9 ਜੁਲਾਈ ਦੀ ਹੜਤਾਲ ਵਿਚ ਸ਼ਾਮਿਲ ਹੋਣਗੀਆਂ ਗੜਸ਼ੰਕਰ ਦੀਆਂ ਮੁਲਾਜ਼ਮ,ਮਜ਼ਦੂਰ ਤੇ ਜਨਤਕ ਜਥੇਬੰਦੀਆਂ

ਗੜ੍ਹਸ਼ੰਕਰ- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ,ਪੈਨਸ਼ਨਰ ਐਸੋਸੀਏਸ਼ਨ,ਜੇ.ਪੀ.ਐੱਮ.ਓ ਬਲਾਕ ਗੜ੍ਹਸ਼ੰਕਰ ਦੀ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਸਬੰਧੀ ਇੱਕ ਅਹਿਮ ਮੀਟਿੰਗ ਸ਼ਾਮ ਸੁੰਦਰ ਕਪੂਰ, ਕੁਲਭੂਸ਼ਨ ਕੁਮਾਰ,ਬਲਵੰਤ ਰਾਮ ਤੇ ਲੈਕਚਰਾਰ ਸਰੂਪ ਚੰਦ ਦੀ ਅਗਵਾਈ ਵਿੱਚ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਭਵਨ ਗੜ੍ਹਸ਼ੰਕਰ ਵਿਖੇ ਹੋਈ । ਮੀਟਿੰਗ ਵਿੱਚ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਸਾਥੀ ਸਤੀਸ਼ ਰਾਣਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤੀਸ਼ ਰਾਣਾ ਤੇ ਜੇਪੀਐਮਓ ਆਗੂ ਰਾਮ ਜੀ ਦਾਸ ਚੌਹਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ

ਲੋਕ ਵਿਰਧੀ ਨੀਤੀਆਂ ਕਾਰਣ ਸਮੁੱਚੇ ਦੇਸ਼ ਵਿਚ ਮਹਿੰਗਾਈ,ਬੇਰੁਜ਼ਗਾਰੀ ਤੇ ਗਰੀਬੀ ਦਿਨੋ ਦਿਨ ਵੱਧਦੀ ਜਾ ਰਹੀ ਰਹੀ ਹੈ।ਆਮ ਆਦਮੀ ਦੀ ਜੀਣਾ ਦਿਨੋ ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਧਾਰਮਿਕ ਕੱਟੜਤਾ ,ਘੱਟ ਗਿਣਤੀਆਂ ਤੇ ਦਲਿਤਾਂ ਨਾਲ ਪੱਖਪਾਤੀ ਨੀਤੀ, ਸਿੱਖਿਆ ਨੀਤੀ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਭਗਵਾਂਕਰਨ,ਸੱਚ ਬੋਲਣ ਵਾਲਿਆਂ ਦੀ ਜੁਬਾਨਬੰਦੀ, ਅਤੇ ਸੰਵਿਧਾਨ ਨਾਲ ਛੇੜਛਾੜ ਕਰਕੇ ਦੇਸ਼ ਵਿਚ ਨਫ਼ਰਤ ਦਾ ਮਹੌਲ ਪੈਦਾ ਕਰ ਰਹੀ ਹੈ, ਜਿਸ ਨੂੰ ਦੇਸ਼ ਦੇ ਅਮਨ ਪਸੰਦ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਮੁਲਾਜ਼ਮ ਆਗੂ ਅਮਰੀਕ ਸਿੰਘ,ਵਿਨੋਦ ਕੁਮਾਰ, ਜਸਵਿੰਦਰ ਕੌਰ, ਪਵਨ ਕੁਮਾਰ ,ਨਰੇਸ਼ ਬੱਗਾ
ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਾਂਗ ਪੰਜਾਬ  ਸਰਕਾਰ ਵੀ ਮੁਲਾਜ਼ਮਾਂ, ਪੈਨਸ਼ਨਰਾਂ, ਮਜਦੂਰਾਂ, ਕਿਸਾਨਾਂ ਤੇ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ।ਪੁਰਾਣੀ ਪੈਨਸ਼ਨ ਦੀ ਬਹਾਲੀ,  ਕੱਚੇ ਮੁਲਾਜ਼ਮ ਪੱਕੇ ਕਰਨ, ਡੀ.ਏ-ਪੇਅ ਕਮਿਸ਼ਨ ਦੇ ਬਕਾਏ, ਕੱਟੇ 37 ਭੱਤੇ ਬਹਾਲ ਕਰਨ ਅਤੇ ਹੋਰ ਹੱਕੀ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ।ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਫੈਸਲੇ ਲੈਣ ਵਾਲੀਆਂ ਸਰਕਾਰਾਂ ਬਹੁਤਾ ਲੰਮਾ ਸਮਾਂ ਲੋਕਾਂ ਦੇ ਸੰਘਰਸ਼ ਸਾਹਮਣੇ ਟਿਕ ਨਹੀਂ ਸਕਦੀਆਂ।ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੁਲਾਜ਼ਮ,ਮਜ਼ਦੂਰ ਕਿਸਾਨ, ਪੈਨਸ਼ਨਰ ਅਤੇ ਆਮ ਲੋਕਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।ਆਗੂਆਂ ਨੇ ਕਿਹਾ ਕਿ  ਦੇਸ਼ ਵਿਆਪੀ ਹੜਤਾਲ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ ਸਫਲ ਕੀਤਾ ਜਾਵੇਗਾ।ਇਸ ਮੌਕੇ ਜਗਦੀਸ਼ ਪੱਖੋਵਾਲ, ਗੁਰਨਾਮ  ਹਾਜੀਪੁਰ,ਜੋਗਿੰਦਰ ਸਿੰਘ,ਗੋਪਾਲ ਦਾਸ ਮਨਹੋਤਰਾ, ਜਸਵਿੰਦਰ ਕੌਰ, ਸ਼ਿੰਗਾਰਾ ਰਾਮ ਭੱਜਲ, ਭਲਭੱਦਰ ਸਿੰਘ,ਸੁਰਜੀਤ ਹਾਜੀਪੁਰ, ਰਵਨ ਸਿੰਘ,ਕੁਲਵਿੰਦਰ ਸਾਹਨੀ ਹਾਜ਼ਰ ਸਨ।