ਹਰ ਪੱਖ ਤੋਂ ਫੇਲ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ: ਹਰਜੀਤ ਸਿੰਘ ਭਾਤਪੁਰੀ

ਗੜ੍ਹਸ਼ੰਕਰ, 21 ਜੂਨ- ਸੀਨੀਅਰ ਅਕਾਲੀ ਆਗੂ ਹਰਜੀਤ ਸਿੰਘ ਭਾਤਪੁਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖ ਤੋਂ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ, ਸਿਰਫ ਫੇਲ ਹੀ ਨਹੀਂ ਬਲਕਿ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ।ਉਹਨਾਂ ਕਿਹਾ ਕਿ ਪੰਜਾਬ ਅੰਦਰ ਲੱਗ ਰਹੇ ਅਣ ਐਲਾਨੇ ਬਿਜਲੀ ਕੱਟ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਕੋਲ ਸਰਪਰਸ ਬਿਜਲੀ ਨਾਂ ਦੀ ਕੋਈ ਚੀਜ਼ ਨਹੀਂ ਹੈ ਜੇਕਰ ਕੋਈ ਲਾਈਨ ਜਾਂ ਖੰਬਾ ਟੁੱਟ ਜਾਂਦਾ ਹੈ ਤਾਂ ਲੋਕਾਂ ਵਿੱਚ ਤਰਾਈ ਤਰਾਈ ਮਚੀ ਰਹਿੰਦੀ ਹੈ ਬਾਰ ਬਾਰ ਬੇਨਤੀਆਂ ਕਰਨ ਦੇ ਬਾਵਜੂਦ ਬਿਜਲੀ ਸਪਲਾਈ ਚਾਲੂ ਨਹੀਂ ਹੁੰਦੀ ਜਿਸ ਦੀ ਉਦਾਹਰਣ ਸੈਲਾ ਖੁਰਦ ਦੇ ਇਲਾਕੇ ਵਿੱਚ ਪਿੱਛੇ ਆਪਾਂ ਦੇਖ ਲਈ ਹੈ।

ਕਿਸਾਨਾਂ ਦੀ ਗੱਲ ਕਰਦੇ ਹੋਏ ਹਰਜੀਤ ਸਿੰਘ ਭਾਤਪੁਰੀ ਨੇ ਦੱਸਿਆ ਕਿ ਕਿਸਾਨ ਖਾਦਾਂ ਵਾਸਤੇ ਕੇਂਦਰ ਅਤੇ ਸੂਬਾ ਸਰਕਾਰ ਉੱਪਰ ਨਿਰਭਰ ਰਹਿੰਦੇ ਹਨ ਯੂਰੀਏ ਦੀ ਖਾਦ ਦੇ ਨਾਲ ਨੈਨੋ ਯੂਰੀਆ ਧੱਕੇ ਨਾਲ ਦਿੱਤਾ ਜਾਂਦਾ ਹੈ ਜਿਮੀਦਾਰ ਯੂਰੀਆ ਤਾਂ ਲੈਣਾ ਚਾਹੁੰਦਾ ਹੈ ਪਰ ਨੈਨੋ ਯੂਰੀਆ ਨਹੀਂ ਖਰੀਦਣਾ ਚਾਹੁੰਦਾ ਪਰ ਜਿਸ ਤਰ੍ਹਾਂ ਪਿੱਛੋਂ ਸਪਲਾਈ ਦੇ ਨਾਲ ਇਹ ਦਿੱਤਾ ਜਾਂਦਾ ਹੈ ਤਾਂ ਡੀਲਰ ਨੂੰ ਨਾਲ ਵੀ ਦੇਣਾ ਪੈਂਦਾ ਹੈ ਜਿਸ ਦੇ ਕਾਰਨ ਕਿਸਾਨਾਂ ਉੱਪਰ ਵਾਧੂ ਦਾ ਆਰਥਿਕ ਬੋਝ ਪਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਲੋੜ ਤਾਂ ਇਸ ਗੱਲ ਦੀ ਸੀ ਕਿ ਸਿਰਫ ਯੂਰੀਏ ਦੀ ਸਪਲਾਈ ਪੂਰੀ ਕੀਤੀ ਜਾਂਦੀ ਤੇ ਨੈਨੋ ਯੂਰੀਆ ਜੋ ਕਿ ਬੇਲੋੜਾ ਲੋਕਾਂ ਨੂੰ ਦਿੱਤਾ ਜਾਂਦਾ ਉਸ ਨੂੰ ਬੰਦ ਕੀਤਾ ਜਾਵੇ।
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਪੇਸ਼ ਕੀਤੇ ਜਾ ਰਹੇ ਅੰਕੜਿਆਂ ਤੇ ਸਵਾਲ ਖੜਾ ਕਰਦੇ ਹੋਏ ਹਰਜੀਤ ਸਿੰਘ ਭਾਤਪੁਰੀ ਨੇ ਕਿਹਾ ਕਿ ਸਰਕਾਰ ਪਿੰਡ ਦੇ ਸਰਪੰਚ ਦੇ ਹਵਾਲੇ ਤੋਂ ਇਹ ਗੱਲ ਦਾਅਵੇ ਕਰਦੀ ਹੈ ਕਿ ਪਿੰਡ ਵਿੱਚ ਨਸ਼ਾ ਮੁੱਕ ਗਿਆ ਹੈ।ਉਹਨਾਂ ਕਿਹਾ ਕਿ ਸਰਪੰਚ ਕਦੇ ਵੀ ਕਿਸੇ ਦੇ ਬੱਚੇ ਤੇ ਦੋਸ਼ ਨਹੀਂ ਲਾ ਸਕਦਾ ਕਿ ਕਿਸੇ ਵਿਅਕਤੀ ਦਾ ਬੱਚਾ ਨਸ਼ਾ ਕਰ ਰਿਹਾ ਹੈ।ਉਹਨਾਂ ਕਿਹਾ ਕਿ ਰਾਜਨੀਤਿਕ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਕਿ ਪਿੰਡ ਦਾ ਕੋਈ ਵੀ ਸਰਪੰਚ ਕਦੇ ਵੀ ਕਿਸੇ ਨਸ਼ੇ ਕਰਨ ਵਾਲੇ ਮੁੰਡੇ ਦਾ ਨਾਂ ਜਨਤਕ ਨਹੀਂ ਕਰ ਸਕਦਾ ਕਿਉਂਕਿ ਉਹ ਆਪਣੇ ਪਿੰਡ ਵਿੱਚ ਰਾਜਨੀਤਿਕ ਵਿਰੋਧ ਨਹੀਂ ਕਮਾਣਾ ਚਾਹੇਗਾ।ਜੇਕਰ ਸਰਕਾਰ ਸੱਚ ਵਿੱਚ ਸਹੀ ਅੰਕੜਾ ਲੋਕਾਂ ਦੇ ਸਾਹਮਣੇ ਲਿਆਣਾ ਚਾਹੁੰਦੀ ਹੈ ਤਾਂ ਹਸਪਤਾਲ ਵਿੱਚ ਜਿੱਥੇ ਸਰਕਾਰ ਖੁਦ ਨਸ਼ਈਆਂ ਨੂੰ ਨਸ਼ਾ ਛੜਾਊ ਕੇਂਦਰ ਦੇ ਤੌਰ ਤੇ ਦਵਾਈਆਂ ਦਿੰਦੀ ਹੈ ਉਸ ਦਾ ਅੰਕੜਾ ਜਨਤਕ ਕਰੇ ਕਿ ਕਿੰਨੇ ਲੋਕਾਂ ਨੂੰ ਹਰ ਰੋਜ਼ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛਡਾਉਣ ਲਈ ਗੋਲੀਆਂ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੱਸੇ ਕਿ ਕਿੰਨੇ ਵੱਡੇ ਨਸ਼ਾ ਤਸਕਰਾਂ ਤੇ ਨਕੇਲ ਕਸਕੇ ਉਹਨਾਂ ਨੂੰ ਜੇਲਾਂ ਅੰਦਰ ਡੱਕਿਆ ਗਿਆ ਹੈ, ਹਾਂ ਇਹ ਗੱਲ ਵੱਖਰੀ ਹੈ ਕਿ ਨਸ਼ਾ ਕਰਨ ਵਾਲਿਆਂ ਉੱਪਰ ਹੀ ਨਸ਼ਾ ਵੇਚਣ ਦਾ ਦੋਸ਼ ਲਾ ਕੇ ਜਰੂਰ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ।ਹਰਜੀਤ ਸਿੰਘ ਭਾਤਪੁਰੀ ਨੇ ਕਿਹਾ ਕਿ ਸਿਰਫ ਚਿੱਟਾ ਹੀ ਇੱਕ ਨਸ਼ਾ ਨਹੀਂ ਵਿਕ ਰਿਹਾ ਬਲਕਿ ਕੈਮੀਕਲ ਮੈਡੀਕਲ ਨਸ਼ੇ ਵੀ ਧੜੱਲੇ ਨਾਲ ਵਿਕਦੇ ਹਨ ਜਿਸ ਦੇ ਉੱਪਰ ਵੀ ਸਰਕਾਰ ਨੂੰ ਨਕੇਲ ਕਸਣੀ ਚਾਹੀਦੀ ਹੈ।
ਨਹਿਰੀ ਪਾਣੀਆਂ ਦੇ ਰਾਹੀਂ ਵੱਧ ਤੋਂ ਵੱਧ ਸੂਬੇ ਵਿੱਚ ਹੋ ਰਹੀ ਸਿੰਚਾਈ ਤੇ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਤਿੱਖਾ ਸਵਾਲ ਕਰਦੇ ਉਹਨਾਂ ਨੇ ਕਿਹਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਵਿੱਚ ਭਰੋਵਾਲ, ਬੱਠਣਾ, ਦਦਿਆਲ, ਡਾਂਸੀਵਾਲ, ਬੀਹੜਾਂ, ਭਾਤਪੁਰ, ਜੱਸਵਾਲ, ਬੱਠਲਾ, ਜੀਵਨਪੁਰ ਗੁਜਰਾਂ, ਜੀਵਨਪੁਰ ਜੱਟਾਂ ਆਦਿ ਕਈ ਪਿੰਡ ਹਨ ਜੋ ਕਿ ਕੰਢੀ ਨਹਿਰ ਦੇ ਹੇਠਲੇ ਪਾਸੇ ਵਸੇ ਹੋਏ ਹਨ।ਇਹਨਾਂ ਪਿੰਡਾਂ ਵਿੱਚ ਕੰਢੀ ਨਹਿਰ ਦੇ ਪਾਣੀ ਦੀ ਲੋੜ ਸੀ ਪਰ ਸਰਕਾਰ ਜਨਤਕ ਕਰੇ ਕਿ ਇਹਨਾਂ ਪਿੰਡਾਂ ਵਿੱਚ ਕਿੰਨੇ ਏਕੜ ਜਮੀਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੰਚਾਈ ਲਈ ਕੰਢੀ ਨਹਿਰ ਚੋਂ ਪਾਣੀ ਦਿੱਤਾ।ਉਹਨਾਂ ਦਾਅਵਾ ਕੀਤਾ ਕਿ ਇਹਨਾਂ ਪਿੰਡਾਂ ਵਿੱਚ ਜਿਮੀਦਾਰਾਂ ਨੂੰ ਸਿੰਚਾਈ ਵਾਸਤੇ ਕੰਡੀ ਨਹਿਰ ਦਾ ਪਾਣੀ ਉਪਲਬਧ ਕਰਾਉਣ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।