ਗੁਰੂਆਂ, ਅਵਤਾਰਾਂ ਨੇ ਸਕਤੀਆ ਹਥਿਆਰਾਂ ਦੀ ਵਰਤੋਂ ਮਾਨਵਤਾ ਨੂੰ ਬਚਾਉਣ ਲਈ ਕੀਤੀਆਂ।

ਪਟਿਆਲਾ- ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਵਿਦਿਆਰਥੀਆਂ ਨੂੰ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸੇ ਸਬੰਧ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਪ੍ਰਿੰਸੀਪਲ ਸ਼੍ਰੀਮਤੀ ਜਸਜੀਤ ਕੌਰ ਸੋਹੀ ਦੀ ਅਗਵਾਈ ਹੇਠ, ਸ਼੍ਰੀ ਕਾਕਾ ਰਾਮ ਵਰਮਾ ਵਲੋਂ ਕਰਵਾਏ ਗਏ।

ਪਟਿਆਲਾ- ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਵਿਦਿਆਰਥੀਆਂ ਨੂੰ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸੇ ਸਬੰਧ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਪ੍ਰਿੰਸੀਪਲ ਸ਼੍ਰੀਮਤੀ ਜਸਜੀਤ ਕੌਰ ਸੋਹੀ ਦੀ ਅਗਵਾਈ ਹੇਠ, ਸ਼੍ਰੀ ਕਾਕਾ ਰਾਮ ਵਰਮਾ ਵਲੋਂ ਕਰਵਾਏ ਗਏ।  
ਜਿਨ੍ਹਾਂ ਵਿੱਚ ਸਤਵੀਂ, ਅਠਵੀਂ ਅਤੇ ਨੋਵੀਂ ਜਮਾਤਾਂ ਦੇ ਵਿਦਿਆਰਥੀਆਂ ਨੇ ਪ੍ਰਸੰਸਾਯੋਗ ਢੰਗ ਤਰੀਕਿਆਂ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ, ਸਮ੍ਰਾਟ ਅਸ਼ੋਕ ਜੀ, ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਸ੍ਰ ਜੀਨ ਹੈਨਰੀ ਡਿਯੂਨਾ ਅਤੇ ਚਾਨਕੀਆ ਜੀ ਵਲੋਂ ਮਾਨਵਤਾ ਨੂੰ ਬਚਾਉਣ ਲਈ ਕੀਤੇ ਕਾਰਜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। 
ਉਨ੍ਹਾਂ ਨੇ ਕਿਹਾ ਕਿ ਅਜ ਦੁਨੀਆਂ ਦੇ ਤਾਕਤਵਰ ਲੀਡਰਾਂ ਵਲੋਂ, ਮਾਨਵਤਾ ਦੀ ਤਬਾਹੀ ਲਈ ਰਸਾਇਣਕ, ਪ੍ਰਮਾਣੂ, ਐਟਮੀ ਹਥਿਆਰ, ਮਿਜ਼ਾਇਲਾਂ ਤਿਆਰ ਕਰ ਰੱਖੀਆਂ ਹਨ। 
