
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਚੌਥਾ ਦਰਜਾ ਮੁਲਾਜਮਾਂ ਵੱਲੋਂ ਪੰਜਾਬ ਵਿਚਲੇ ਨਹਿਰੀ ਦਫਤਰਾਂ ਵਿਖੇ ਜਲ ਸਰੋਤ ਮੰਤਰੀ ਤੇ ਪ੍ਰਮੁੱਖ ਸਕੱਤਰ ਦੀਆਂ ਅਰਥੀਆਂ ਸਾੜੀਆਂ-ਦਰਸ਼ਨ ਲੁਬਾਣਾ, ਰਣਜੀਤ ਰਾਣਵਾ
ਪਟਿਆਲਾ 27 ਅਗਸਤ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਸੱਦੇ ਤੇ ਪੰਜਾਬ ਵਿਚਲੇ ਨਹਿਰੀ ਦਫਤਰਾਂ ਅਤੇ ਨਹਿਰੀ ਕਾਲੋਨੀ ਵਿਖੇ ਚੌਥਾ ਦਰਜਾ ਮੁਲਾਜਮਾਂ ਥੋਕ ਵਿੱਚ ਕੀਤੀਆਂ ਬਦਲੀਆਂ ਅਤੇ ਲੰਬਿਤ ਮੰਗਾਂ ਨੂੰ ਲੈ ਕੇ ਰੋਸ ਮੁਜਾਹਰੇ ਕਰਨ ਉਪਰੰਤ ਜਲ ਸਰੋਤ ਮੰਤਰੀ ਤੇ ਪ੍ਰਮੁੱਖ ਸਕੱਤਰ ਦੀਆਂ ਅਰਥੀਆਂ ਸਾੜੀਆਂ। ਇਸ ਵਿੱਚ ਨਹਿਰੀ ਦਫਤਰਾਂ ਨੂੰ ਤੋੜਨਾ ਅਤੇ ਮੁਲਾਜਮਾਂ ਨੂੰ ਘਰੋ ਬੇਘਰ ਕਰਨਾ ਵੀ ਸ਼ਾਮਲ ਹੈ।
ਪਟਿਆਲਾ 27 ਅਗਸਤ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਸੱਦੇ ਤੇ ਪੰਜਾਬ ਵਿਚਲੇ ਨਹਿਰੀ ਦਫਤਰਾਂ ਅਤੇ ਨਹਿਰੀ ਕਾਲੋਨੀ ਵਿਖੇ ਚੌਥਾ ਦਰਜਾ ਮੁਲਾਜਮਾਂ ਥੋਕ ਵਿੱਚ ਕੀਤੀਆਂ ਬਦਲੀਆਂ ਅਤੇ ਲੰਬਿਤ ਮੰਗਾਂ ਨੂੰ ਲੈ ਕੇ ਰੋਸ ਮੁਜਾਹਰੇ ਕਰਨ ਉਪਰੰਤ ਜਲ ਸਰੋਤ ਮੰਤਰੀ ਤੇ ਪ੍ਰਮੁੱਖ ਸਕੱਤਰ ਦੀਆਂ ਅਰਥੀਆਂ ਸਾੜੀਆਂ। ਇਸ ਵਿੱਚ ਨਹਿਰੀ ਦਫਤਰਾਂ ਨੂੰ ਤੋੜਨਾ ਅਤੇ ਮੁਲਾਜਮਾਂ ਨੂੰ ਘਰੋ ਬੇਘਰ ਕਰਨਾ ਵੀ ਸ਼ਾਮਲ ਹੈ।
