ITUSA ਲਾਅਨ ਟੈਨਿਸ ਅਤੇ ਸ਼ਤਰੰਜ ਟੂਰਨਾਮੈਂਟ PEC, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ

ਚੰਡੀਗੜ੍ਹ, 6 ਅਕਤੂਬਰ 2024:-ਇੰਟਰ ਟੈਕਨੋਲੋਜੀ ਯੂਨੀਵਰਸਿਟੀ ਸਪੋਰਟਸ ਅਸੋਸੀਏਸ਼ਨ (ITUSA) ਦੁਆਰਾ 6 ਤੋਂ 8 ਅਕਤੂਬਰ ਤੱਕ ਪੰਜਾਬ ਇੰਜੀਨੀਅਰਿੰਗ ਕਾਲਜ (PEC), ਚੰਡੀਗੜ੍ਹ ਵਿੱਚ ਰੋਮਾਂਚਕ ਲਾਨ ਟੈਨਿਸ ਅਤੇ ਸ਼ਤਰੰਜ਼ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ PEC, IIT ਰੋਪੜ, ਥਾਪਰ ਯੂਨੀਵਰਸਿਟੀ, SLIET, NIT ਦਿੱਲੀ ਅਤੇ ਹੋਰ ਕਈ ਸਿੱਖਿਆ ਸੰਸਥਾਵਾਂ ਤੋਂ 100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜੋ ਕਿ ਬੇਹਤਰੀਨ ਖੇਡ ਜਜ਼ਬੇ ਅਤੇ ਉੱਤਮ ਖਿਡਾਰੀਪੁਣੇ ਦਾ ਪ੍ਰਦਰਸ਼ਨ ਕਰ ਰਹੇ ਹਨ। Courts ਅਤੇ ਸ਼ਤਰੰਜ਼ ਦੀ ਬਿਸਾਤ ‘ਤੇ ਟਕਰਾਰ ਦੇ ਨਾਲ, ਖਿਡਾਰੀ ਆਪਣੇ ਹੁਨਰ ਅਤੇ ਦ੍ਰਿੜ਼ ਇਰਾਦੇ ਨਾਲ ਜਿੱਤ ਹਾਸਿਲ ਕਰਨ ਲਈ ਬਿਲਕੁਲ ਤਿਆਰ ਹਨ। PEC ਵੱਲੋਂ ITUSA ਦੇ ਹਿੱਸੇ ਵਜੋਂ ਹਰ ਸਾਲ ਇਸ ਮੈਚ ਦਾ ਆਯੋਜਨ ਕੀਤਾ ਜਾਂਦਾ ਹੈ, ਜੋ ਕਿ ਵੱਖ-ਵੱਖ ਟੈਕਨੀਕਲ ਯੂਨੀਵਰਸਿਟੀਆਂ ਦੇ ਲਾਨ ਟੈਨਿਸ ਅਤੇ ਸ਼ਤਰੰਜ਼ ਦੇ ਵਧੀਆ ਖਿਡਾਰੀਆਂ ਨੂੰ ਇੱਕ ਮੰਚ ‘ਤੇ ਲਿਆਉਂਦਾ ਹੈ ਅਤੇ ਇਸ ਨੂੰ ਖੇਡਾਂ ਦਾ ਇੱਕ ਮਹੱਤਵਪੂਰਨ ਤਿਉਹਾਰ ਵੀ ਬਣਾਉਂਦਾ ਹੈ।

