ਦੁਆਬਾ ਸਾਹਿਤ ਸਭਾ( ਰਜਿ.) ਗੜਸ਼ੰਕਰ ਦੀ ਮਾਸਿਕ ਇਕੱਤਰਤਾ ਹੋਈ l

ਗੜਸ਼ੰਕਰ, 2 ਨਵੰਬਰ - ਦੁਆਬਾ ਸਾਹਿਤ ਸਭਾ (ਰਜਿ.) ਗੜਸ਼ੰਕਰ (ਹੁਸ਼ਿ.) ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਡਾਕਟਰ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਿਕ ਗਾਂਧੀ ਪਾਰਕ ਸਥਿਤ ਦਫਤਰ ਸਾਹਿਤ ਸਭਾ ਅਤੇ ਸਵਰਗੀ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਗੜ੍ਹਸ਼ੰਕਰ ਵਿਖੇ ਹੋਈl ਇਸ ਮਾਸਿਕ ਇਕੱਤਰਤਾ ਵਿੱਚ ਪ੍ਰੋ. ਸੰਧੂ ਵਰਿਆਣਵੀ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ) ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏl

ਇਸ ਇਕੱਤਰਤਾ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਪਵਨ ਕੁਮਾਰ ਭੰਮੀਆਂ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ (ਸੇਖੋਂ )ਦੇ ਜਨਰਲ ਸਕੱਤਰ ਪ੍ਰੋਫੈਸਰ ਸੰਧੂ ਵਰਿਆਣਵੀ ਦੀ ਵਿਆਹ ਦੀ 45ਵੀਂ ਵਰੇ-ਗੰਢ ਅਤੇ ਅਵਤਾਰ ਸਿੰਘ ਪੱਖੋਵਾਲ ਦਾ ਜਨਮ ਦਿਨ ਸਾਂਝੇ ਤੌਰ ਤੇ ਮਨਾਇਆ ਗਿਆ ਅਤੇ ਸਾਹਿਤ ਦੇ ਅਜੋਕੇ ਦੌਰ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਕੱਤਰਤਾ ਵੱਲੋਂ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਨੂੰ ਲਾਜਮੀ ਵਿਸ਼ੇ ਵੱਜੋਂ ਪੜ੍ਹਾਉਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। 
ਕਵੀ ਦਰਬਾਰ ਵਿੱਚ ਸਰਵ ਸ਼੍ਰੀ ਪ੍ਰੋਫੈਸਰ ਸੰਧੂ ਵਰਿਆਣਵੀ, ਡਾਕਟਰ ਬਿੱਕਰ ਸਿੰਘ,ਅਮਰੀਕ ਹਮਰਾਜ਼ ਰਣਵੀਰ ਬੱਬਰ, ਅਵਤਾਰ ਸਿੰਘ ਪੱਖੋਵਾਲ ,ਓਮ ਪ੍ਰਕਾਸ਼ ਜਖਮੀ, ਜੋਗਾ ਸਿੰਘ ਭੰਮੀਆਂ, ਮਨੋਜ ਫਗਵਾੜਵੀ, ਸਰਵਣ ਸਿੱਧੂ, ਮੁਕੇਸ਼ ਕੁਮਾਰ ਗੁਜਰਾਤੀ, ਸ਼ਾਮ ਸੁੰਦਰ ਆਦਿ ਨੇ ਭਾਗ ਲਿਆl ਇਕੱਤਰਤਾ ਵਲੋਂ ਪੰਜਾਬੀ ਦੇ ਉੱਘੇ ਅਲੋਚਕ ਅਤੇ ਲੇਖਕ ਪ੍ਰੋਫੈਸਰ ਜੰਗ ਬਹਾਦਰ ਸੇਖੋਂ ਨੂੰ ਪ੍ਰਿੰਸੀਪਲ ਤੇਜਾ ਸਿੰਘ ਯਾਦਗਾਰੀ ਪੁਰਸਕਾਰ ਮਿਲਣ ਤੇ ਵਧਾਈ ਦਿੱਤੀ ਗਈ।
ਇਸ ਵੇਲੇ ਹੰਸਰਾਜ ਗੜ੍ਹਸ਼ੰਕਰ, ਬਲਬੀਰ ਜਗਪਾਲਪੁਰੀ, ਜੋਗਿੰਦਰ ਪਾਲ, ਕੁਲਵੰਤ ਰਾਮ, ਸਰੂਪ ਚੰਦ, ਮਲਕੀਤ ਰਾਮ, ਪਰਮਾਨੰਦ, ਗੁਰਮੇਲ ਸਿੰਘ, ਸਤਪਾਲ ਕਲੇਰ, ਮਨਜੀਤ ਕੁਮਾਰ ਅਤੇ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ। ਅੰਤ ਵਿੱਚ ਅਮਰੀਕ ਹਮਰਾਜ਼ ਨੇ ਆਏ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾl