
ਗੁਰਜ਼ਰ ਗੌਰਵ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਅੰਤਰਰਾਸ਼ਟਰੀ ਗੁਰਜ਼ਰ ਦਿਵਸ ਮਨਾਇਆ।
ਨਵਾਂਸ਼ਹਿਰ- ਗੁਰਜ਼ਰ ਗੌਰਵ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਮਹਾਨ ਗੁਰਜ਼ਰ ਪ੍ਰਤਿਹਾਰ ਸਮਰਾਟ ਮਹਿਲ ਭੋਜ ਦੀ ਜੈਅੰਤੀ ਨੂੰ ਸਮਰਪਿਤ ਅੰਤਰਰਾਸ਼ਟਰੀ ਗੁਰਜ਼ਰ ਦਿਵਸ ਮੌਕੇ ਵਿਸ਼ੇਸ਼ ਸਮਾਗਮ ਨਵਾਂ ਸ਼ਹਿਰ ਵਿਖੇ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦਾ ਆਗਾਜ਼ ਮੰਗਲਾਚਰਨ ਬਾਣੀ ਨਾਲ ਕੀਤਾ ਗਿਆ।
ਨਵਾਂਸ਼ਹਿਰ- ਗੁਰਜ਼ਰ ਗੌਰਵ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਮਹਾਨ ਗੁਰਜ਼ਰ ਪ੍ਰਤਿਹਾਰ ਸਮਰਾਟ ਮਹਿਲ ਭੋਜ ਦੀ ਜੈਅੰਤੀ ਨੂੰ ਸਮਰਪਿਤ ਅੰਤਰਰਾਸ਼ਟਰੀ ਗੁਰਜ਼ਰ ਦਿਵਸ ਮੌਕੇ ਵਿਸ਼ੇਸ਼ ਸਮਾਗਮ ਨਵਾਂ ਸ਼ਹਿਰ ਵਿਖੇ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦਾ ਆਗਾਜ਼ ਮੰਗਲਾਚਰਨ ਬਾਣੀ ਨਾਲ ਕੀਤਾ ਗਿਆ।
ਇਸ ਤੋਂ ਬਾਅਦ ਸਮਰਾਟ ਮਹਿਲ ਭੋਜ ਜੀ ਤਸਵੀਰ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਪ੍ਰੋਗਰਾਮ ਦਾ ਆਗਾਜ਼ ਸਭ ਤੋਂ ਪਹਿਲਾਂ ਗੁਰਜ਼ਰ ਬਿਰਾਦਰੀ ਸਬੰਧੀ ਵਰਿੰਦਰ ਬਜਾੜ ਵੱਲੋਂ ਤਿਆਰ ਕੀਤੀ ਇੱਕ ਟੈਲੀ ਫਿਲਮ ਰਾਹੀਂ ਸਾਰੀਆਂ ਹਾਜ਼ਰੀਨ ਸ਼ਖਸ਼ੀਅਤਾਂ ਨੂੰ ਇਤਿਹਾਸ ਵਿੱਚ ਗੁਰਜ਼ਰ ਬਰਾਦਰੀ ਦੇ ਅਨਮੋਲ ਹੀਰਿਆਂ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਫਿਲਮ ਦਿਖਾ ਕੇ ਹੋਇਆ। ਇਸ ਮੌਕੇ ਅੱਠਵੀਂ ਸਦੀ ਤੋਂ ਆਜ਼ਾਦੀ ਅੰਦੋਲਨ ਤੱਕ ਵੱਖ-ਵੱਖ ਗੁਰਜ਼ਰ ਰਾਜਿਆਂ ਅਤੇ ਮੰਤਰੀਆਂ, ਧਾਰਮਿਕ ਸ਼ਖਸੀਅਤਾਂ ਬਾਰੇ ਵੱਖ ਵੱਖ ਬੁਲਾਰਿਆਂ ਨੇ ਚਾਨਣਾ ਪਾਇਆ।
ਗੁਰਜ਼ਰ ਗੌਰਵ ਸੁਸਾਇਟੀ ਨਵਾਂ ਸ਼ਹਿਰ ਦੇ ਫਾਊਂਡਰ ਰਾਜਕੁਮਾਰ ਬਜਾੜ ਪੀਪੀਐਸ ਡੀਐਸਪੀ ਵੱਲੋਂ ਸੁਸਾਇਟੀ ਦੇ ਉਦੇਸ਼ਾਂ ਦੀ ਇੱਕ ਸੰਖੇਪ ਵਿਆਖਿਆ ਕਰਦਿਆਂ ਸਭ ਤੋਂ ਸਹਿਯੋਗ ਮੰਗਿਆ ਤਾਂ ਜੋ ਇੱਕ ਨਮੂਨਾ ਮਈ ਗੁਰਜ਼ਰ ਭਵਨ ਨਵਾਂ ਸ਼ਹਿਰ ਵਿੱਚ ਉਸਾਰਿਆ ਜਾਵੇ ।
