ਅਨਾਜ ਮੰਡੀ ਅਣਮਿਥੇ ਸਮੇਂ ਲਈ ਬੰਦ ਰੱਖੀ ਜਾਵੇਗੀ : ਰਿਚੀ ਡਕਾਲਾ

ਪਟਿਆਲਾ, 1 ਅਕਤੂਬਰ - ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੇ ਨਿਰਦੇਸ਼ਾਂ ਅਨੁਸਾਰ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਰਿਚੀ ਡਕਾਲਾ, ਸਰਪ੍ਰਸਤ ਦੇਵੀ ਦਿਆਲ ਗੋਇਲ, ਚੇਅਰਮੈਨ ਮੁਲਕ ਰਾਜ ਗੁਪਤਾ ਅਤੇ ਸਮੂਹ ਆੜਤੀ ਭਾਈਚਾਰੇ ਵੱਲੋਂ ਅੱਜ ਤੋਂ ਮੰਡੀ ਨੂੰ ਸਰਬਸੰਮਤੀ ਨਾਲ ਅਣਮਿੱਥੇ ਸਮੇਂ ਲਈ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਰਿਚੀ ਡਕਾਲਾ ਨੇ ਕਿਹਾ ਕਿ ਰਾਜ ਸਰਕਾਰ ਇੱਕ ਵਾਰ ਫਿਰ ਤੋਂ ਆੜਤੀਆਂ ਨੂੰ ਅਣਗੌਲਿਆਂ ਕਰ ਰਹੀ ਹੈ।

ਉਹਨਾਂ ਕਿਹਾ ਕਿ ਹਰਿਆਣਾ ਦੀ ਤਰਜ਼ 'ਤੇ ਆੜਤੀ ਭਾਈਚਾਰੇ ਨੂੰ 2.5 ਪ੍ਰਤੀਸ਼ਤ ਕਮਿਸ਼ਨ ਦਿੱਤਾ ਜਾਵੇ। ਕਿਸੇ ਵੀ ਕਿਸਮ ਦੀ ਸ਼ਾਰਟੇਜ ਆੜਤੀਆਂ ਤੇ ਲਾਗੂ ਨਹੀਂ ਹੋਣੀ ਚਾਹੀਦੀ। ਈ.ਪੀ.ਐਫ. ਦਾ ਬੋਝ ਆੜਤੀਆਂ 'ਤੇ ਨਹੀਂ ਪਾਣਾ ਚਾਹੀਦਾ। ਮੰਡੀਆਂ ਵਿੱਚ ਸੁਵਿਧਾਵਾਂ ਨਾ ਹੋਣ ਕਰਕੇ ਪਹਿਲਾਂ ਹੀ ਬਹੁਤ ਮਾੜਾ ਹਾਲ ਹੈ।  ਸਰਕਾਰ ਇਹਨਾਂ ਗੱਲਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਅਤੇ ਨਾ ਹੀ ਮੰਡੀਆਂ ਦਾ ਨਵੀਨੀਕਰਨ ਕਰ ਰਹੀ ਹੈ। ਅੱਜ ਮਾਰਕੀਟ ਕਮੇਟੀ ਦੇ ਸੈਕਟਰੀ ਪ੍ਰਭਲੀਨ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਵਿਜੇਪਾਲ ਨੂੰ ਆੜਤੀ ਭਾਈਚਾਰੇ ਦੀਆਂ ਮੰਗਾਂ ਸਬੰਧੀ ਮੰਗਪਤਰ ਦਿੱਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਮੰਗਾਂ ਨੂੰ ਪੂਰਾ ਕਰਕੇ ਆੜਤੀ ਭਾਈਚਾਰੇ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ। 
ਇਸ ਮੌਕੇ ਚਿਮਨ ਲਾਲ ਡਕਾਲਾ, ਗੁਰਨਾਮ ਸਿੰਘ ਲਚਕਾਣੀ, ਰਾਕੇਸ਼ ਸਿੰਗ਼ਲਾ, ਹਰਬੰਸ ਬੰਸਲ, ਰਣਧੀਰ ਚਹਿਲ, ਵਿਕਰਮ ਭਧਵਾਰ, ਵਿਜੇ ਗਰਗ, ਹਰੀਸ਼ ਸਿੰਗਲਾ, ਰਾਮ ਬਾਂਸਲ ਡਕਾਲਾ, ਭੀਮ ਬਾਂਸਲ, ਵਿਕਾਸ ਗੁਪਤਾ, ਨਰਿੰਦਰ ਲੋਟ, ਸੁਨੀਲ ਗੋਇਲ, ਆਸ਼ੂ ਮੋਦੀ, ਜੈਪਾਲ ਗੋਇਲ, ਸਵਰਨ ਸਿੰਘ, ਰਮੇਸ਼ ਕੁਮਾਰ ਬਾਂਸਲ, ਦੀਪਕ ਸਿੰਗਲਾ, ਹਿਮਾਂਸ਼ੂ ਬਾਂਸਲ, ਸਤਪਾਲ ਟੌਹੜਾ ਅਤੇ ਗਿਆਨ ਟੌਹੜਾ ਆਦਿ ਹਾਜ਼ਰ ਸਨ।