ਜਲੰਧਰ ਵਿੱਚ ਨਸ਼ਾ ਮੁਕਤੀ ਅਤੇ ਹੁਨਰ ਵਿਕਾਸ ਵੱਲ ਵੱਡਾ ਕਦਮ: ਡਾ. ਬਲਬੀਰ ਸਿੰਘ ਅਤੇ ਡਾ. ਵਿਕਰਮਜੀਤ ਸਿੰਘ ਸਾਹਨੀ ਕਰਨਗੇ ਕੇਂਦਰ ਦਾ ਉਦਘਾਟਨ
ਜਲੰਧਰ- ਨਸ਼ੇ ਦੀ ਬੁਰਾਈ ਨਾਲ ਜੰਗ ਲੜ੍ਹਨ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਮਹੱਤਵਪੂਰਨ ਪਹਿਲ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਿੰਡ ਸ਼ੇਖੇ ਵਿਖੇ ਨਸ਼ਾ ਛੁਡਾਊ ਅਤੇ ਮੁੜ ਵਸੇਵਾ ਕੇਂਦਰ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਨਾਲ ਨਾਲ ਜਿਲ੍ਹਾ ਪ੍ਰਸ਼ਾਸਨ ਜਲੰਧਰ ਅਤੇ ਸਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਪਿਤ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਵੀ 3 ਅਕਤੂਬਰ 2025 ਨੂੰ ਕੀਤਾ ਜਾਵੇਗਾ।

ਇਸ ਸਮਾਗਮ ਦੀ ਅਗਵਾਈ ਪੰਜਾਬ ਸਰਕਾਰ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਕਰਨਗੇ। ਇਸ ਮੌਕੇ ਰਾਜਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਅਤੇ ਐਮਐਲਏ ਕਰਤਾਰਪੁਰ ਸਾਹਿਬ ਸ੍ਰੀ ਬਲਕਾਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ।
ਇਸ ਮੌਕੇ ਨੂੰ ਹੋਰ ਮਹੱਤਵਪੂਰਨ ਬਣਾਉਣ ਲਈ ਡਾ. ਰਮਨ ਗੁਪਤਾ, ਸਿਵਲ ਸਰਜਨ ਜਲੰਧਰ; ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਜਲੰਧਰ; ਅਤੇ ਸ੍ਰੀ ਕੁਮਾਰ ਰਾਹੁਲ, ਪ੍ਰਿੰਸੀਪਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੀ ਵਿਸ਼ੇਸ਼ ਅਤੀਥੀ ਵਜੋਂ ਸ਼ਿਰਕਤ ਕਰਨਗੇ।
ਸਨ ਫਾਊਂਡੇਸ਼ਨ, ਡਾ. ਵਿਕਰਮਜੀਤ ਸਿੰਘ ਸਾਹਨੀ ਦੀ ਦੂਰਦਰਸ਼ੀ ਅਗਵਾਈ ਹੇਠ, ਸਮਾਜਿਕ ਸੇਵਾ, ਨਸ਼ਾ ਮੁਕਤੀ ਮੁਹਿੰਮ ਅਤੇ ਨੌਜਵਾਨਾਂ ਦੇ ਸ਼ਕਤੀਕਰਨ ਲਈ ਜਾਣਿਆ ਜਾਂਦਾ ਹੈ। ਪਿਛਲੇ ਸਾਲਾਂ ਵਿੱਚ ਫਾਊਂਡੇਸ਼ਨ ਨੇ ਦੇਸ਼ ਭਰ ਦੇ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਹ ਸਿਰਫ਼ ਨਸ਼ਾ ਛੁਡਾਉਣ 'ਤੇ ਹੀ ਨਹੀਂ ਟਿਕਿਆ, ਸਗੋਂ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਹੁਨਰਾਂ ਨਾਲ ਜੋੜ ਕੇ ਉਹਨਾਂ ਨੂੰ ਖ਼ੁਦਮੁਖਤਿਆਰ ਜੀਵਨ ਜੀਊਣ ਲਈ ਪ੍ਰੇਰਿਤ ਕਰਦਾ ਹੈ।
ਇਸ ਮੌਕੇ ਡਾ. ਸਾਹਨੀ ਨੇ ਕਿਹਾ, “ਨਸ਼ਾ ਮੁਕਤੀ ਸਿਰਫ਼ ਇਲਾਜ ਨਹੀਂ ਹੈ, ਇਹ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਨਾਮ ਹੈ। ਸਨ ਫਾਊਂਡੇਸ਼ਨ ਦਾ ਸੁਪਨਾ ਹੈ ਕਿ ਹਰ ਪੁਨਰਵਾਸਿਤ ਨੌਜਵਾਨ ਕਿਸੇ ਨਾ ਕਿਸੇ ਹੁਨਰ ਨਾਲ ਜੁੜ ਕੇ ਇੱਜ਼ਤ ਅਤੇ ਖ਼ੁਦਮੁਖਤਿਆਰੀ ਨਾਲ ਜੀਵਨ ਬਿਤਾ ਸਕੇ।”
ਜਲੰਧਰ ਵਿਖੇ ਸਥਾਪਿਤ ਇਹ ਹੁਨਰ ਵਿਕਾਸ ਕੇਂਦਰ ਤਕਨੀਕੀ ਅਤੇ ਪੇਸ਼ਾਵਰ ਤਾਲੀਮੀ ਕੋਰਸਾਂ ਦੀ ਸਹੂਲਤ ਪ੍ਰਦਾਨ ਕਰੇਗਾ, ਜਿਸ ਨਾਲ ਨਸ਼ਾ ਛੱਡ ਚੁੱਕੇ ਵਿਅਕਤੀ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਕੇ ਮੁੜ ਸਮਾਜ ਵਿੱਚ ਇੱਜ਼ਤ ਨਾਲ ਸ਼ਾਮਲ ਹੋ ਸਕਣ।
ਪੰਜਾਬ ਸਰਕਾਰ, ਜਿਲ੍ਹਾ ਪ੍ਰਸ਼ਾਸਨ ਅਤੇ ਸਨ ਫਾਊਂਡੇਸ਼ਨ ਦੀ ਇਹ ਸਾਂਝੀ ਕੋਸ਼ਿਸ਼ ਨਸ਼ਾ ਮੁਕਤੀ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਮੰਨੀ ਜਾ ਰਹੀ ਹੈ।