ਮੁੱਖ ਮੰਤਰੀ ਦਾ ਚਹੇਤਾ ਪ੍ਰਮੁੱਖ ਸਕੱਤਰ ਅਗਰੇਜ਼ ਸਮੇਂ ਤੋਂ ਚਲ ਰਹੇ ਨਹਿਰੀ ਨੈਟਵਰਕ ਨੂੰ ਤਬਾਹ ਕਰਨ ਵਿੱਚ ਲੱਗਿਆ ਹੋਇਆ ਹੈ। ਜਿਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਨਹਿਰਾ ਤੋਂ ਚੌਥਾ ਦਰਜਾ ਮੁਲਾਜਮ ਡੈਮਾਂ ਤੋਂ ਮੁਲਾਜਮਾਂ ਨੂੰ ਸਰਪਲਸ ਕੀਤਾ ਜਾ ਰਿਹਾ ਹੈ। ਜ਼ੋ ਸਾਰੇ ਰੂਲਾਂ, ਅਸੂਲਾਂ ਨੂੰ ਛਿੱਕੇ ਟੰਗ ਕੀਤਾ ਜਾ ਰਿਹਾ ਹੈ।
ਇੱਥੇ ਵੱਖ—ਵੱਖ ਨਹਿਰੀ ਦਫਤਰਾਂ ਨਾਲ ਸਬੰਧਤ ਤੇ ਖੇਤਰੀ ਮੁਲਾਜਮਾਂ ਵੱਲੋਂ ਜਲ ਸਰੋਤ ਦਫਤਰ ਬਾਰਾ ਖੂਹ ਕੰਪਲੈਕਸ ਵਿਖੇ ਜ਼ੋਰਦਾਰ ਰੈਲੀ ਕਰ ਕੇ ਜਲ ਸਰੋਤ ਮੰਤਰੀ ਤੇ ਪ੍ਰਮੁੱਖ ਸਕੱਤਰ ਦਾ ਜ਼ੋਰਦਾਰ ਪਿੱਟ ਸਿਆਪਾ ਕਰਕੇ ਦੋਵਾਂ ਦੀਆਂ ਅਰਥੀਆਂ ਮੋਢਿਆਂ ਤੇ ਚੁੱਕ ਕੇ ਮੁਜਾਹਰਾ ਕਰਦੇ ਹੋਏ ਪਟਿਆਲਾ—ਨਾਭਾ ਸੜਕ ਤੇ ਰੱਖਕੇ ਅਗਨ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਤੇ ਚੌਥਾ ਦਰਜਾ ਮੁਲਾਜਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਐਲਾਨ ਕੀਤਾ ਕਿ ਜਲ ਸਰੋਤ ਮੰਤਰੀ ਵੱਲੋਂ ਛੇ ਮਹੀਨਿਆਂ ਤੋਂ ਗੱਲਬਾਤ ਤੋਂ ਭੱਜਣ ਤੇ ਇਨ੍ਹਾਂ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਮਿਤੀ 07 ਸਤੰਬਰ ਨੂੰ ਕੀਤਾ ਜਾਣ ਵਾਲਾ ਅਰਥੀ ਫੂੱਕ ਮੁਜਾਹਰਾ ਪੰਜਾਬ ਵਿੱਚ ਬਰਸਾਤਾਂ ਤੇ ਹੜ੍ਹਾਂ ਨੂੰ ਮੁੱਖ ਰੱਖਦੇ ਹੋਏ ਹੁਣ ਇਹ ਅਰਥੀ ਫੂੱਕ ਮੁਜਾਹਰਾ ਮਿਤੀ 14 ਸਤੰਬਰ ਨੂੰ ਲਹਿਰਾਗਾਗਾ ਵਿਖੇ ਕੀਤਾ ਜਾਵੇਗਾ।