PEC ਦੇ ਡੀਨ ਸਟੂਡੈਂਟ ਅਫੇਅਰਜ਼ ਡਾ. ਡੀ.ਆਰ. ਪ੍ਰਜਾਪਤੀ ਨੇ ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਭਾਸ਼ਣ ਵਿੱਚ, ਉਨ੍ਹਾਂ ਨੇ ਖੇਡਾਂ ਦੇ ਅਹਿਮ ਯੋਗਦਾਨ ਦੀ ਵਡਿਆਈ ਕੀਤੀ ਅਤੇ ਸਾਰੇ ਭਾਗੀਦਾਰਾਂ ਦੇ ਜੋਸ਼ ਤੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਕਿਹਾ, ਕਿ ਇਸ ਤਰ੍ਹਾਂ ਦੇ ਆਯੋਜਨ ਵਿਦਿਆਰਥੀਆਂ ਵਿਚਕਾਰ ਸਿਹਤਮੰਦ ਮੁਕਾਬਲਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਟੂਰਨਾਮੈਂਟ ਦੇ ਆਯੋਜਨ ਵਿੱਚ ਐਡੀਸ਼ਨਲ ਡੀਨ ਸਟੂਡੈਂਟ ਅਫੇਅਰਜ਼ (ਖੇਡਾਂ) ਡਾ. ਐਮ.ਪੀ. ਗਰਗ, ਐਸੋਸੀਏਟ ਪ੍ਰੋਫੈਸਰ ਮੋਹਿਤ ਤਿਆਗੀ ਅਤੇ ਫਾਇਨੈਂਸ ਹੈਡ ਸਰਬਜੀਤ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਦੇ  ਯਤਨਾਂ ਸਦਕਾ ਹੀ ਇਸ ਮੈਚ ਦਾ ਸਫਲ ਆਯੋਜਨ ਹੋਇਆ, ਜਿਸ ਨੇ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਉੱਚ ਪੱਧਰ ਦੀ ਪ੍ਰਤਿਯੋਗਤਾ ਅਤੇ ਸ਼ਾਨਦਾਰ ਪ੍ਰਬੰਧਨ ਨਾਲ ਖੂਬ ਪ੍ਰਭਾਵਿਤ ਕੀਤਾ।
PEC ਹਰ ਸਾਲ ITUSA ਦੀ ਸਫਲ ਮਜ਼ਬਾਨੀ ਕਰਦਿਆਂ, ਟੈਕਨਿਕਲ ਸੰਸਥਾਵਾਂ ਵਿੱਚ ਖੇਡਾਂ ਨੂੰ ਬਹਾਲ ਕਰਨ ਅਤੇ ਉੱਤਮ ਖਿਡਾਰੀ ਪ੍ਰਦਰਸ਼ਨ ਨੂੰ ਉਭਾਰਨ ਦੀ ਕਮਿਟਮੈਂਟ ਦਿਖਾਉਂਦਾ ਹੈ। ਇਹ ਟੂਰਨਾਮੈਂਟ ਟੈਕਨਿਕਲ ਯੂਨੀਵਰਸਿਟੀਆਂ ਵਿੱਚ ਖੇਡਾਂ ਦੀ ਵਧ ਰਹੀ ਮਹੱਤਤਾ ਨੂੰ ਵਧੀਆ ਤਰ੍ਹਾਂ ਪ੍ਰਗਟ ਕਰਦਾ ਹੈ ਅਤੇ ਭਾਗੀਦਾਰ ਸੰਸਥਾਵਾਂ ਵਿਚਕਾਰ ਏਕਤਾ ਨੂੰ ਵੀ ਵਧਾਉਂਦਾ ਹੈ।
ਲਾਨ ਟੈਨਿਸ ਮੁਕਾਬਲੇ ਵਿੱਚ, PEC ਦੇ ਲੜਕਿਆਂ ਨੇ IIT ਰੋਪੜ ਵਿਰੁੱਧ 6-0 ਅਤੇ 6-1 ਨਾਲ ਜਿੱਤ ਦਰਜ ਕੀਤੀ, ਜਦਕਿ PEC ਦੀਆਂ ਕੁੜੀਆਂ ਨੇ ਥਾਪਰ ਯੂਨੀਵਰਸਿਟੀ ਦੇ ਖਿਲਾਫ 6-1 ਅਤੇ 6-2 ਨਾਲ ਮੈਚ ਜਿੱਤਿਆ। ਸ਼ਤਰੰਜ਼ ਮੁਕਾਬਲੇ ਦੇ ਪਹਿਲੇ ਦੌਰ ਦੇ ਨਤੀਜੇ ਵੀ ਇਸ ਪ੍ਰਤਿਯੋਗੀ ਜ਼ਜਬੇ ਨੂੰ ਦਰਸਾਉਂਦੇ ਹਨ। ਲੜਕੀਆਂ ਦੀ ਟੀਮ ਸ਼੍ਰੇਣੀ ਵਿੱਚ, NIT ਦਿੱਲੀ ਨੇ PEC ਚੰਡੀਗੜ੍ਹ ਨੂੰ ਹਰਾ ਦਿੱਤਾ, ਜਦਕਿ ਥਾਪਰ ਯੂਨੀਵਰਸਿਟੀ ਨੇ SLIET ਲੋਂਗੋਵਾਲ ‘ਤੇ ਜਿੱਤ ਹਾਸਲ ਕੀਤੀ। ਲੜਕਿਆਂ ਦੀ ਟੀਮ ਦੇ ਨਤੀਜਿਆਂ ਵਿੱਚ, ਥਾਪਰ ਨੇ SLIET ਨੂੰ ਹਰਾ ਦਿੱਤਾ, ਜਦਕਿ IIT ਰੋਪੜ ਅਤੇ NIT ਦਿੱਲੀ ਦੇ ਵਿਚਕਾਰ ਮੈਚ ਡਰਾਅ ‘ਤੇ ਖਤਮ ਹੋਇਆ। PEC ਚੰਡੀਗੜ੍ਹ ਨੂੰ ਇਸ ਦੌਰ ‘ਚ ਬਾਈ ਮਿਲੀ।
ਇਸ ਜੀਵੰਤ ਅਤੇ ਉਤਸ਼ਾਹ ਵਧਾਉਣ ਵਾਲੇ ਪ੍ਰਸੰਗ ਨੂੰ ITUSA ਕੈਲੰਡਰ ਵਿੱਚ ਇੱਕ ਯਾਦਗਾਰ ਪਲ ਵਜੋਂ ਯਾਦ ਕੀਤਾ ਜਾਵੇਗਾ, ਜੋ ਕਿ PEC ਦੀ ਸਾਲਾਨਾ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।