ਸਮਾਗਮ ਦੀ ਮੁੱਖ ਮਹਿਮਾਨ ਸੰਤੋਸ਼ ਕਟਾਰੀਆ ਐਮਐਲਏ ਬਲਾਚੌਰ ਆਮ ਆਦਮੀ ਪਾਰਟੀ ਨੇ ਸੰਬੋਧਨ ਕਰਦਿਆਂ ਹਾਜ਼ਰੀਨ ਅਤੇ ਸੋਸਾਇਟੀ ਦੇ ਮੈਂਬਰਾਂ ਨੂੰ ਗੁਰਜ਼ਰ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਅਤੇ ਵਿਆਹਾਂ ਉੱਤੇ ਹੁੰਦੇ ਨਜਾਇਜ਼ ਖਰਚਿਆਂ ਨੂੰ ਕੰਟਰੋਲ ਕਰਨ ਲਈ ਕੰਮ ਕਰਨ ਲਈ ਪ੍ਰੇਰਿਆ।
ਪਹਿਲੀ ਵਾਰ ਅੰਤਰਰਾਸ਼ਟਰੀ ਗੁਰਜ਼ਰ ਦਿਵਸ ਮਨਾਉਣ ਮੌਕੇ ਨਾਮਵਰ ਸ਼ਖਸ਼ੀਅਤਾਂ ਜਿਨ੍ਹਾਂ ਵਿੱਚ ਸੰਤੋਸ਼ ਕਟਾਰੀਆ ਐਮਐਲਏ ਬਲਾਚੌਰ, ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੇਵਾ ਮੁਕਤ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁਰਜ਼ਰ ਵੈਲਫੇਅਰ ਬੋਰਡ ਪੰਜਾਬ,ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਕੁਮਾਰੀ ਨਰੇਸ਼ ਗੁਰਜ਼ਰ ਐਸਐਚਓ, ਪਵਨਜੀਤ ਐਸਪੀ ਪੰਜਾਬ ਪੁਲਿਸ ,ਲੇਖਕ ਅਤੇ ਐਂਕਰ ਪ੍ਰਿਅੰਕਾ ਮਿਲੂ, ਡਾਕਟਰ ਪ੍ਰੇਮ ਖਟਾਣਾ ,ਰਕੇਸ਼ ਚੌਹਾਨ ਡੀਐਸਪੀ, ਚੌਧਰੀ ਦਵਿੰਦਰ ਚੇਚੀ ਥਾਣੇਦਾਰ, ਐਕਸੀਅਨ ਅਰੁਣ ਸ਼ੇਖਰ, ਹਰਿੰਦਰ ਬਜਾੜ, ਸਤਪਾਲ ਮੀਲੂ, ਚੌਧਰੀ ਤੀਰਥ ਰਾਮ ਭੂੰਬਲਾ, ਰਾਜ ਬਜਾੜ, ਸੁਰਿੰਦਰ ਖੇਪੜ, ਐਡਵੋਕੇਟ ਕਮਲ ਭੂਮਲਾ ਜਲੰਧਰ, ਸੁਭਾਸ਼ ਗੁਰਜ਼ਰ ਰਾਜਸਥਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਗੁਰਜ਼ਰ ਗੌਰਵ ਕਮੇਟੀ ਦੇ ਮੈਂਬਰ ਜਿਨ੍ਹਾਂ ਵਿੱਚ ਸਰਵਣ ਬਜਾੜ ਚੇਅਰਮੈਨ, ਤੀਰਥ ਰਾਮ ਭੂੰਬਲਾ ਪ੍ਰਧਾਨ, ਰਾਮ ਧਨ ਖੇਪੜ ਵਾਈਸ ਪ੍ਰਧਾਨ ,ਰਕੇਸ਼ ਚੌਹਾਨ, ਡਾਕਟਰ ਬਲਰਾਜ ਚੌਧਰੀ ,ਐਡਵੋਕੇਟ ਸੁਰੇਸ਼ ਕਟਾਰੀਆ ਸੇਠੀ ਚੇਅਰਮੈਨ ਮਾਰਕੀਟ ਕਮੇਟੀ ਆਦਿ ਹਾਜ਼ਰ ਸਨ। ਉਕਤ ਗੁਰਜ਼ਰ ਅੰਤਰਰਾਸ਼ਟਰੀ ਦਿਵਸ ਮੌਕੇ ਗੌਰਵ ਸੁਸਾਇਟੀ ਵੱਲੋਂ ਨਵਾਂ ਸ਼ਹਿਰ ਵਿੱਚ ਬਣਾਏ ਜਾ ਰਹੇ ਗੁਰਜ਼ਰ ਭਵਨ ਸੰਬੰਧੀ ਰੂਪਰੇਖਾ ਅਤੇ ਇਸ ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ ਗਿਆ।
