ਡਿਪਟੀ ਸਪੀਕਰ ਰੌੜੀ ਵੱਲੋਂ ਗੜ੍ਹਸੰਕਰ ਹਲਕੇ ਵਿੱਚ ਜਿਮ ਅਤੇ ਖੇਡ ਗ੍ਰਾਊਂਡਾਂ ਲਈ ਗ੍ਰਾਂਟਾਂ ਜਾਰੀ
ਗੜ੍ਹਸੰਕਰ, 30 ਅਗਸਤ- ਪਿਛਲੇ ਕਈ ਦਿਨਾਂ ਤੋਂ ਹਲਕਾ ਗੜ੍ਹਸੰਕਰ ਯੂਥ ਦਫ਼ਤਰ ਵਿੱਚ ਹੋ ਰਹੀਆਂ ਮੀਟਿੰਗਾਂ ਵਿੱਚ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਆਪਣੇ ਪਿੰਡਾਂ ਵਿੱਚ ਜਿਮ ਅਤੇ ਖੇਡ ਸਟੇਡੀਅਮ ਗ੍ਰਾਊਂਡ ਬਣਾਉਣ ਦੀ ਮੰਗ ਰੱਖੀ ਸੀ। ਇਨ੍ਹਾਂ ਮੀਟਿੰਗਾਂ ਦੀ ਅਗਵਾਈ ਹਲਕਾ ਗੜ੍ਹਸੰਕਰ ਦੇ ਯੂਥ ਕੋਆਰਡੀਨੇਟਰ ਪ੍ਰਿਸ਼ ਨੇ ਕੀਤੀ।

ਅੱਜ ਵਿਧਾਨ ਸਭਾ ਹਲਕਾ ਗੜ੍ਹਸੰਕਰ ਵਿੱਚ ਹੋਈ ਮਹੱਤਵਪੂਰਨ ਮੀਟਿੰਗ ਦੌਰਾਨ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਉਨ੍ਹਾਂ ਪਿੰਡਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਜਿਥੇ ਖੇਡ ਮੈਦਾਨਾਂ ਅਤੇ ਜਿਮ ਦੀ ਮੰਗ ਕੀਤੀ ਗਈ ਸੀ। ਗ੍ਰਾਂਟਾਂ ਦੀ ਰਕਮ 20 ਲੱਖ ਤੋਂ 40 ਲੱਖ ਰੁਪਏ ਤੱਕ ਦਿੱਤੀ ਗਈ ਹੈ, ਜੋ ਹਰ ਪਿੰਡ ਦੀ ਡਿਮਾਂਡ ਅਨੁਸਾਰ ਜਾਰੀ ਹੋਈ।
ਇਨ੍ਹਾਂ ਕਿਹਾ ਥੋੜ੍ਹੇ ਹੀ ਦਿਨਾਂ ਵਿੱਚ ਇਨ੍ਹਾਂ ਖੇਡ ਮੈਦਾਨਾਂ ਅਤੇ ਜਿਮਾਂ ਦੇ ਉਦਘਾਟਨ ਕੀਤੇ ਜਾਣਗੇ। ਇਸ ਮੌਕੇ ਯੂਥ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਰਕਾਰ ਦੇ ਯਤਨਾਂ ਦੀ ਸਾਰ੍ਹਾ ਕੀਤੀ ਗਈ।