ਮੰਡਿਆਲਾ ਹਾਦਸੇ ਦੀ ਪੀੜਤਾਂ ਨੂੰ ਹਰ ਮਦਦ ਦੇਵੇ ਸਰਕਾਰ-ਲਾਲੀ ਬਾਜਵਾ
ਹੁਸ਼ਿਆਰਪੁਰ- ਹੁਸ਼ਿਆਰਪੁਰ-ਜਾਲੰਧਰ ਮਾਰਗ ’ਤੇ ਪੈਂਦੇ ਅੱਡਾ ਮੰਡਿਆਲਾ ਵਿਖੇ ਬੀਤੀ ਦੇਰ ਰਾਤ ਐੱਲ.ਪੀ.ਜੀ.ਗੈਸ ਦੇ ਭਰੇ ਟੈਂਕਰ ਤੇ ਇੱਕ ਦੂਸਰੀ ਗੱਡੀ ਦੌਰਾਨ ਹੋਏ ਹਾਦਸੇ ਪਿੱਛੋ ਭੜਕੀ ਅੱਗ ਕਾਰਨ ਜਿਨ੍ਹਾਂ ਲੋਕਾਂ ਨੇ ਜਾਨ ਗਵਾਈ ਹੈ ਉਨ੍ਹਾਂ ਦੇ ਪਰਿਵਾਰਾਂ ਨਾਲ ਸਮੁੱਚਾ ਅਕਾਲੀ ਦਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ।

ਇਹ ਗੱਲ ਜਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਕਹੀ ਗਈ ਅਤੇ ਅੱਗੇ ਕਿਹਾ ਗਿਆ ਕਿ ਜਿਹੜੇ ਵੀ ਲੋਕ ਇਸ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਹਨ ਉਨ੍ਹਾਂ ਦੇ ਇਲਾਜ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ। ਤੇ ਇਹ ਜ਼ਿੰਮੇਵਾਰੀ ਸੂਬੇ ਦੀ ਮੌਜੂਦਾ ਆਪ ਸਰਕਾਰ ਦੀ ਹੈ। ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਤੇ ਵਰਕਰ ਸਾਹਿਬਾਨ ਪੀੜਤ ਪਰਿਵਾਰਾਂ ਦੀ ਜਿੰਨੀ ਮਦਦ ਹੋ ਸਕੇ ਜਰੂਰ ਕਰਨਗੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਜਖਮੀ ਲੋਕਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਹੋ ਰਿਹਾ ਹੈ ਉਸ ਪਾਸੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਜਰੂਰਤ ਹੈ। ਲਾਲੀ ਬਾਜਵਾ ਨੇ ਕਿਹਾ ਕਿ ਰਾਤ ਨੂੰ ਹੋਏ ਹਾਦਸੇ ਤੋਂ ਬਾਅਦ ਜਖਮੀ ਲੋਕਾਂ ਨੂੰ ਹਸਪਤਾਲ ਤੱਕ ਸਮੇਂ ਸਿਰ ਪਹੁੰਚਾਉਣ ਵਿੱਚ ਸਰਕਾਰ ਦੀ ਮਸ਼ੀਨਰੀ ਫੇਲ ਹੁੰਦੀ ਦਿਖਾਈ ਦਿੱਤੀ ਹੈ। ਜਿਸ ਤੋਂ ਆਪ ਸਰਕਾਰ ਨੂੰ ਸਬਕ ਲੈਣ ਦੀ ਜਰੂਰਤ ਹੈ।