕੀਤੀ
ਗੜ੍ਹਸ਼ੰਕਰ 28 ਸਤੰਬਰ- ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਦੇ ਮੁੱਖ ਪ੍ਰਬੰਧਕ ਹੈਪੀ ਸਾਧੋਵਾਲ ਵਲੋਂ ਅਪਣੀ ਬੇਟੀ ਗੁਰਲੀਨ ਕੌਰ ਦੇ ਜਨਮ ਦਿਨ ਨੂੰ ਨਿਵੇਕਲੇ ਢੰਗ ਨਾਲ ਮਨਾਉਂਦੀਆਂ ਇਕ ਜ਼ਰੂਰਤਮੰਦ ਨੂੰ ਵੀਹਲ ਚੇਅਰ ਭੇਂਟ ਕਰਕੇ ਗੁਰਲੀਨ ਦੇ ਜਨਮ ਦਿਨ ਨੂੰ ਯਾਦਗਾਰੀ ਬਣਾਇਆ।

ਇਸ ਮੌਕੇ ਹੈਪੀ ਸਾਧੋਵਾਲ ਅਤੇ ਡਾਕਟਰ ਲਖਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨਿਰੰਤਰ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਵਲੋਂ ਲੋੜਵੰਦਾਂ ਲਈ ਵ੍ਹੀਲ ਚੇਅਰ ਅਤੇ ਟਰਾਈਸਾਈਕਲ ਭੇਂਟ ਕਰਨ ਲਈ 5 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਸਾਧੋਵਾਲ ਵਿਖੇ ਮੈਗਾ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਜ਼ਰੂਰਤਮੰਦ ਲੋਕਾਂ ਨੂੰ ਇਸ ਮੈਗਾ ਕੈਂਪ ਦਾ ਵੱਧ ਤੋਂ ਵੱਧ ਲਾਭ ਦੀ ਅਪੀਲ ਕੀਤੀ। ਇਸ ਮੌਕੇ ਹੈਪੀ ਸਾਧੋਵਾਲ ਤੇ ਸਰਪੰਚ ਸੁਮਨ ਤੋਂ ਇਲਾਵਾ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਡਾਕਟਰ ਲਖਵਿੰਦਰ ਕੁਮਾਰ, ਭੁਪਿੰਦਰ ਰਾਣਾ, ਸੁਰਿੰਦਰ ਸ਼ਿੰਦਾ ਗੋਲਿਆਂ, ਪ੍ਰੀਤ ਪਾਰੋਵਾਲ, ਰੌਕੀ ਮੋਲਾ, ਹਰਜਿੰਦਰ ਸਰਪੰਚ ਐਮਾਂ ਮੁਗਲਾਂ ਹਾਜ਼ਰ ਸਨ।