ਸਿਵਲ ਹਸਪਤਾਲ ਟਾਂਡਾ ਵਿਖੇ ਨੇਤਰਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ-ਡਾ ਸੈਣੀ

ਹੁਸ਼ਿਆਰਪੁਰ-ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸਐਮਓ ਡਾਕਟਰ ਕਰਨ ਕੁਮਾਰ ਸੈਣੀ ਦੀ ਯੋਗ ਅਗਵਾਈ ਹੇਠ ਨੇਤਰਦਾਨ ਨੈਸ਼ਨਲ ਆਈ ਡੋਨੇਸ਼ਨ ਪੰਦਰਵਾੜਾ ਮਿਤੀ 25 ਅਗਸਤ ਤੋਂ 8 ਸਤੰਬਰ 2025 ਤੱਕ ਲਗਾਇਆ ਜਾ ਰਿਹਾ ਹੈ।

ਹੁਸ਼ਿਆਰਪੁਰ-ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸਐਮਓ ਡਾਕਟਰ ਕਰਨ ਕੁਮਾਰ ਸੈਣੀ ਦੀ ਯੋਗ ਅਗਵਾਈ ਹੇਠ ਨੇਤਰਦਾਨ ਨੈਸ਼ਨਲ ਆਈ ਡੋਨੇਸ਼ਨ ਪੰਦਰਵਾੜਾ ਮਿਤੀ 25 ਅਗਸਤ ਤੋਂ 8 ਸਤੰਬਰ 2025 ਤੱਕ ਲਗਾਇਆ ਜਾ ਰਿਹਾ ਹੈ।
 ਸਿਵਿਲ ਹਸਪਤਾਲ ਟਾਂਡਾ ਵਿਖੇ ਲੱਗਣ ਵਾਲੇ ਇਸ ਨੇਤਰਦਾਨ ਪੰਦੜਵਾੜੇ  ਸਬੰਧੀ ਜਾਣਕਾਰੀ ਦਿੰਦਿਆਂ ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਨੇਤਰਦਾਨ ਮਹਾਂਦਾਨ ਹੈ।
 ਜੋ ਸਾਡੇ ਵੱਲੋਂ ਦਾਨ ਕੀਤੀਆਂ ਗਈਆਂ ਅੱਖਾਂ ਕਿਸੇ ਨੇਤਰਹੀਣ ਵਿਅਕਤੀ ਦੀ ਹਨੇਰੀ ਜ਼ਿੰਦਗੀ ਵਿੱਚ ਉਜਾਲੇ ਦਾ ਕੰਮ ਕਰਦੀਆਂ ਹਨ, ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣ ਵਾਲੇ ਇਸ ਬਲਾਕ ਪੱਧਰੀ ਸਮਾਗਮ ਨੂੰ ਕਰਾਉਣ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਦਾਨ ਕਰਨ ਪ੍ਰਤੀ ਜਾਗਰੂਕ ਕੀਤਾ ਜਾ ਸਕੇ। 
ਇਸ ਦੌਰਾਨ ਡਾਕਟਰ ਪਰਮਿੰਦਰ ਕੌਰ ਨੇ ਨੇਤਰਦਾਨ ਕਰਨ ਸੰਬੰਧੀ ਜਰੂਰੀ ਜਾਣਕਾਰੀ ਵੀ ਸਾਂਝੀ ਕੀਤੀ, ਉਹਨਾਂ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਹੋਣ ਤੋਂ 6 ਘੰਟੇ ਦੇ ਅੰਦਰ ਹੀ ਕੀਤੀਆਂ ਜਾ ਸਕਦੀਆਂ ਹਨ ਤੇ ਇਸ ਨੂੰ ਕਿਸੇ ਵੀ ਉਮਰ ਵਿੱਚ ਦਾਨ ਕੀਤਾ ਜਾ ਸਕਦਾ ਹੈ। ਸਿਰਫ ਏਡਜ ਪੀੜਤ, ਪੀਲੀਆ, ਬਲੱਡ ਕੈਸਰ ਅਤੇ ਦਿਮਾਗੀ ਬੁਖਾਰ ਤੋਂ ਗ੍ਰਸਤ ਵਿਅਕਤੀ ਦੀਆਂ ਅੱਖਾਂ ਦਾਨ ਨਹੀਂ ਹੋ ਸਕਦੀਆਂ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਮਹਿੰਦਰ ਸਿੰਘ ਐਮਐਲਏ ਜਸਬੀਰ ਸਿੰਘ ਰਾਜਾ ਦੇ ਪਿਤਾ, ਡਾਕਟਰ ਕੇਵਲ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ,, ਸਟੇਟ ਅਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ, ਅਪਥਾਲਮਿਕ ਅਫ਼ਸਰ ਜਸਵਿੰਦਰ ਸਿੰਘ, ਅਵਤਾਰ ਸਿੰਘ ਬੀਈਈ, ਗੁਰਜੀਤ ਸਿੰਘ ਜਾਜਾ, ਕੁਲਵੀਰ ਸਿੰਘ,ਰਾਜੀਵ ਪਾਲ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।