ਗੈਸ ਕੰਪਨੀਆਂ ਵਲੋਂ ਸਿਲੰਡਰ ਦੀ ਡਿਲਵਰੀ ਦੇਣ ਸਮੇਂ ਓ ਟੀ ਟੀ ਮੰਗਣ ਦਾ ਫੈਸਲਾ ਗਲਤ - ਸਤੀਸ਼ ਕੁਮਾਰ ਸੋਨੀ
ਗੜ੍ਹਸ਼ੰਕਰ - ਅੱਜ ਕਲ ਗੈਸ ਕੰਪਨੀਆਂ ਵਲੋ ਗੈਸ ਡਿਲੀਵਰੀ ਕਰਦੇ ਹੋਏ ਓ .ਟੀ .ਪੀ.ਦੀ ਮੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗੈਸ ਸਿਲੰਡਰ ਦਿੱਤਾ ਜਾਂਦਾ ਹੈ, ਜੋਂ ਕਿ ਗੈਸ ਕੰਪਨੀਆਂ ਦਾ ਬਹੁਤ ਹੀ ਗਲਤ ਫੈਂਸਲਾ ਇਸ ਨੂੰ ਲੋਕਹਿਤ ਨੂੰ ਦੇਖਦੇ ਹੋਏ ਵਾਪਿਸ ਲਿਆ ਜਾਣਾ ਚਾਹੀਦਾ ਹੈ। ਇਹ ਮੰਗ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਨਾਲ ਗਲਬਾਤ ਕਰਦੇ ਹੋਏ ਕੀਤੀ।

ਉਹਨਾ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਗੈਸ ਸਿਲੰਡਰ ਖੁੱਲ੍ਹੇ ਤੌਰ ਤੇ ਉਪਭੋਗਤਾ ਦੀ ਜਰੂਰਤ ਅਨੁਸਾਰ ਸਪਲਾਈ ਕੀਤਾ ਜਾਂਦਾ ਸੀ, ਅਤੇ ਸਿਲੰਡਰ ਉਪਭੋਗਤਾ ਤਕ ਬੜੀ ਅਸਾਨੀ ਨੂੰ ਪਹੁੰਚ ਜਾਂਦਾ ਸੀ। ਹੁਣ ਸਪਲਾਈ ਕਰਦੇ ਵਕਤ ਡਲੀਵਰੀ ਮੈਨ ਵਲੋ ਓ. ਟੀ. ਪੀ. ਕੋਡ ਦੀ ਮੰਗ ਕੀਤੀ ਜਾਂਦੀ ਹੈ। ਇਕ ਪਾਸੇ ਤਾਂ ਸਰਕਾਰ ਵਲੋ ਉਪਭੋਗਤਾਵਾਂ ਨੂੰ ਓ.ਟੀ. ਪੀ. ਨਾ ਸਾਂਝਾ ਕਰਨ ਲਈ ਜਾਗ੍ਰਿਤ ਕੀਤਾ ਜਾਂਦਾ ਹੈ ਕਿਉਂਕਿ ਇਸ ਦੀ ਦੁਰਵਰਤੋ ਹੋਣ ਦਾ ਡਰ ਬਣਿਆਂ ਰਹਿੰਦਾ ਹੈ। ਉਸ ਦੁਰਵਰਤੋ ਹੋਣ ਦੀਆ ਖ਼ਬਰਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ।
ਗੈਸ ਕੰਪਨੀਆਂ ਦੇ ਡਲਿਵਰੀ ਮੈਨ ਜਿਆਦਾਤਰ ਪ੍ਰਵਾਸੀ ਭਾਰਤੀ ਹੀ ਹੁੰਦੇ ਹਨ।ਉਹਨਾ ਦਾ ਵਿਸ਼ਵਾਸ਼ ਕਰਨਾ ਕਿੰਨਾ ਕੁ ਸਹੀ ਹੈ ,ਇਸ ਗੱਲ ਸਭ ਭਲੀ ਭਾਂਤ ਜਾਣਦੇ ਹਨ। ਇਸ ਨਾਲ ਗੈਸ ਦੀ ਸਪਲਾਈ ਵਿਚ ਕਾਲਾ ਬਜਾਰੀ ਵੀ ਵਧਣ ਦਾ ਡਰ ਬਣ ਸਕਦਾ ਹੈ ।ਕਿਉਂਕਿ ਨੌਕਰੀ ਪੇਸ਼ਾ ਕਰਨ ਵਾਲੇ ਉਪਭੋਗਤਾ ਟਾਈਮ ਸਿਰ ਗੈਸ ਸਿਲੰਡਰ ਨਾ ਮਿਲਣ ਕਰਕੇ 100 ਤੋ 150 ਰੁਪਏ ਵਧ ਦੇ ਕੇ ਸਿਲੰਡਰ ਲੈਣ ਲਈ ਮਜਬੂਰ ਹੋ ਸਕਦੇ ਹਨ।
ਪਿਛਲੇ ਕੁਝ ਸਮਿਆਂ ਦੌਰਾਨ ਉਹ ਇਹ ਕਾਲਾ ਬਜਾਰੀ ਵਾਲਾ ਸੰਤਾਪ ਭੋਗ ਚੁੱਕੇ ਹਨ। ਉਹਨਾ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਪ੍ਰੈਸ ਦੇ ਮਾਧਿਅਮ ਰਾਹੀਂ ਸੂਬਾ ਅਤੇ ਕੇਂਦਰ ਸਰਕਾਰਾਂ ਤੋ ਮੰਗ ਕਰਦੀ ਹੈ ਕਿ ਗੈਸ ਦੀ ਸਪਲਾਈ ਦੌਰਾਨ ਓ . ਟੀ. ਪੀ. ਵਾਲਾ ਸਿਸਟਮ ਬੰਦ ਕੀਤਾ ਜਾਵੇ,ਅਤੇ ਗੈਸ ਉਪਭੋਗਤਾਵਾਂ ਨੂੰ ਨਿਰਵਿਘਨ ਸਪਲਾਈ ਸੁਨਿਸਚਿਤ ਕੀਤੀ ਜਾਵੇ।