ਅਰਥੀ ਫੂੱਕ ਰੈਲੀ ਵਿੱਚ ਜ਼ੋ ਆਗੂ ਸ਼ਮੂਲੀਅਤ ਹੋਏ ਉਹਨਾਂ ਵਿੱਚ ਸਰਵ ਸ੍ਰੀ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਸ਼ਿਵ ਚਰਨ, ਵਿਜੇ ਸੰਗਰ, ਜ਼ਸਪਾਲ ਸਿੰਘ, ਗੋਤਮ ਭਾਰਦਵਾਜ, ਪ੍ਰੇਮ ਕੁਮਾਰ, ਮੱਖਣ ਸਿੰਘ, ਕਿਰਨ ਪਾਲ, ਮੇਜਰ ਸਿੰਘ, ਦਰਸ਼ਨ ਸਿੰਘ ਮੱਲੇਵਾਲ, ਡਰਲੋਚਨ ਮੰਡੋਲੀ, ਰਾਮ ਕਿਸ਼ਨ, ਇੰਦਰ ਪਾਲ ਵਾਲੀਆ, ਰਾਮ ਦਾਸ, ਹਾਕਮ ਸਿੰਘ, ਹਰਭਜਨ ਸਿੰਘ ਰੋਹਟੀ, ਬਲਜੀਤ ਉਰਫ ਬੱਲੀ, ਸੁਖਦੇਵ ਝੰਡੀ, ਹਰਬੰਸ ਵਰਮਾ, ਹਰੀ ਰਾਮ ਨਿੱਕਾ, ਬਲਵੀਰ ਸਿੰਘ, ਪ੍ਰੀਤਮ ਚੰਦ, ਅਮਰੀਕ ਸਿੰਘ, ਬਾਬੂ ਰਾਮ ਬੱਬੂ, ਦਰਸ਼ਨ ਸਿੰਘ ਘੱਗਾ, ਰਾਜ ਕੁਮਾਰ, ਨਿਸ਼ਾ ਰਾਣੀ, ਰਾਜੇਸ਼ ਕੁਮਾਰ, ਸੂਰਜ ਯਾਦਵ, ਅਮਰੀਕ ਸਿੰਘ, ਰਾਮ ਯੋਧਾ, ਸਵਰਨ ਸਿੰਘ, ਬੁੱਧ ਰਾਮ, ਅਮਰ ਨਾਥ, ਬੁੱਧ ਰਾਮ, ਹਰਦੀਪ ਸਿੰਘ, ਹੰਸ ਰਾਜ, ਪ੍ਰਕਾਸ਼ ਸਿੰਘ ਲੁਬਾਣਾ ਆਦਿ ਪ੍ਰੈਸ ਨੋਟ ਜਾਰੀ ਕਰਦੇ ਹੋਏ ਲੁਬਾਣਾ ਨੇ ਦੱਸਿਆ ਕਿ ਨਗਰ ਨਿਗਮ ਵਿਚਲੇ ਸਫਾਈ ਸੇਵਕਾਂ, ਸੀਵਰਮੈਨਾਂ, ਵਿਸ਼ੇਸ਼ ਤੌਰ ਤੇ ਔਰਤ ਕਰਮੀਆਂ ਨਾਲ ਸਿਹਤ ਮੰਤਰੀ ਦੇ ਦਫਤਰੀ ਅਮਲੇ ਦੇ ਦਿਸ਼ਾ ਨਿਰਦੇਸ਼ਾਂ ਤੇ ਕੌਸਲਰ ਤੰਗ / ਪੇ੍ਰਸ਼ਾਨ ਕਰ ਰਹੇ ਹਨ ਤੇ ਦੁਰਵਿਵਹਾਰ ਦਾ ਮੁਜਾਹਰਾ ਕਰ ਰਹੇ ਹਨ।
ਇਸ ਵਿਰੁੱਧ ਇੱਕ ਰੋਸ ਰੈਲੀ ਤੇ ਮੁਜਾਹਰਾ ਮਿਤੀ 02 ਸਤੰਬਰ ਨੂੰ ਵਿਧਾਨ ਸਭਾ ਹਲਕਾ ਪਟਿਆਲਾ—2 ਵਿਖੇ ਕਰਕੇ ਸਿਹਤ ਮੰਤਰੀ ਦੇ ਦਫਤਰ ਤੇ ਰਿਹਾਇਸ਼ੀ ਵੱਲ ਮਾਰਚ ਕਰਕੇ ਮੈਮੋਰੰਡਮ ਦਿੱਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਕੋਸਲ ਮੁਲਾਜਮਾਂ ਤੇ ਔਰਤਾਂ ਕਰਮੀਆਂ ਨਾਲ ਦੁਰਵਿਵਹਾਰ ਬੰਦ ਕਰਨ, ਇੱਕ ਰੈਲੀ ਨਗਰ ਨਿਗਮ ਦਫਤਰ ਵਿਖੇ ਵੀ ਮੰਗਾਂ ਤੇ ਉਪਰੋਕਤ ਨੁੰ ਲੈ ਕੇ ਕੀਤੀ ਜਾਵੇਗੀ।
