ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਅਨਾਜ ਮੰਡੀ ਪਟਿਆਲਾ ਵਿਖੇ ਕੀਤੀ ਗਈ ਰੈਲੀ ਤੇ ਧਰਨਾ ਪ੍ਰਦਰਸ਼ਨ।

ਪਟਿਆਲਾ- ਬਹੁਜਨ ਸਮਾਜ ਪਾਰਟੀ ਵਲੋਂ ਅੱਜ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਤੇ ਜਿਲਾ ਪਟਿਆਲਾ ਦੇ ਵੱਖ ਵੱਖ ਪਿੰਡਾਂ ਵਿੱਚ ਦਲਿਤਾਂ ਤੇ ਹੋ ਰਹੇ ਜ਼ੁਲਮ ਅਤਿਆਚਾਰ ਧੱਕੇਸ਼ਾਹੀਆਂ ਝੂਠੇ ਮੁੱਕਦਮੇ ਤੇ ਖਾਸ ਕਰਕੇ ਪਿੰਡ ਬਠੋਈ ਕਲਾਂ ਵਿਖੇ ਦਲਿਤਾਂ ਵਲੋਂ ਪੰਚਾਇਤੀ ਜ਼ਮੀਨ ਬੋਲੀ ਦੇਣ ਤੋਂ ਬਾਅਦ 11 ਲੱਖ 50 ਹਜ਼ਾਰ ਰੁਪਏ ਬੀ ਡੀ ਪੀ ਓ ਰਾਹੀਂ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਬਾਵਜੂਦ ਜ਼ਮੀਨ ਦਾ ਕਬਜ਼ਾ ਨਾ ਲੈ ਕੇ ਦੇਣ ਵਿਰੁੱਧ ਅਨਾਜ ਮੰਡੀ ਪਟਿਆਲਾ ਵਿਖੇ ਰੈਲੀ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਪਟਿਆਲਾ- ਬਹੁਜਨ ਸਮਾਜ ਪਾਰਟੀ ਵਲੋਂ ਅੱਜ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਤੇ ਜਿਲਾ ਪਟਿਆਲਾ ਦੇ ਵੱਖ ਵੱਖ ਪਿੰਡਾਂ ਵਿੱਚ ਦਲਿਤਾਂ ਤੇ ਹੋ ਰਹੇ ਜ਼ੁਲਮ ਅਤਿਆਚਾਰ ਧੱਕੇਸ਼ਾਹੀਆਂ ਝੂਠੇ ਮੁੱਕਦਮੇ ਤੇ ਖਾਸ ਕਰਕੇ ਪਿੰਡ ਬਠੋਈ ਕਲਾਂ ਵਿਖੇ ਦਲਿਤਾਂ ਵਲੋਂ ਪੰਚਾਇਤੀ ਜ਼ਮੀਨ ਬੋਲੀ ਦੇਣ ਤੋਂ ਬਾਅਦ 11 ਲੱਖ 50 ਹਜ਼ਾਰ ਰੁਪਏ ਬੀ ਡੀ ਪੀ ਓ  ਰਾਹੀਂ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਬਾਵਜੂਦ ਜ਼ਮੀਨ ਦਾ ਕਬਜ਼ਾ ਨਾ ਲੈ ਕੇ ਦੇਣ ਵਿਰੁੱਧ ਅਨਾਜ ਮੰਡੀ ਪਟਿਆਲਾ ਵਿਖੇ ਰੈਲੀ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਐਮ ਐਲ ਏ, ਸਾਬਕਾ ਮੈਂਬਰ ਪਾਰਲੀਮੈਂਟ ਰਾਜ ਸਭਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਰੈਲੀ ਨੂੰ ਸੰਬੋਧਨ ਕੀਤਾ। ਉਹਨਾਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਬਸਪਾ ਸਮੱਰਥਕਾਂ ਨੂੰ ਦੱਸਿਆ ਕਿ ਬਸਪਾ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਕਿਉਂ ਸ਼ੁਰੂ ਕੀਤੀ ਗਈ। 
ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਮੌਜੂਦਾ ਸਰਕਾਰ ਚੱਲ ਰਹੀ ਹੈ। ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਬਦਲੀ ਸੀ ਪ੍ਰੰਤੂ ਇਹ ਸਰਕਾਰ ਨਿਕੰਮੀ ਹੀ ਸਾਬਤ ਹੋਈ। ਚੋਣਾਂ ਵਿੱਚ ਕੀਤੇ ਵਾਅਦੇ ਝੂਠੇ ਸਿੱਧ ਹੋਏ। ਪੰਜਾਬ ਵਿੱਚ ਦਲਿਤਾਂ ਤੇ ਅਤੇ ਖਾਸਕਰ ਜਿਲਾ ਪਟਿਆਲਾ ਵਿੱਚ ਦਲਿਤਾਂ ਤੇ ਪੱਛੜਿਆਂ ਤੇ ਜ਼ੁਲਮ ਅਤਿਆਚਾਰ ਧੱਕੇਸ਼ਾਹੀਆਂ,ਝੂਠੇ ਮੁੱਕਦਮੇ ਦਰਜ਼ ਕਰਨੇ ਕੁੱਟਮਾਰ ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ। ਪਿੰਡ ਬਠੋਈ ਕਲਾਂ ਵਿੱਚ ਦਲਿਤਾਂ ਨੇ ਪੰਚਾਇਤੀ ਜ਼ਮੀਨ ਬੋਲੀ ਦੇ ਕੇ 11 ਲੱਖ 50 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਪ੍ਰੰਤੂ ਸਰਕਾਰ ਵਲੋਂ ਉਨ੍ਹਾਂ ਨੂੰ ਹੁਣ ਤੱਕ ਕਬਜ਼ਾ ਨਹੀਂ ਦਵਾਇਆ ਗਿਆ। 
ਭੋਂ ਮਾਫੀਆ ਵਲੋਂ ਦਲਿਤਾਂ ਨੂੰ ਕੁਟਿਆ ਗਿਆ ਅੱਜ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ। ਇਸੇ ਤਰ੍ਹਾਂ ਹੀ ਮੰਡੋੜ ਪਿੰਡ ਵਿੱਚ ਹੋਇਆ, ਪਿੰਡ ਭਾਂਖਰ ਵਿਚ ਦਲਿਤਾਂ ਤੇ ਝੂਠੇ ਮੁੱਕਦਮੇ ਦਰਜ਼ ਕੀਤੇ ਗਏ। ਬਸਪਾ ਇਹ ਬਰਦਾਸ਼ਤ ਨਹੀਂ ਕਰੇਗੀ। ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ 2027 ਵਿੱਚ ਉਸੇ ਹੀ ਤਰ੍ਹਾਂ ਆਪ ਪਾਰਟੀ ਦੀ ਸਰਕਾਰ ਨੂੰ ਬਦਲ ਦੇਣਗੇ ਜਿਸ ਤਰ੍ਹਾਂ  ਉਨਾਂ ਨੇ ਦੂਜੀਆਂ ਪੁਰਾਣੀਆਂ ਸਰਕਾਰਾਂ ਨੂੰ ਬਦਲਿਆ ਸੀ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ 2027 ਵਿੱਚ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣਗੇ।
  ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਵਲੋਂ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਦਿੱਤੀ ਗਈ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮਹਿਰਾ ਨੇ ਪੱਛੜੇ ਸਮਾਜ ਨੂੰ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਅਤੇ ਉਨਾਂ ਦੇ ਹਿੱਤ  ਬਹੁਜਨ ਸਮਾਜ ਪਾਰਟੀ ਵਿੱਚ ਹੀ ਸੁਰੱਖਿਆ ਹਨ। ਜਿਵੇਂ ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਸਾਰਿਆਂ ਸੂਬਿਆਂ ਤੋਂ ਪਹਿਲਾਂ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ।
ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਪਟਿਆਲਾ ਜੋਨ ਦੇ ਇਨਚਾਰਜ ਲੈਕਚਰ ਅਮਰਜੀਤ ਸਿੰਘ ਜਲੂਰ ਸੂਬਾ ਜਨਰਲ ਸਕੱਤਰ ਜੋਨ ਚਾਰਜ ਪਟਿਆਲਾ ,ਰਾਜਾ ਰਜਿੰਦਰ ਸਿੰਘ ਨਨਹੇੜੀਆਂ ਸੂਬਾ ਜਨਰਲ ਸਕੱਤਰ, ਜੋਗਾ ਸਿੰਘ ਪਨੋਦੀਆ ਸੂਬਾ ਜਨਰਲ ਸਕੱਤਰ ,ਡਾਕਟਰ ਮੱਖਣ ਸਿੰਘ ਸੂਬਾ ਜਨਰਲ ਸਕੱਤਰ, ਜਗਜੀਤ ਸਿੰਘ ਛੜਬੜ ਸੂਬਾ ਜਨਰਲ ਸਕੱਤਰ, ਸ੍ਰੀ ਪਵਿੱਤਰ ਸਿੰਘ ਸੰਗਰੂਰ ਵੱਲੋਂ 78 ਸਾਲਾਂ ਦੀ ਆਜ਼ਾਦੀ ਵਿੱਚ ਅਨੁਸੂਚਿਤ ਜਾਤੀ ਪਛੜੀਆਂ ਸ਼੍ਰੇਣੀਆਂ ਨਾਲ ਹੁੰਦੀਆਂ ਜ਼ਿਆਦਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਰੈਲੀ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਮੇਜਰ ਸਿੰਘ ਟਿੱਬੀ ਨੇ ਕੀਤੀ। ਰੈਲੀ ਤੇ ਬਾਅਦ ਧਰਨਾ ਪ੍ਰਦਰਸ਼ਨ ਕਰਕੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਚੌਂਕ ਵਿਖੇ ਜਾਮ ਲਗਾਉਣ ਤੋਂ ਬਾਅਦ ਏ ਡੀ ਸੀ ਪਟਿਆਲਾ ਨੇ ਪਹੁੰਚ ਕੇ ਮੰਗ ਪੱਤਰ ਲਿਆ ਅਤੇ ਮੰਗ ਪੱਤਰ ਤੇ ਮੰਗਾਂ ਪੂਰੀਆਂ ਕਰਨ ਲਈ 7 ਦਿਨ ਦਾ ਸਮਾਂ ਦੇਣ ਤੋਂ ਬਾਅਦ ਧਰਨਾ ਚੁੱਕਿਆ ਗਿਆ ਗਿਆ। 
ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਰਾਮ ਲਾਲ ਰਾਠੀਆਂ ਜਿਲਾ ਕੈਸ਼ੀਅਰ ਗੁਰਮੀਤ ਸਿੰਘ ਬਹਾਦਰਗੜ੍ਹ, ਜਿਲਾ ਇੰਚਾਰਜ ਅੰਗਰੇਜ਼ ਸਿੰਘ, ਹਰਦੀਪ ਸਿੰਘ ਚੁੰਬਰ ਪ੍ਰਧਾਨ ਬਾਮਸੇਫ ਜੋਨ ਇੰਚਾਰਜ ਪਟਿਆਲਾ, ਗੁਰਮੱਖ ਸਿੰਘ ਫੱਗਣਮਾਜਰਾ ਬਾਮਸੇਫ, ਗੁਰਪ੍ਰੀਤ ਸਿੰਘ ਗੁਰੂ ਬਾਮਸੇਫ, ਸੁਖਲਾਲ ਜ਼ਿਲਾ ਕੁਆਰਡੀਨੇਟਰ ਸਰਜੀਤ ਸਿੰਘ ਗੋਰੀਆ ਰੂਪ ਸਿੰਘ ਬਠੋਈ,  ਪ੍ਰਧਾਨ ਮੋਹਨ ਲਾਲ ਸਮਾਣਾ ,ਜਰਨੈਲ ਸਿੰਘ ਬਿੱਟੂ ਸਮਾਨਾ, ਰਜਿੰਦਰ ਸਿੰਘ ਚੱਪੜ  ਪ੍ਰਧਾਨ ਰਾਜਪੁਰਾ, ਗੁਰਦੀਪ ਸਿੰਘ ਜੱਗੀ ਪ੍ਰਧਾਨ ਨਾਭਾ, ਐਡਵੋਕੇਟ ਜਸਪਾਲ ਸਿੰਘ, ਕਮਲਪ੍ਰੀਤ ਸੁਨੀਤਾ ਪ੍ਰਧਾਨ ਲੇਡੀਜ ਵਿੰਗ ਜਿਲਾ ਪਟਿਆਲਾ ਸਤਵੀਰ ਸਿੰਘ ਨਾਈਵਾਲਾ ਗੁਰਦਾਸ ਸਿੰਘ ਘੜਾਮਾ ਜਿਲਾ ਸਕੱਤਰ, ਲਾਲ ਚੰਦ ਸ਼ਹਿਰੀ ਪ੍ਰਧਾਨ, ਰਵੀ ਵਾਲਮੀਕੀ ਦਿਹਾਤੀ ,ਹਰਦੀਪ ਸਿੰਘ ਧਾਲੀਵਾਲ ਪ੍ਰਧਾਨ ਸਨੌਰ ,ਸੁਖਵਿੰਦਰ ਸਿੰਘ ਪ੍ਰਧਾਨ ਘਨੌਰ ਕਰਨੈਲ ਸਿੰਘ ਝਿੱਲ, ਕੁਸ਼ਵਿੰਦਰ ਕਲਿਆਣ, ਅਜੈਬ ਸਿੰਘ ਬਠੋਈ,  ਆਦਿ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਾਗ ਲਿਆ।