ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਅੱਖਾਂ ਅਤੇ ਸ਼ੂਗਰ ਜਾਂਚ ਕੈਂਪ ਆਯੋਜਿਤ

ਡੇਰਾਬਸੀ, 27 ਸਤੰਬਰ- ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਪਿੰਡ ਸੁੰਡਰਾਂ ਵਿਚ ਏਕਾ ਫਾਈਬਰ ਫੈਕਟਰੀ ਵਿਚ ਅੱਖਾਂ ਅਤੇ ਸ਼ੂਗਰ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜੀਵਨ ਜਯੋਤੀ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਨੇ 170 ਤੋਂ ਜ਼ਿਆਦਾ ਕਰਮਚਾਰੀਆਂ ਦੀਆਂ ਅੱਖਾਂ ਅਤੇ 160 ਦੇ ਕਰੀਬ ਲੋਕਾਂ ਦੀ ਸ਼ੂਗਰ ਪੱਧਰ ਦੀ ਜਾਂਚ ਕੀਤੀ ਗਈ। ਅੱਖਾਂ ਦੇ ਆਪ੍ਰੇਸ਼ਨ ਲਈ ਚੁਣੇ ਗਏ ਕਰਮਚਾਰੀਆਂ ਨੂੰ ਫੈਕਟਰੀ ਵੱਲੋਂ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।

ਜੀਵਨ ਜਯੋਤੀ ਹਸਪਤਾਲ ਦੇ ਡਾਕਟਰ ਪਾਰਸ ਸੂਰੀ ਨੇ ਦੱਸਿਆ ਕਿ ਲਾਇਨਜ਼ ਕਲੱਬ ਲਗਾਤਾਰ ਅੱਖਾਂ ਦੇ ਚੈੱਕਅੱਪ ਕੈਂਪ ਲਗਾ ਰਿਹਾ ਹੈ ਅਤੇ ਅੱਖਾਂ ਦੀ ਸੰਭਾਲ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਨੇਤਰਹੀਣਾਂ ਦੀ ਜ਼ਿੰਦਗੀ ਵਿਚ ਚਾਨਣ ਹੋ ਸਕੇ। ਕਲੱਬ ਵੱਲੋਂ ਡੇਰਾਬੱਸੀ ਦੇ ਬਲੂਬੇਰੀ ਅਤੇ ਧਨੌਨੀ ਵਿਚ ਅੱਖਾਂ ਦੇ ਕੈਂਪ ਲਗਾਏ ਗਏ ਹਨ। ਇਸ ਮੌਕੇ ਏਕਾ ਫਾਈਬਰ ਕੰਪਨੀ ਵੱਲੋਂ ਲਾਇਨਜ਼ ਕਲੱਬ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ।
 ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ, ਜਨਰਲ ਮੈਨੇਜਰ ਅਕਾਊਂਟਸ ਅਤੇ ਹੋਰ ਪ੍ਰਬੰਧਕਾਂ ਸਮੇਤ ਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ, ਲਾਇਨ ਬਰਖਾ ਰਾਮ, ਲਾਇਨ ਉਪੇਸ ਬੰਸਲ, ਪਵਨ ਧੀਮਾਨ ਆਦਿ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।