ਦੋ ਬੂੰਦ ਹਰ ਬਾਰ-ਪੋਲਿਓ ਤੇ ਜਿੱਤ ਰਹੇ ਬਰਕਰਾਰ

ਹੁਸ਼ਿਆਰਪੁਰ - ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਇੰਚ ਡਾ. ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਸੀ.ਐਚ.ਸੀ ਹਾਰਟਾ ਬਡਲਾ ਵਿਖੇ "ਵਿਸ਼ਵ ਪੋਲਿਓ ਦਿਵਸ" ਮਨਾਇਆ ਗਿਆ।

ਹੁਸ਼ਿਆਰਪੁਰ - ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਇੰਚ ਡਾ. ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਸੀ.ਐਚ.ਸੀ ਹਾਰਟਾ ਬਡਲਾ ਵਿਖੇ "ਵਿਸ਼ਵ ਪੋਲਿਓ ਦਿਵਸ" ਮਨਾਇਆ ਗਿਆ।
ਇਸ ਮੌਕੇ ਹਾਜ਼ਰ ਮੈਡੀਕਲ ਅਫਸਰ ਡਾ.ਕੁਲਵੰਤ ਰਾਏ ਨੇ ਦੱਸਿਆ ਕਿ "ਵਿਸ਼ਵ ਪੋਲਿਓ ਦਿਵਸ" ਹਰ ਸਾਲ 24 ਅਕੂਤਬਰ ਨੂੰ ਮਨਾਇਆ ਜਾਂਦਾ ਹੈ। ਉਨਾਂ ਕਿਹਾ ਭਾਵੇਂ ਭਾਰਤ ਪੋਲਿਓ ਮੁਕਤ ਹੈ, ਪਰ ਪੋਲਿਓ ਕੁਝ ਦੇਸ਼ਾਂ ਵਿੱਚ ਹੁਣ ਵੀ ਹੈ ਅਤੇ ਮੁੜ ਵਾਪਿਸ ਆ ਸਕਦਾ ਹੈ। ਇਸ ਲਈ ਆਪਣੇ ਬੱਚੇ ਦੀ ਸਿਹਤ ਸੁਰੱਖਿਆ ਵਿੱਚ ਕੋਈ ਵੀ ਚੂਕ ਨਾ ਹੋਣ ਦਿੳ। ਪੋਲਿਓ ਦੀ ਖੁਰਾਕ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਦਿੱਤੀ ਹੈ ਤਾਂ ਕਿ ਬੱਚਾ ਪੋਲਿਓ ਦੀ ਬੀਮਾਰੀ ਤੋਂ ਬੱਚਿਆ ਰਹਿ ਸਕੇ ਅਤੇ ਨਾਲ ਹੀ ਦੇਸ਼ ਦੀ ਪੋਲਿਓ ਉਪਰ ਜਿੱਤ ਨੂੰ ਬਰਕਰਾਰ ਰੱਖਿਆ ਜਾ ਸਕੇ।
ਉਨਾਂ ਕਿਹਾ ਕਿ ਭਾਵੇਂ ਬੱਚਾ ਬਿਮਾਰ ਹੈ, ਬੱਚਾ ਨਵਜੰਮਿਆ ਹੈ, ਬੱਚਾ ਸਫਰ ਕਰ ਰਿਹਾ ਹੈ, ਬੱਚੇ ਨੇ ਪਹਿਲਾ ਬੂੰਦਾਂ ਪੀ ਚੁੱਕੀਆਂ ਹੋਣ ਤਾਂ ਵੀ ਬੱਚੇ ਨੂੰ ਦੋ ਬੂੰਦਾਂ ਪੋਲਿਓ ਦੀ ਖੂਰਾਕ ਦੀਆਂ ਜ਼ਰੂਰ ਪਿਲਾਓ। ਇਸ ਨਾਲ ਅਸੀਂ ਆਪਣੇ ਬੱਚਿਆਂ ਦੀ ਸਿਹਤ ਸੁਰੱਖਿਆ ਅਤੇ ਭਾਰਤ ਦੇਸ਼ ਨੂੰ ਪੋਲਿਓ ਮੁਕਤ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ।