ਬਿਜਲੀ ਕਾਮਿਆਂ ਨੇ ਹੜਤਾਲ ਕਰਕੇ ਕੰਮ ਕੀਤਾ ਜਾਮ
ਪਟਿਆਲਾ : ਅੱਜ ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸੇਖੋਂ ਅਤੇ ਸਰਕਲ ਸਕੱਤਰ ਬਿਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਟਿਆਲਾ ਸਰਕਲ ਅੰਦਰ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ, ਪਾਵਰਕਾਮ ਐਂਡ ਟਰਾਂਸਕੋ, ਠੇਕਾ ਕਾਮਾ ਯੂਨੀਅਨ, ਪੈਸਕੋ ਯੂਨੀਅਨ ਦੇ ਸੱਦੇ ਤੇ ਪਟਿਆਲਾ ਸਰਕਲ ਵਿੱਚ ਮੁਕੰਮਲ ਹੜਤਾਲ ਕਰਕੇ ਕੰਮ ਜਾਮ ਕੀਤਾ।

ਇਸ ਹੜਤਾਲ ਨੂੰ ਕਾਮਯਾਬ ਕਰਨ ਲਈ ਵੱਖ—ਵੱਖ ਬੁਲਾਰਿਆਂ ਨੇ ਬਿਜਲੀ ਕਾਮਿਆਂ ਦਾ ਧੰਨਵਾਦ ਕੀਤਾ। ਇਸ ਰੈਲੀ ਦੌਰਾਨ ਬਿੱਕਰ ਖਾਨ, ਦਰਸ਼ਨ ਕੁਮਾਰ, ਭਗਵਾਨ ਸਿੰਘ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਬਿਰੇਸ਼ ਕੁਮਾਰ, ਜ਼ੋਗਿੰਦਰ ਸਿੰਘ ਮੌਜੀ, ਹਰਜੀਤ ਸਿੰਘ ਨੇ ਸੰਬੋਧਨ ਕੀਤਾ। ਇਸ ਰੈਲੀ ਵਿੱਚ ਵਿਜੇ ਦੇਵ ਸਾਬਕਾ ਮੀਤ ਪ੍ਰਧਾਨ ਨੇ ਵੀ ਸ਼ਮੂਲੀਅਤ ਕੀਤੀ। ਸਾਰੇ ਬੁਲਾਰਿਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਿਜੀਕਰਨ ਦੀ ਨੀਤੀ ਬੰਦ ਕਰੇ, ਠੇਕਾ ਕਾਮਿਆਂ ਨੂੰ ਬਿਜਲੀ ਬੋਰਡ ਵਿੱਚ ਭਰਤੀ ਕਰਕੇ ਰੈਗੂਲਰ ਕੀਤਾ ਜਾਵੇ।
ਡਿਸਮਿਸ ਆਗੂਆਂ ਨੂੰ ਕੋਰਟ ਦੇ ਫੈਸਲੇ ਅਨੁਸਾਰ ਤੁਰੰਤ ਬਹਾਲ ਕੀਤਾ ਜਾਵੇ, ਨਾਰਮਜ ਅਨੁਸਾਰ ਬਿਜਲੀ ਬੋਰਡ ਵਿੱਚ ਅਸਾਮੀਆਂ ਦੀ ਪੱਕੀ ਭਰਤੀ ਕੀਤੀ ਜਾਵੇ। 15ਵੀਂ ਲੇਬਰ ਕਾਨਫਰੰਸ ਅਨੁਸਾਰ ਘੱਟੋ—ਘੱਟ ਤਨਖਾਹ ਦਿੱਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਆਦਿ ਮੰਗਾਂ ਮੰਨੀਆਂ ਜਾਣ। ਪਟਿਆਲਾ ਸਰਕਲ ਤੋਂ ਫੋਰਟ ਸਬ ਡਵੀਜਨ ਤੱਕ 400 ਤੋਂ ਵੱਧ ਬਿਜਲੀ ਕਾਮਿਆਂ ਨੇ ਮੁਜਾਹਰਾ ਕਰਕੇ ਇਹ ਮੰਗ ਕੀਤੀ ਕਿ ਉਪਰੋਕਤ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।