ਨੈਤਿਕਤਾ ਦੇ ਅਧਾਰ ’ਤੇ ਅਸਤੀਫ਼ਾ ਦੇਣ ਸਿਹਤ ਮੰਤਰੀ : ਸੰਜੀਵ ਸ਼ਰਮਾ ਕਾਲੂ

ਪਟਿਆਲਾ, 28 ਜਨਵਰੀ- ਯੂਥ ਕਾਂਗਰਸ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਸਿਹਤ ਵਿਭਾਗ ਦੇ ਦਾਅਵਿਆਂ ਸਬੰਧੀ ਤਿੱਖੀ ਨੁਕਤਾਚੀਨੀ ਕਰਦਿਆਂ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਸਿਹਤ ਕ੍ਰਾਂਤੀ ਦੇ ਦਾਅਵੇ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਹੀ ਫੇਲ੍ਹ ਹੋ ਕੇ ਰਹਿ ਗਏ ਹਨ। ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨਾਲ ਮੁਲਾਕਾਤ ਮਗਰੋਂ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿਚ ਸਥਿਤ ਮਾਲਵਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਵਿਚ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ, ਉਥੇ ਹੀ ਸੇਵਾਵਾਂ ਨਿਭਾ ਰਹੇ ਡਾਕਟਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੋਸ਼ ਲਾਇਆ ਸਿਹਤ ਮੰਤਰੀ ਵਲੋਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਸਮੱਸਿਆ ਨੂੰ ਦੱਸਣ ਵਾਲਿਆਂ ਨੂੰ ਹੀ ਦਬਕਾਇਆ ਜਾ ਰਿਹਾ ਹੈ। ਸੰਜੀਵ ਸ਼ਰਮਾ ਨੇ ਕਿਹਾ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਪੂਰੇ ਮਾਲਵੇ ਤੋਂ ਲੋਕ ਇਲਾਜ ਕਰਵਾਉਣ ਪੁੱਜਦੇ ਹਨ ਪਰ ਪਿਛਲੇ ਢਾਈ ਸਾਲਾਂ ਵਿਚ ਹਸਪਤਾਲ ਲਈ ‘ਆਪ’ ਸਰਕਾਰ ਨੇ ਗੱਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਅਜਿਹੇ ਰਵੱਈਏ ਕਰਕੇ ਲੋਕਾਂ ਦਾ ਹੁਣ ਇਸ ਹਸਪਤਾਲ ਤੋਂ ਭਰੋਸਾ ਵੀ ਖਤਮ ਹੁੰਦਾ ਜਾ ਰਿਹਾ ਹੈ।
ਸਰਕਾਰੀ ਹਸਪਤਾਲ ਵਿਚ ਓਪ੍ਰੇਸ਼ਨ ਥੀਏਟਰ ਵਿਚ ਓਪ੍ਰੇਸ਼ਨ ਦੌਰਾਨ ਮਸ਼ੀਨਾਂ ਦਾ ਬੰਦ ਹੋਣਾ ਸਭ ਤੋਂ ਵੱਧ ਖਤਰਨਾਕ ਹੈ। ਹਸਪਤਾਲ ਵਿਚ ਬਿਜਲੀ ਬੰਦ ਹੋਣ ਦੀ ਘਟਨਾ ਇਹ ਪਹਿਲੀ ਨਹੀਂ ਸੀ ਸਗੋਂ ਪਹਿਲਾਂ ਵੀ ਕਈ ਵਾਰ ਅਜਿਹਾ ਵਾਪਰ ਚੁੱਕਿਆ ਹੈ। ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਦੇ ਕਥਿਤ ਫੋਕੇ ਦਾਅਵਿਆਂ ਦਾ ਪਰਦਾਫਾ਼ਸ ਹੋ ਗਿਆ ਹੈ ਤੇ ਹੁਣ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਨੈਤਿਕਤਾ ਦੇ ਅਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। 
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ ਦਿਨਾਂ ਵਿਚ ਸਿਹਤ ਸੇਵਾਵਾਂ ਵਿਚ ਸੁਧਾਰ ਨਾ ਹੋਇਆ ਤੇ ਡਾਕਟਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਥ ਕਾਂਗਰਸ ਸਿਹਤ ਮੰਤਰੀ ਖਿਲਾਫ ਤਿੱਖਾ ਸੰਘਰਸ਼ ਵਿਢੇਗੀ। ਇਸ ਮੌਕੇ ਡਾ. ਮਹਿਤਾਬ ਬਲ, ਡਾ. ਮਿਲਨਪ੍ਰੀਤ ਥਿੰਦ, ਸਾਬਕਾ ਕੌਂਸਲਰ ਸੇਵਕ ਸਿੰਘ ਝਿੱਲ, ਪਟਿਆਲਾ ਹਲਕਾ ਸ਼ਹਿਰੀ ਪ੍ਰਧਾਨ ਅਭਿਨਵ ਸ਼ਰਮਾ, ਮਾਧਵ ਸਿੰਗਲਾ ਹਲਕਾ ਦਿਹਾਤੀ ਪ੍ਰਧਾਨ, ਰਿਧਮ ਸ਼ਰਮਾ ਤੇ ਹੋਰ ਮੌਜੂਦ ਸਨ।