ਨਤੀਜੇ  :
Day 1 (06-10-24) - ਇੰਟਰ ਟੈਕਨੋਲੋਜੀ ਯੂਨੀਵਰਸਿਟੀ ਸਪੋਰਟਸ ਅਸੋਸੀਏਸ਼ਨ (ITUSA) ਦੇ ਲਾਨ ਟੈਨਿਸ (ਲੜਕੇ ਅਤੇ ਲੜਕੀਆਂ) ਅਤੇ ਸ਼ਤਰੰਜ਼ (ਲੜਕੇ ਅਤੇ ਲੜਕੀਆਂ) ਦੇ ਨਤੀਜੇ

ਲਾਨ ਟੈਨਿਸ (ਲੜਕੇ)
Match 1 - PEC ਵਿਰੁੱਧ IIT ਰੂਪੜ (PEC ਜੇਤੂ)
Match 2 - ਥਾਪਰ ਪਟਿਆਲਾ ਵਿਰੁੱਧ NIT ਦਿੱਲੀ (ਥਾਪਰ ਜੇਤੂ)

ਲਾਨ ਟੈਨਿਸ (ਲੜਕੀਆਂ)
Match 1 - ਥਾਪਰ ਵਿਰੁੱਧ PEC (ਥਾਪਰ ਜੇਤੂ)
Match 2 - PEC ਵਿਰੁੱਧ NIT ਦਿੱਲੀ (PEC ਜੇਤੂ)

ਸ਼ਤਰੰਜ਼ (ਲੜਕੇ) - ਪਹਿਲਾ ਰਾਉਂਡ
IIT ਰੂਪੜ ਵਿਰੁੱਧ NIT ਦਿੱਲੀ (ਮੈਚ ਡਰਾਅ 2-2)
SLIET ਵਿਰੁੱਧ ਥਾਪਰ (ਥਾਪਰ ਜੇਤੂ 4-0)
SLIET ਵਿਰੁੱਧ IIT ਰੂਪੜ (IIT ਰੂਪੜ ਜੇਤੂ 3-1)

ਸ਼ਤਰੰਜ਼ (ਲੜਕੀਆਂ) - ਪਹਿਲਾ ਰਾਉਂਡ
NIT ਦਿੱਲੀ ਵਿਰੁੱਧ PEC (NIT ਦਿੱਲੀ ਜੇਤੂ 3-1)
ਥਾਪਰ ਵਿਰੁੱਧ SLIET ਲੋੰਗੋਵਾਲ (ਥਾਪਰ ਜੇਤੂ 4-0)
SLIET ਲੋੰਗੋਵਾਲ ਵਿਰੁੱਧ PEC (PEC ਜੇਤੂ 4-0)
ਥਾਪਰ ਵਿਰੁੱਧ NIT ਦਿੱਲੀ (ਥਾਪਰ ਜੇਤੂ 2½ - 1½)