
ਕਪੂਰਥਲਾ ਵੱਲੋਂ ਜ਼ਿਲ੍ਹਾ ਪੱਧਰ ਦੇ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਸਾਲ 2025 ਮੁਕਾਬਲੇ ਲਈ ਮਿਤੀ 05-07-2025 ਤੱਕ ਐਂਟਰੀਆਂ ਦੀ ਮੰਗ
ਕਪੂਰਥਲਾ (ਪੈਗਾਮ ਏ ਜਗਤ) ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਦੱਸਿਆ ਗਿਆ ਹੈ ਕਿ ਨਿਰਦੇਸ਼ਕ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਦੇ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਸਾਲ 2025 ਜੋ ਕਿ ਮਹੀਨਾ ਅਗਸਤ 2025 ਵਿੱਚ ਕਰਵਾਏ ਜਾਣੇ ਹਨ, ਇਸ ਮੁਕਾਬਲੇ ਲਈ ਆਪਣੀ ਸੰਸਥਾ ਦੇ ਵਿਦਿਆਰਥੀਆਂ ਦੀਆਂ ਐਂਟਰੀਆਂ ਮਿਤੀ 05-07-2025 ਤੱਕ ਦਫ਼਼ਤਰ ਨੂੰ ਭੇਜੇ ਜਾਣ।
ਕਪੂਰਥਲਾ (ਪੈਗਾਮ ਏ ਜਗਤ) ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਦੱਸਿਆ ਗਿਆ ਹੈ ਕਿ ਨਿਰਦੇਸ਼ਕ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਦੇ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਸਾਲ 2025 ਜੋ ਕਿ ਮਹੀਨਾ ਅਗਸਤ 2025 ਵਿੱਚ ਕਰਵਾਏ ਜਾਣੇ ਹਨ, ਇਸ ਮੁਕਾਬਲੇ ਲਈ ਆਪਣੀ ਸੰਸਥਾ ਦੇ ਵਿਦਿਆਰਥੀਆਂ ਦੀਆਂ ਐਂਟਰੀਆਂ ਮਿਤੀ 05-07-2025 ਤੱਕ ਦਫ਼਼ਤਰ ਨੂੰ ਭੇਜੇ ਜਾਣ।
ਇਸ ਵਿੱਚ ਤਜਵੀਜ ਭੇਜਣ ਲਈ ਸੰਸਥਾ ਦਾ ਨਾਮ, ਵਿਦਿਆਰਥੀ ਦਾ ਨਾਮ, ਮਾਤਾ/ਪਿਤਾ ਦਾ ਨਾਮ, ਕੀਤੇ ਜਾ ਰਹੇ ਕੋਰਸ/ਜਮਾਤ ਦਾ ਨਾਮ, ਜਨਮ ਮਿਤੀ, ਸਪੰਰਕ ਨੰਬਰ ਆਦਿ ਵੇਰਵੇ ਆਪਣੀ ਸੰਸਥਾ ਤੋਂ ਤਸਦੀਕ ਕਰਵਾ ਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਿਖੇ ਮਿਤੀ 05/07/2025 ਤੱਕ ਹਰ ਹਾਲਤ ਲਿਖਤੀ ਰੂਪ ਵਿੱਚ ਪੁੱਜਦੇ ਕੀਤੇ ਜਾਣ।
ਇਹ ਧਿਆਨ ਦੇਣ ਯੋਗ ਹੈ ਕਿ ਇਸ ਮੁਕਾਬਲੇ ਲਈ ਵਰਗ (ੳ) ਅੱਠਵੀਂ ਸ਼੍ਰੇਣੀ ਤੱਕ, ਵਰਗ (ਅ) ਨੋਵੀਂ ਤੋਂ ਬਾਰਵੀਂ ਤੱਕ ਅਤੇ ਵਰਗ ((ੲ) ਲਈ ਬੀ.ਏ/ ਬੀ.ਕਾਮ/ ਬੀ.ਐਸ.ਸੀ. / ਅਤੇ ਬੀ.ਸੀ.ਏ (ਗਰੈਜੁਏਸ਼ਨ) ਤੱਕ ਲਈ ਤਜਵੀਜ ਭੇਜੀ ਜਾ ਸਕਦੀ ਹੈ। ਇੱਕ ਸੰਸਥਾ ਹਰ ਵਰਗ ਵਿੱਚ ਵੱਧ ਤੋਂ ਵੱਧ ਦੋ ਵਿਦਿਆਰਥੀ ਹੀ ਭੇਜ ਸਕਦੀ ਹੈ।