ਉਨ੍ਹਾਂ ਨੇ ਕਿਹਾ ਕਿ ਹੀਰੋਸ਼ੀਮਾ ਨਾਗਾਸਾਕੀ ਉੱਪਰ ਗਿਰਾਏ ਐਟਮੀ ਪ੍ਰਮਾਣੂ ਬੰਬਾਂ ਨੇ ਕੁਝ ਕੁ ਸਮੇਂ ਵਿੱਚ 4 ਲੱਖ ਤੋਂ ਵੱਧ ਨਾਗਰਿਕਾਂ ਨੂੰ ਮਾਰਿਆ ਅਤੇ ਅਨੇਕਾਂ ਸਾਲਾਂ ਤੱਕ ਬੰਬਾਂ ਦੀਆਂ ਜ਼ਹਿਰੀਲੀਆਂ ਗੈਸਾਂ ਕਾਰਨ, ਜਾਪਾਨੀ ਲੋਕ ਕੈਂਸਰ, ਦਿਲ, ਦਿਮਾਗ, ਲੀਵਰ ਚਮੜੀ ਦੀਆਂ ਬਿਮਾਰੀਆਂ ਨਾਲ ਮਰਦੇ ਰਹੇ। ਅਜ ਉਨ੍ਹਾਂ ਬੰਬਾਂ ਤੋਂ ਵੀ ਵੱਧ ਵਿਨਾਸ਼ਕਾਰੀ ਰਸਾਇਣਕ, ਪ੍ਰਮਾਣੂ, ਐਟਮੀ ਬੰਬ, ਬਹੁਤ ਦੂਰੀ ਤੱਕ ਬਾਰੂਦ ਲੈਕੇ ਜਾਣ ਵਾਲੀਆਂ ਮਿਜ਼ਾਈਲਾਂ ਚਲਣ ਲਈ ਤਿਆਰ ਹਨ।      
ਉਨ੍ਹਾਂ ਨੇ ਕਿਹਾ ਕਿ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਭਰਪੂਰ ਸ਼ਕਤੀਆਂ ਅਤੇ ਘਾਤਕ ਤੋਂ ਘਾਤਕ ਰਸਾਇਣਕ ਪ੍ਰਮਾਣੂ ਐਟਮੀ ਸ਼ਾਸਤਰਾਂ ਦੇ ਹੁੰਦੇ ਹੋਏ ਵੀ, ਨਾਗਰਿਕਾਂ ਅਤੇ ਸੈਨਿਕਾਂ ਨੂੰ ਬਚਾਉਣ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ। 
ਜ਼ਖਮੀਆਂ ਨੂੰ ਪਾਣੀ ਪਿਲਾਉਣ, ਮੱਲ੍ਹਮ ਪੱਟੀਆ ਕਰਨ, ਕੈਦ ਕਰਨ ਦੀ ਥਾਂ ਸੈਨਿਕਾਂ ਨੂੰ ਆਪਣੇ ਘਰ ਪਰਿਵਾਰਾਂ ਵਿੱਚ ਜਾਣ ਲਈ ਮਦਦ ਕੀਤੀਆਂ। ਜੰਗਾਂ ਆਪਦਾਵਾਂ, ਘਾਤਕ ਹਥਿਆਰਾਂ ਦੀ ਵਰਤੋਂ ਰੋਕਣ, ਬੱਚਿਆਂ ਇਸਤਰੀਆਂ ਬਜ਼ੁਰਗਾਂ ਨੂੰ ਬਚਾਉਣ ਲਈ ਅਜਿਹੇ ਕਾਰਜ਼ ਕੀਤੇ ਕਿ ਦੁਨੀਆ ਉਨ੍ਹਾਂ ਨੂੰ ਪਿਆਰ, ਸਤਿਕਾਰ, ਸਨਮਾਨ  ਅਤੇ ਪੂਜਾ ਕਰਦੀ ਹੈ। ਪਰ ਅਜ ਪੀੜਤਾਂ ਨੂੰ ਬਚਾਉਣ ਲਈ ਕੋਈ ਸੰਸਥਾ ਜਾਂ ਸਰਕਾਰਾਂ ਅੱਗੇ ਨਹੀਂ ਆ ਰਹੀਆਂ। 
ਪ੍ਰੋਗਰਾਮ ਕੌਆਰਡੀਨੇਟਰ ਭੁਪਿੰਦਰ ਕੌਰ ਵਲੋਂ ਆਪਣੇ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਮੈਡਮ ਅਤੇ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੀ ਤਿਆਰੀ ਲਈ ਵਿਦਿਆਰਥੀਆਂ ਨੇ ਪਹਿਲੀ ਵਾਰ ਆਪਣੇ ਬਜ਼ੁਰਗਾਂ, ਮੋਬਾਈਲ ਤੇ ਗੁਰੂਆਂ, ਅਵਤਾਰਾਂ,  ਰਾਜਿਆਂ ਬਾਰੇ ਜਾਣਕਾਰੀ ਇਕੱਠੀ ਕਰਕੇ, ਬਹੁਤ ਮਹੱਤਵਪੂਰਨ ਗਲਾਂ ਸਾਂਝੀਆਂ ਕੀਤੀਆਂ ਅਤੇ ਬੱਚਿਆਂ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਨੂੰ ਗੁਰੂਆਂ, ਅਵਤਾਰਾਂ, ਮਾਨਵਤਾਵਾਦੀ ਰਾਜਿਆਂ ਵਲੋਂ ਕੀਤੇ ਕਾਰਜਾਂ ਬਾਰੇ ਜਾਣਕਾਰੀ ਮਿਲੀ ਹੈ। ਜੈਤੂ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ।