ਪਸ਼ੂ ਪ੍ਰਜਣਨ ਲਈ ਪ੍ਰਮੁੱਖ ਸਿਫ਼ਾਰਸ਼ਾਂ ਦੇ ਨਾਲ ਵੈਟਨਰੀ ਯੂਨੀਵਰਸਿਟੀ ਵਿਖੇ ਤਿੰਨ-ਰੋਜ਼ਾ ਰਾਸ਼ਟਰੀ ਸਿੰਪੋਜ਼ੀਅਮ ਸੰਪੰਨ
ਲੁਧਿਆਣਾ, 01 ਦਸੰਬਰ 2024: ਇੰਡੀਅਨ ਸੋਸਾਇਟੀ ਫਾਰ ਦਾ ਸਟੱਡੀ ਆਫ਼ ਐਨੀਮਲ ਰੀਪ੍ਰੋਡਕਸ਼ਨ (ISSAR) ਦਾ 39ਵਾਂ ਸਲਾਨਾ ਸੰਮੇਲਨ ਅਤੇ "ਪਸ਼ੂਆਂ ਦੀ ਪ੍ਰਜਣਨ ਕੁਸ਼ਲਤਾ ਵਧਾਉਣ ਵਿੱਚ ਚੁਣੌਤੀਆਂ: ਭਾਰਤੀ ਦ੍ਰਿਸ਼ਟੀਕੋਣ" ਵਿਸ਼ੇ `ਤੇ ਰਾਸ਼ਟਰੀ ਸਿੰਪੋਜ਼ੀਅਮ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਸੰਪੰਨ ਹੋ ਗਿਆ। ਤਿੰਨ ਦਿਨਾਂ ਤੱਕ ਚੱਲੇ ਇਸ ਸਮਾਗਮ ਵਿੱਚ ਦੇਸ਼ ਭਰ ਦੇ 400 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ, ਜਿਸ ਨਾਲ ਇਹ ਜਾਨਵਰਾਂ ਦੇ ਪ੍ਰਜਣਨ ਦੇ ਖੇਤਰ ਵਿੱਚ ਮਾਹਿਰਾਂ ਅਤੇ ਵਿਗਿਆਨੀਆਂ ਲਈ ਮਹੱਤਵਪੂਰਨ ਹੋ ਨਿੱਬੜਿਆ। ਸਮਾਪਤੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜੇ.ਪੀ.ਐਸ. ਗਿੱਲ ਮੁੱਖ ਮਹਿਮਾਨ ਅਤੇ ਡਾ. ਤੀਰਥ ਕੁਮਾਰ ਦੱਤਾ, ਆਈਸੀਏਆਰ-ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਬਫੇਲੋਜ਼, ਹਿਸਾਰ ਦੇ ਡਾਇਰੈਕਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਡਾ. ਗਿੱਲ ਨੇ ਆਪਣੇ ਸੰਬੋਧਨ ਵਿੱਚ ਵਿਗਿਆਨਕ ਭਾਈਚਾਰੇ ਨੂੰ ਸਿੰਪੋਜ਼ੀਅਮ ਦੇ ਨਤੀਜਿਆਂ ਨੂੰ ਲਾਗੂ ਕਰਨ ਅਤੇ ਪਸ਼ੂਆਂ ਵਿੱਚ ਪ੍ਰਜਨਣ ਨੂੰ ਸੁਧਾਰਨ `ਤੇ ਧਿਆਨ ਦੇਣ ਦੀ ਲੋੜ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਵਿੱਚ ਪਸ਼ੂ ਪਾਲਣ ਖੇਤਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਅਤੇ ਪਸ਼ੂ ਪਾਲਣ ਦੀ ਸਮੁੱਚੀ ਉਤਪਾਦਕਤਾ ਵਿੱਚ ਸੁਧਾਰ ਕਰਨ ਲਈ ਯਤਨ ਕਰਨ ਦਾ ਸੱਦਾ ਦਿੱਤਾ। ਡਾ. ਐਸ.ਕੇ. ਉੱਪਲ, ਡੀਨ ਪੀਜੀਐਸ, ਨੇ ਵਿਗਿਆਨੀਆਂ ਨੂੰ ਇਸ ਸੰਬੰਧ ਵਿੱਚ ਹੋਰ ਉਤਸ਼ਾਹ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਪਸ਼ੂ ਪਾਲਣ ਖੇਤਰ ਦੇ ਵਿਕਾਸ ਲਈ ਪ੍ਰਜਣਨ ਨੀਤੀਆਂ ਅਧੀਨ ਖੋਜ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਉਦਯੋਗ ਵਿੱਚ ਸਥਿਰਤਾ ਕਾਇਮ ਕਰਨ ਲਈ ਪਸ਼ੂ ਪਾਲਣ ਵਿੱਚ ਨਵੀਨਤਾ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਡਾ. ਦੱਤਾ ਨੇ ਆਪਣੇ ਸੰਬੋਧਨ ਦੌਰਾਨ ਲਾਗਤ-ਪ੍ਰਭਾਵੀ ਪਸ਼ੂ ਪਾਲਣ ਨੂੰ ਯਕੀਨੀ ਬਣਾਉਣ ਲਈ ਕੁਸ਼ਲ ਪ੍ਰਜਣਨ ਪ੍ਰਬੰਧਨ ਦੀ ਲੋੜ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਪਸ਼ੂ ਪਾਲਣ ਦੇ ਖੇਤਰ ਵਿੱਚ ਉੱਦਮ ਕਰਨ ਲਈ ਪ੍ਰੇਰਿਤ ਕਰਨ ਦੀ ਵਕਾਲਤ ਕੀਤੀ, ਜਿਸ ਵਿੱਚ ਵਿਕਾਸ ਅਤੇ ਸਥਿਰਤਾ ਦੀਆਂ ਅਪਾਰ ਸੰਭਾਵਨਾਵਾਂ ਹਨ।
ਸਿੰਪੋਜ਼ੀਅਮ ਦੌਰਾਨ 11 ਤਕਨੀਕੀ ਮੁਕਾਬਲੇ ਕਰਵਾਏ ਗਏ ਅਤੇ ਵੈਟਨਰੀ ਗਾਇਨਾਕੋਲੋਜੀ ਅਤੇ ਪ੍ਰਸੂਤੀ ਵਿਗਿਆਨ ਅਤੇ ਪ੍ਰਜਣਨ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਪੁਰਸਕਾਰ ਦਿੱਤੇ ਗਏ। ISSAR ਦੇ ਸਕੱਤਰ ਡਾ. ਸੇਲਵਾਰਾਜੂ ਨੇ ਪੁਰਸਕਾਰ ਸਮਾਰੋਹ ਦਾ ਸੰਚਾਲਨ ਕਰਦੇ ਹੋਏ, ਨਵੀਨ ਖੋਜਾਂ ਕਰਨ ਵਾਲੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਦੇ ਯਤਨਾਂ ਦਾ ਜ਼ਿਕਰ ਕੀਤਾ ।
ਸਮਾਗਮ ਦੇ ਪ੍ਰਬੰਧਕੀ ਸਕੱਤਰ, ਡਾ. ਮ੍ਰਿਗੰਕ ਹੋਨਪਾਰਖੇ ਨੇ ਇਸ ਸਮਾਗਮ ਦੀ ਰਿਪੋਰਟ ਦੁਆਰਾ ਵੀ ਸਿੰਪੋਜ਼ੀਅਮ ਦੀ ਸਫਲਤਾ ਨੂੰ ਸਾਹਮਣੇ ਰੱਖਿਆ। ਉਨ੍ਹਾਂ ਨੇ ਜਾਨਵਰਾਂ ਦੇ ਪ੍ਰਜਣਨ ਨੂੰ ਅੱਗੇ ਵਧਾਉਣ ਅਧਿਆਪਨ ਅਤੇ ਖੋਜ ਵਿੱਚ ਸਹਿਯੋਗ ਦੀ ਮਹੱਤਤਾਦਾ ਸੁਨੇਹਾ ਦਿੱਤਾ
ਸਿੰਪੋਜ਼ੀਅਮ ਪ੍ਰਜਣਨ ਕੁਸ਼ਲਤਾ ਅਤੇ ਸਮੁੱਚੀ ਪਸ਼ੂ ਉਤਪਾਦਕਤਾ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਪ੍ਰਮੁੱਖ ਸਿਫ਼ਾਰਸ਼ਾਂ ਦੀ ਚਰਚਾ ਨਾਲ ਸਮਾਪਤ ਹੋਇਆ। ਸਿੰਪੋਜ਼ੀਅਮ ਦੇ ਚੇਅਰਮੈਨ, ਡਾ. ਐਸ.ਪੀ.ਐਸ. ਘੁੰਮਣ ਨੇ ਮੁੱਖ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉੱਨਤ ਪ੍ਰਜਣਨ ਤਕਨੀਕਾਂ ਨੂੰ ਅਪਣਾਉਣ, ਜੈਨੇਟਿਕ ਸੁਧਾਰ ਖੋਜ ਨੂੰ ਅੱਗੇ ਵਧਾਉਣਾ, ਕਿਸਾਨ ਜਾਗਰੂਕਤਾ ਪ੍ਰੋਗਰਾਮਾਂ ਨੂੰ ਵਧਾਉਣਾ ਅਤੇ ਟਿਕਾਊ ਪਸ਼ੂ ਪਾਲਣ ਨੂੰ ਸਮਰਥਨ ਦੇਣ ਲਈ ਜਨਤਕ-ਨਿੱਜੀ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਡਾ. ਹੋਨਪਾਰਖੇ ਨੇ ਸੰਮੇਲਨ ਅਤੇ ਸਿੰਪੋਜ਼ੀਅਮ ਨੂੰ ਸਫਲ ਬਣਾਉਣ ਵਿੱਚ ਭਰਪੂਰ ਸਹਿਯੋਗ ਲਈ ਸਾਰੇ ਪ੍ਰਬੰਧਕਾਂ, ਡੈਲੀਗੇਟਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।