ਡਿਪਟੀ ਕਮਿਸ਼ਨਰ ਨੇ ਨਵੇਂ ਸਾਲ ’ਤੇ ਲੋੜਵੰਦਾਂ ਨੂੰ ਵੰਡੀ ਰਾਹਤ ਸਮੱਗਰੀ

ਹੁਸ਼ਿਆਰਪੁਰ- ਨਵੇਂ ਸਾਲ ਦੇ ਮੌਕੇ ’ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਅੱਜ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਰੂਰਤਮੰਦਾਂ ਨੂੰ ਸਹਿਯੋਗ ਸਮੱਗਰੀ ਵੰਡੀ। ਕੌਂਟਮ ਪੇਪਰਜ ਮਿਲ ਵਲੋਂ ਰੈਡ ਕਰਾਸ ਸੁਸਾਇਟੀ ਨੂੰ ਸੀ.ਐਸ.ਆਰ ਤਹਿਤ ਸਹਿਯੋਗ ਕੀਤਾ ਗਿਆ ਜੋ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਪ੍ਰੋਗਰਾਮ ਦੌਰਾਨ ਜ਼ਰੂਰਤਮੰਦ ਵਿਅਕਤੀਆਂ ਨੂੰ ਸਿਲਾਈ ਮਸ਼ੀਨ, ਦਿਵਿਆਂਗਾਂ ਨੂੰ ਮੋਟਰਾਈਜਡ ਟਰਾਈਸਾਇਕਲ, ਰਾਸ਼ਨ ਕਿੱਟ, ਹਾਇਜੀਨ ਕਿੱਟ ਅਤੇ ਕੰਬਲ ਵੰਡੇ ਗਏ।

ਇਨ੍ਹਾਂ ਵਸਤੂਆਂ ਦੀ ਵੰਡ ਉਨ੍ਹਾਂ ਲੋਕਾਂ ਨੂੰ ਕੀਤੀ ਗਈ ਜੋ ਆਪਣੀ ਰੋਜ਼ੀ-ਰੋਟੀ ਕਮਾਉਣ ਅਤੇ ਰੋਜ਼ਾਨਾ ਜੀਵਨ ਵਿਚ ਆਤਮਨਿਰਭਰ ਬਣਨ ਲਈ ਸੰਘਰਸ਼ ਕਰ ਰਹੇ ਹਨ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਮੌਕੇ ’ਤੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੰਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਨਵਾਂ ਸਾਲ ਸਾਡੇ ਸਾਰਿਆਂ ਲਈ ਇਕ ਨਵਾਂ ਸੰਕਲਪ ਲੈਣ ਦਾ ਸਮਾਂ ਹੈ।ਉਨ੍ਹਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਆਪਣੇ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕਰੀਏ। ਇਹ ਸਮੂਹ ਯਤਨ ਹੀ ਸਮਾਜ ਨੂੰ ਬਿਹਤਰ ਅਤੇ ਮਜ਼ਬੂਤ ਬਣਾਏਗਾ।ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਮਰੱਥਾ ਅਨੁਸਾਰ ਸਮਾਜ ਸੇਵਾ ਵਿਚ ਯੋਗਦਾਨ ਦੇਣ ਅਤੇ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਅੱਗੇ ਆਉਣ। 
ਕੋਮਲ ਮਿੱਤਲ ਨੇ ਕੌਂਟਮ ਪੇਪਰਜ਼ ਮਿਲ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸੀ.ਐਸ.ਆਰ ਤਹਿਤ 50 ਮੋਟਰਾਈਜਡ ਟਰਾਈਸਾਇਕਲ ਦੇਣ ਅਤੇ ਮੈਡੀਕਲ ਰਾਹਤ ਫੰਡ ਲਈ ਸਹਾਇਤਾ ਦੇਣ ’ਤੇ ਧੰਨਵਾਦ ਪ੍ਰਗਟ ਕੀਤਾ।ਉਨ੍ਹਾਂ ਕੌਂਟਮ ਪੇਪਰਜ਼ ਮਿਲ ਦੀ ਸਮਾਜ ਸੇਵਾ ਦੇ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਦੇ ਯੋਗਦਾਨ ਨਾਲ ਸਮਾਜ ਦੇ ਜ਼ਰੂਰਤਮੰਦ ਵਰਗ ਨੂੰ ਵੱਡੀ ਰਾਹਤ ਮਿਲਦੀ ਹੈ। ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਲਗਾਤਾਰ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਮੋਹਰੀ ਭੂਮਿਕਾ ਨਿਭਾਅ ਰਹੀ ਹੈ। 
ਪ੍ਰੋਗਰਾਮ ਵਿਚ ਐਸ.ਡੀ.ਐਮ ਹੁਸ਼ਿਆਰਪੁਰ ਸੰਜੀਵ ਸ਼ਰਮਾ, ਰੈਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਕੌਂਟਮ ਪੇਪਰਜ਼ ਮਿਲ ਦੇ ਸੀ.ਈ.ਓ ਸੁਸ਼ੀਲ ਖੇਤਾਨ, ਸੀਨੀਅਰ ਜਨਰਲ ਮੈਨੇਜਰ ਅਗੇਸ਼ ਕੁਮਾਰ ਗੁਪਤਾ ਤੋਂ ਇਲਾਵਾ ਰੈਡ ਕਰਾਸ ਸੁਸਾਇਟੀ ਦੇ ਮੈਂਬਰ ਰਾਜੀਵ ਬਜਾਜ, ਵਿਨੋਦ ਓਹਰੀ, ਆਗਿਆਪਾਲ ਸਿੰਘ ਸਾਨੀ, ਰਾਕੇਸ਼ ਕਪਿਲਾ, ਕੁਮਕੁਮ ਸੂਦ, ਕਰਮਜੀਤ ਕੌਰ ਆਹਲੂਵਾਲੀਆ, ਸਨੇਹ ਜੈਨ ਵੀ ਮੌਜੂਦ ਸਨ।