ਇਸ ਮੁਕਾਬਲੇ ਵਿੱਚ ਐਂਟਰੀ ਭੇਜਣ ਲਈ ਕੋਈ ਵੀ ਫ਼ੀਸ ਨਹੀਂ ਹੈ। ਸਿੱਧੇ ਤੌਰ ਤੇ ਐਂਟਰੀ ਲੈ ਕੇ ਆਉਣ ਵਾਲੇ ਵਿਦਿਆਰਥੀ ਆਪਣੀ ਜਨਮ ਮਿਤੀ ਸੰਸਥਾ ਤੋਂ ਤਸਦੀਕ ਕਰਵਾ ਕੇ ਲਿਆਉਣਾ ਯਕੀਨੀ ਬਣਾਉਣ। ਇਸ ਮੁਕਾਬਲੇ ਵਿੱਚ ਵਿਦਿਆਰਥੀ ਤੋਂ ਪੰਜਾਬੀ ਸਾਹਿਤ, ਧਰਮ, ਭਾਸ਼ਾ, ਸ਼ਖਸ਼ੀਅਤਾ, ਸੱਭਿਆਚਾਰ, ਇਤਿਹਾਸ ਅਤੇ ਭੂਗੋਲ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ।
ਇਹ ਮੁਕਾਬਲਾ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਤੇ ਕਰਵਾਇਆ ਜਾਵੇਗਾ। ਜ਼ਿਲ੍ਹੇ ਵਿੱਚੋਂ ਪਹਿਲੇ ਪੱਧਰ ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਜ਼ਿਲ੍ਹਾ ਪੱਧਰੀ ਮੁਕਾਬਲਾ ਲਿਖ਼ਤੀ ਹੋਵੇਗਾ ਅਤੇ ਰਾਜ ਪੱਧਰੀ ਮੁਕਾਬਲਾ ਮੌਖ਼ਕ ਅਤੇ ਵਿਅਕਤੀਗਤ ਰੂਪ ਵਿੱਚ ਹੋਵੇਗਾ। ਜ਼ਿਲ੍ਹਾ ਪੱਧਰ ਤੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ, ਵੱਲੋਂ ਨਕਦੀ ਪੁਰਸਕਾਰ ਅਤੇ ਸਰਟੀਫ਼ਿਕੇਟ ਦਿੱਤਾ ਜਾਵੇਗਾ।
ਇਸ ਮੁਕਾਬਲੇ ਸੰਬੰਧੀ ਨਿਯਮ ਅਤੇ ਨਮੂਨਾ ਪੁਸਤਕ ਜ਼ਿਲ੍ਹਾ ਭਾਸ਼ਾ ਦਫ਼ਤਰ ਕਮਰਾ ਨੰਬਰ 404, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਲ੍ਹੇ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਨੂੰ ਬੇਨਤੀ ਹੈ ਕਿ ਉਹ ਇਸ ਪ੍ਰਸ਼ਨੌਤਰੀ ਮੁਕਾਬਲੇ ਵਿੱਚ ਆਪਣੇ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ। ਸੰਸਥਾ ਇਹ ਤਜਵੀਜ ਤਿਆਰ ਕਰਕੇ ਇਸ ਦਫ਼ਤਰ ਦੀ ਈ ਮੇਲ [email protected] ਤੇ ਜਾਂ ਦਫ਼ਤਰ ਦੇ ਕਲਰਕ ਸ਼੍ਰੀ ਮਨੀਸ਼ ਕੁਮਾਰ ਦੇ ਮੋਬਾਇਲ ਨੰਬਰ 64840-61290 ਤੇ ਵੱਟਸ ਐਪ ਸੰਦੇਸ਼ ਰਾਹੀਂ ਭੇਜ ਸਕਦੀ ਹੈ।
