ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਪਿੰਡ ਖਰਾਬਗੜ੍ਹ ਵਿਖੇ ਨੌਜਵਾਨ ਸਾਥੀਆਂ ਨਾਲ ਖੂਨਦਾਨ ਕੈਂਪ ਆਯੋਜਿਤ ਕੀਤਾ
ਪਟਿਆਲਾ, 29/08/2025:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਖਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਪਿੰਡ ਖਰਾਬਗੜ੍ਹ ਵਿਖੇ ਨੋਜਵਾਨ ਸਾਥੀ ਗੁਰਪ੍ਰੀਤ ਸਿੰਘ ਸੀ.ਐਪ.ਪੀ ਅਤੇ ਜਸਪਾਲ ਸਰਪੰਚ ਗ੍ਰਾਮ ਪੰਚਾਇਤ ਖਰਾਬਗੜ੍ਹ ਮਲਕੀਤ ਸਿੰਘ, ਅੰਕਿਤ ਸਿੰਘ, ਪ੍ਰਦੀਪ ਕੁਮਾਰ ਗੋਪੀ, ਤਰਸੇਮ ਸਿੰਘ ਯੁਵਾ ਗਰੁੱਪ ਖਰਾਬਗੜ੍ਹ ਦੇ ਸਹਿਯੋਗ ਨਾਲ ਗੁਗਾਮਾੜੀ ਖਰਾਬਗੜ੍ਹ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ।

ਜਿਸ ਵਿੱਚ ਗੁਰਦੀਪ ਸਿੰਘ, ਹੈਪੀ ਸੁਖੀਜਾ ਅਤੇ ਉਨਾਂ ਦੀ ਬਲੱਡ ਬੈਂਕ ਦੀ ਟੀਮ ਨੇ ਨੋਜਵਾਨਾਂ ਦੀ ਹੋਂਸਲਾ ਅਫਜਾਈ ਕਰਦੇ ਹੋਏ 48 ਯੂਨਿਟ ਬਲੱਡ ਪ੍ਰਾਪਤ ਕੀਤਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਦੇ ਟੀਮ ਆਗੂ ਡਾ ਰਾਕੇਸ਼ ਵਰਮੀ, ਅਮਨਇੰਦਰ ਸਿੰਘ, ਭੁਪਿੰਦਰ ਸਿੰਘ ਨਿਰਮਲ ਜੈਨ ਨੇ ਨੋਜਵਾਲ ਖੂਨਦਾਨੀਆਂ ਦੀ ਰਜਿਸਟ੍ਰੇਸ਼ਨ ਕੀਤੀ।
ਅਤੇ ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਰਿਫਰੈਸ਼ਮੈਟ ਫਲ, ਦੁੱਧ, ਬਿਸਕੁਟ ਦਿੱਤੇ ਗਏ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਡਾ.ਰਾਕੇਸ਼ ਵਰਮੀ ਨੇ ਨੋਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ 18 ਸਾਲ ਤੋਂ 65 ਸਾਲ ਤੱਕ ਦਾ ਹਰ ਇਸਤਰੀ/ਪੁਰਸ਼ ਖੂਨਦਾਨ ਕਰ ਸਕਦਾ ਹੈ।
ਜਿਸਦਾ ਵਜਨ ਘੱਟ ਤੋਂ ਘੱਟ 50 ਕਿਲੋ ਹੋਵੇ ਖੂਨ ਦੀ ਮਾਤਰਾ 12 ਗ੍ਰਾਮ ਹੋਵੇ ਖੂਨ ਦਾਨ ਕਰਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਜਾਂਦਾ ਹੈ, ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ, ਕੋਲੈਸਟਰਲ ਲੇਵਲ ਘੱਟ ਹੁੰਦਾ ਹੈ ਦੁਸਰਿਆਂ ਦਾ ਜੀਵਨ ਬਚਾਉਣ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਡੀ.ਬੀ.ਜੀ. ਖੂਨਦਾਨ ਪ੍ਰਾਜੈਕਟ ਇੰਚਾਰਜ ਦਿਲਪ੍ਰੀਤ ਸਿੰਘ ਨੇ ਖੂਨਦਾਨੀਆਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਅਮਨਇੰਦਰ ਸਿੰਘ ਸੈਣੀ ਨੇ ਦਿੱਤੀ।